ਕਿਸਾਨ ਨਹੀਂ ਚਾਹੁੰਦੇ PM ਮੋਦੀ ਦਾ ਅਕਸ ਵਿਦੇਸ਼ ''ਚ ਖ਼ਰਾਬ ਹੋਵੇ : ਰਾਕੇਸ਼ ਟਿਕੈਤ

Monday, Dec 27, 2021 - 12:51 PM (IST)

ਕਿਸਾਨ ਨਹੀਂ ਚਾਹੁੰਦੇ PM ਮੋਦੀ ਦਾ ਅਕਸ ਵਿਦੇਸ਼ ''ਚ ਖ਼ਰਾਬ ਹੋਵੇ : ਰਾਕੇਸ਼ ਟਿਕੈਤ

ਨਵੀਂ ਦਿੱਲੀ- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ ਕਿ ਕਿਸਾਨ ਨਹੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਆਫ਼ੀ ਮੰਗਣ। ਉਨ੍ਹਾਂ ਦਾ ਇਹ ਬਿਆਨ ਕੇਂਦਰ ਸਰਕਾਰ ਵਲੋਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੇ ਕੁਝ ਦਿਨਾਂ ਬਾਅਦ ਆਇਆ ਹੈ, ਜਿਸ ਵਿਰੁੱਧ ਕਈ ਕਿਸਾਨ ਸੰਗਠਨ ਕਰੀਬ ਇਕ ਸਾਲ ਤੱਕ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।  ਟਿਕੈਤ ਨੇ ਟਵੀਟ ਕਰ ਕੇ ਲਿਖਿਆ,''ਅਸੀਂ ਨਹੀਂ ਚਾਹੁੰਦੇ ਦੇਸ਼ ਦੇ ਪ੍ਰਧਾਨ ਮੰਤਰੀ ਮੁਆਫ਼ੀ ਮੰਗਣ। ਅਸੀਂ ਉਨ੍ਹਾਂ ਦਾ ਅਕਸ ਵਿਦੇਸ਼ 'ਚ ਖ਼ਰਾਬ ਨਹੀਂ ਕਰਨਾ ਚਾਹੁੰਦੇ। ਕੋਈ ਫ਼ੈਸਲਾ ਹੋਵੇਗਾ ਤਾਂ ਬਿਨਾਂ ਕਿਸਾਨਾਂ ਦੀ ਮਰਜ਼ੀ ਦੇ ਭਾਰਤ 'ਚ ਫ਼ੈਸਲਾ ਨਹੀਂ ਹੋਵੇਗਾ। ਅਸੀਂ ਈਮਾਨਦਾਰੀ ਨਾਲ ਖੇਤ 'ਚ ਹੱਲ ਚਲਾਇਆ ਪਰ ਦਿੱਲੀ ਦੀ ਕਲਮ ਨੇ ਭਾਅ ਦੇਣ 'ਚ ਬੇਇਮਾਨੀ ਕੀਤੀ।'' 

PunjabKesari

ਦੱਸਣਯੋਗ ਹੈ ਕਿ ਨਾਗਪੁਰ 'ਚ ਇਕ ਪ੍ਰੋਗਰਾਮ 'ਚ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਸੀ,''ਅਸੀਂ ਖੇਤੀ ਕਾਨੂੰਨ ਲਿਆਏ ਸੀ। ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ ਪਰ ਸਰਕਾਰ ਨਿਰਾਸ਼ ਨਹੀਂ ਹੈ। ਅਸੀਂ ਇਕ ਕਦਮ ਪਿੱਛੇ ਹਟੇ ਹਾਂ ਅਤੇ ਅਸੀਂ ਮੁੜ ਅੱਗੇ ਵਧਾਂਗੇ, ਕਿਉਂਕਿ ਕਿਸਾਨ ਭਾਰਤ ਦੀ ਰੀੜ੍ਹ ਹਨ। ਜੇਕਰ ਰੀੜ੍ਹ ਦੀ ਹੱਡੀ ਮਜ਼ਬੂਤ ਹੋਵੇਗੀ ਤਾਂ ਦੇਸ਼ ਮਜ਼ਬੂਤ ਹੋਵੇਗਾ।'' ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਕੇਂਦਰ ਦੀ ਖੇਤੀ ਕਾਨੂੰਨ ਮੁੜ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਨਾਲ ਹੀ ਕਿਹਾ ਕਿ ਉਨ੍ਹਾਂ ਦਾ ਇਹ ਬਿਆਨ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਟਿਕੈਤ ਨੇ ਕੇਂਦਰ ਵਲੋਂ ਖੇਤੀ ਕਾਨੂੰਨ ਮੁੜ ਲਿਆਉਣ 'ਤੇ ਅੰਦੋਲਨ ਮੁੜ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News