ਟਰੰਪ ਦੇ ਸਵਾਗਤ ''ਚ ਸੱਜਿਆ ਅਹਿਮਦਾਬਾਦ, ਕੰਧਾਂ ''ਤੇ ਬਣਾਈਆਂ ਗਈਆਂ ਪੇਂਟਿੰਗਾਂ

Tuesday, Feb 18, 2020 - 04:17 PM (IST)

ਟਰੰਪ ਦੇ ਸਵਾਗਤ ''ਚ ਸੱਜਿਆ ਅਹਿਮਦਾਬਾਦ, ਕੰਧਾਂ ''ਤੇ ਬਣਾਈਆਂ ਗਈਆਂ ਪੇਂਟਿੰਗਾਂ

ਗੁਜਰਾਤ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਦੀ ਯਾਤਰਾ 'ਤੇ ਆ ਰਹੇ ਹਨ। ਉਹ ਸਿੱਧੇ ਅਹਿਮਦਾਬਾਦ ਪਹੁੰਚਣਗੇ। ਇਸ ਦੌਰਾਨ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਉਹ ਅਹਿਮਦਾਬਾਦ 'ਚ ਜਿਸ ਮੋਟੇਰਾ ਸਟੇਡੀਅਮ ਦਾ ਉਦਘਾਟਨ ਕਰਨਗੇ, ਉਸ ਦੀ ਸਾਹਮਣੇ ਵਾਲੀਆਂ ਕੰਧਾਂ 'ਤੇ ਖੂਬਸੂਰਤ ਪੇਂਟਿੰਗਾਂ ਕੀਤੀ ਗਈ ਹੈ। ਇਨ੍ਹਾਂ ਪੇਂਟਿੰਗ 'ਚ ਟਰੰਪ ਅਤੇ ਮੋਦੀ ਦੀ ਦੋਸਤੀ ਨੂੰ ਵੀ ਦਰਸਾਇਆ ਗਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕੰੰਧਾਂ 'ਤੇ ਕਈ ਸੰਦੇਸ਼ ਉਕੇਰੇ ਗਏ ਹਨ। ਨਾਲ ਹੀ ਨਾਲ ਪੋਸਟਰਾਂ 'ਚ ਗੁਜਰਾਤੀ ਭਾਸ਼ਾ ਰਾਹੀਂ ਡੋਨਾਲਡ ਟਰੰਪ ਦਾ ਸਵਾਗਤ ਕੀਤਾ ਜਾ ਰਿਹਾ ਹੈ। ਪੋਸਟਰਾਂ 'ਚ ਡੋਨਾਲਡ ਦੀ ਪਤਨੀ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਇਕ ਪੋਸਟਰ 'ਚ ਕਿਹਾ ਗਿਆ ਹੈ ਕਿ 'ਇਕ ਉੱਜਵਲ ਭਵਿੱਖ ਲਈ ਮਜ਼ਬੂਤ ਦੋਸਤੀ।'PunjabKesari
ਬੀਤੇ ਦਿਨ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਕਿ ਡੋਨਾਲਡ ਟਰੰਪ 24 ਫਰਵਰੀ ਨੂੰ ਵਾਸ਼ਿੰਗਟਨ ਤੋਂ ਸਿੱਧੇ ਅਹਿਮਦਾਬਾਦ ਆ ਰਹੇ ਹਨ। 'ਨਮਸਤੇ ਟਰੰਪ' ਪ੍ਰੋਗਰਾਮ ਦੌਰਾਨ ਮੋਟੇਰਾ ਸਟੇਡੀਅਮ 'ਚ ਇਕ ਲੱਖ ਤੋਂ ਵਧ ਲੋਕ ਮੌਜੂਦ ਰਹਿਣਗੇ। ਇਹ ਪ੍ਰੋਗਰਾਮ ਗੁਜਰਾਤ ਲਈ ਇਤਿਹਾਸਕ ਹੋਵੇਗਾ। ਟਰੰਪ ਪ੍ਰਸਿੱਧ ਗਾਂਧੀ ਆਸ਼ਰਮ ਜਾਣਗੇ ਅਤੇ ਨਰਿੰਦਰ ਮੋਦੀ ਨਾਲ 22 ਕਿਲੋਮੀਟਰ ਲੰਬੇ ਰੋਡ ਸ਼ੋਅ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਦੋਵੇਂ ਨੇਤਾ ਮੋਟੇਰਾ 'ਚ ਇਕ ਨਵੇਂ ਕ੍ਰਿਕੇਟ ਸਟੇਡੀਅਮ ਦਾ ਉਦਘਾਟਨ ਕਰਨਗੇ ਅਤੇ ਉੱਥੇ ਇਕ ਸਭਾ ਨੂੰ ਸੰਬੋਧਨ ਕਰਨਗੇ।PunjabKesari


author

DIsha

Content Editor

Related News