ਨੀਟ ਦਾ ਪ੍ਰੀਖਿਆ ਪੈਟਰਨ ਬਦਲਣ ’ਤੇ SC ਨਾਰਾਜ਼, ਕਿਹਾ- ਨੌਜਵਾਨ ਡਾਕਟਰਾਂ ਨੂੰ ਫੁਟਬਾਲ ਨਾ ਸਮਝੋ

Tuesday, Sep 28, 2021 - 10:18 AM (IST)

ਨੀਟ ਦਾ ਪ੍ਰੀਖਿਆ ਪੈਟਰਨ ਬਦਲਣ ’ਤੇ SC ਨਾਰਾਜ਼, ਕਿਹਾ- ਨੌਜਵਾਨ ਡਾਕਟਰਾਂ ਨੂੰ ਫੁਟਬਾਲ ਨਾ ਸਮਝੋ

ਨਵੀਂ ਦਿੱਲੀ (ਭਾਸ਼ਾ)- ਨੀਟ-ਐੱਸ.ਐੱਸ. ਦਾ ਪ੍ਰੀਖਿਆ ਪੈਟਰਨ ਆਖਰੀ ਸਮੇਂ ’ਚ ਬਦਲਣ ’ਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕੇਂਦਰ ਨੂੰ ਝਾੜ ਪਾਈ ਹੈ। ਚੋਟੀ ਦੀ ਅਦਾਲਤ ਨੇ ਸੋਮਵਾਰ ਨੂੰ ਕਿਹਾ,‘‘ਸੱਤਾ ਦੀ ਖੇਡ ’ਚ ਸਰਕਾਰ ਡਾਕਟਰਾਂ ਨੂੰ ਫੁਟਬਾਲ ਨਾ ਸਮਝੇ।’’ ਸੁਪਰ ਸਪੈਸ਼ਲਿਟੀ ਕੋਰਸਾਂ ਲਈ ਹੋਣ ਵਾਲੀ ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ (ਨੀਟ) ਦਾ ਪੈਟਰਨ ਆਖਰੀ ਸਮੇਂ ’ਤੇ ਬਦਲਨ ਦੇ ਫ਼ੈਸਲੇ ’ਤੇ ਮੁੜ-ਵਿਚਾਰ ਕਰਨ ਲਈ ਅਦਾਲਤ ਨੇ ਸਰਕਾਰ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਨੀਟ-ਐੱਸ.ਐੱਸ. ਦਾ ਆਯੋਜਨ 13 ਅਤੇ 14 ਨਵੰਬਰ 2021 ਨੂੰ ਹੋਣਾ ਹੈ। ਇਸ ਪ੍ਰੀਖਿਆ ਦਾ ਨੋਟੀਫਿਕੇਸ਼ਨ 23 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ ਪਰ ਇਕ ਮਹੀਨੇ ਬਾਅਦ 31 ਅਗਸਤ ਨੂੰ ਰਾਸ਼ਟਰੀ ਪ੍ਰੀਖਿਆ ਬੋਰਡ (ਐੱਨ. ਬੀ. ਈ.) ਨੇ ਪ੍ਰੀਖਿਆ ਪੈਟਰਨ ’ਚ ਬਦਲਾਅ ਦਾ ਐਲਾਨ ਕਰਦੇ ਹੋਏ ਇਕ ਬੁਕਲੇਟ ਜਾਰੀ ਕੀਤੀ ਸੀ।

ਇਹ ਵੀ ਪੜ੍ਹੋ : ਕੁੰਡਲੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ, ਜਲੰਧਰ ਦਾ ਰਹਿਣ ਵਾਲਾ ਸੀ ਮ੍ਰਿਤਕ

ਸਰਕਾਰ ਵਲੋਂ ਪ੍ਰੀਖਿਆ ਪੈਟਰਨ ਬਦਲਣ ਦੇ ਫ਼ੈਸਲੇ ਨਾਲ ਪ੍ਰੀਖਿਆ ਦੀ ਤਿਆਰੀ ’ਚ ਲੱਗੇ ਡਾਕਟਰਾਂ ਦੇ ਸਾਹਮਣੇ ਨਵੀਂ ਮੁਸ਼ਕਿਲ ਖੜ੍ਹੀ ਹੋ ਗਈ ਹੈ, ਕਿਉਂਕਿ ਡਾਕਟਰ ਨੀਟ-ਐੱਸ.ਐੱਸ. ਪ੍ਰੀਖਿਆ ਦੀ ਤਿਆਰੀ 2018 ਦੇ ਨਿਰਧਾਰਤ ਪੈਟਰਨ ਦੇ ਆਧਾਰ ’ਤੇ ਕਰ ਰਹੇ ਸਨ। ਰਾਸ਼ਟਰੀ ਪ੍ਰੀਖਿਆ ਬੋਰਡ ਦੇ ਇਸ ਫ਼ੈਸਲੇ ਨੂੰ 41 ਡਾਕਟਰਾਂ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਸਰਕਾਰ ਦੇ ਫ਼ੈਸਲੇ ਤੋਂ ਨਾਰਾਜ਼ ਅਦਾਲਤ ਨੇ ਕਿਹਾ,‘‘ਤੁਸੀਂ ਇਸ ਤਰੀਕੇ ਨਾਲ ਨੌਜਵਾਨ ਡਾਕਟਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦੇ। ਬੈਂਚ ਨੇ ਕਿਹਾ ਕਿ ਪ੍ਰੀਖਿਆ ਪੈਟਰਨ ਬਦਲਣ ਦੇ ਫ਼ੈਸਲੇ ਨੂੰ ਇਸ ਸਾਲ ਟਾਲਣ ’ਤੇ ਵਿਚਾਰ ਕਰੋ ਕਿਉਂਕਿ ਇਨ੍ਹਾਂ ਡਾਕਟਰਾਂ ਨੇ ਤਿਆਰੀ ਲਈ ਸਾਲਾਂ ਮਿਹਨਤ ਕੀਤੀ ਹੈ ਅਤੇ ਹੁਣ ਪ੍ਰੀਖਿਆ ਲਈ ਸਿਰਫ਼ 2 ਮਹੀਨੇ ਦਾ ਸਮਾਂ ਬਾਕੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦਾ ਭਾਰਤ ਬੰਦ: ਦਿੱਲੀ ਪੁਲਸ ਨੇ ਸਰਹੱਦਾਂ ’ਤੇ ਸੁਰੱਖਿਆ ਕੀਤੀ ਸਖ਼ਤ (ਵੇਖੋ ਤਸਵੀਰਾਂ)

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News