ਸੁਪਰੀਮ ਕੋਰਟ ਨੇ ਕਿਹਾ- ਦਿੱਲੀ ਸਰਕਾਰ ਆਪਣੇ ਕੰਮ ਦਾ ਬੋਝ ਅਦਾਲਤ ’ਤੇ ਨਾ ਪਾਏ

Friday, Nov 10, 2023 - 06:25 PM (IST)

ਸੁਪਰੀਮ ਕੋਰਟ ਨੇ ਕਿਹਾ- ਦਿੱਲੀ ਸਰਕਾਰ ਆਪਣੇ ਕੰਮ ਦਾ ਬੋਝ ਅਦਾਲਤ ’ਤੇ ਨਾ ਪਾਏ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਖ਼ੁਦ ਕੰਮ ਨਾ ਕਰੇ ਅਤੇ ਅਦਾਲਤ 'ਤੇ ਬੋਝ ਪਾ ਦੇਵੇ, ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਨਾਲ ਹੀ ਉਸ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਰਾਸ਼ਟਰੀ ਰਾਜਧਾਨੀ 'ਚ 'ਓਡ-ਈਵਨ' ਕਾਰ ਯੋਜਨਾ ਲਿਆਉਣ ਦਾ ਫ਼ੈਸਲਾ ਸੂਬਾ ਸਰਕਾਰ ਨੇ ਕਰਨਾ ਹੈ ਅਤੇ ਅਦਾਲਤ ਇਸ 'ਤੇ ਕੋਈ ਨਿਰਦੇਸ਼ ਜਾਰੀ ਨਹੀਂ ਕਰੇਗੀ। ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਵਿਚ ਹਵਾ ਦੀ ਵਿਗੜਦੀ ਗੁਣਵੱਤਾ ਨਾਲ ਸਬੰਧਤ ਇਕ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ 'ਓਡ-ਈਵਨ' ਯੋਜਨਾ ਨਾਲ ਅਦਾਲਤ ਦਾ ਕੋਈ ਲੈਣਾ-ਦੇਣਾ ਨਹੀਂ ਅਤੇ ਇਸ ਨੇ ਕਦੇ ਨਹੀਂ ਕਿਹਾ ਕਿ ਗੁਆਂਢੀ ਸੂਬਿਆਂ ਤੋਂ ਦਿੱਲੀ ਦਾਖ਼ਲ ਹੋਣ ਵਾਲੀਆਂ ਟੈਕਸੀਆਂ 'ਤੇ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ’ਤੇ ਉੱਚ ਪੱਧਰੀ ਮੀਟਿੰਗ, ਪੰਜਾਬ ’ਚ ਪਰਾਲੀ ਸਾੜਨ ’ਤੇ ਤੁਰੰਤ ਰੋਕ ਦੇ ਨਿਰਦੇਸ਼

ਦਿੱਲੀ ਸਰਕਾਰ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਇਹ ਦੀਵਾਲੀ ਦੇ ਅਗਲੇ ਦਿਨ 13 ਨਵੰਬਰ ਤੋਂ 20 ਨਵੰਬਰ ਤੱਕ ਓਡ-ਈਵਨ ਯੋਜਨਾ ਲਾਗੂ ਕਰੇਗੀ, ਜਦੋਂ ਹਵਾ ਪ੍ਰਦੂਸ਼ਣ ਸਿਖ਼ਰ 'ਤੇ ਰਹਿਣ ਦੀ ਸੰਭਾਵਨਾ ਹੈ। ਦਿੱਲੀ-ਐੱਨ.ਸੀ.ਆਰ. 'ਚ ਹਵਾ ਪ੍ਰਦੂਸ਼ਣ ਦੇ ਵਿਸ਼ੇ 'ਤੇ 7 ਨਵੰਬਰ ਨੂੰ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਯੋਜਨਾ ਦੇ ਪ੍ਰਭਾਵ 'ਤੇ ਸਵਾਲ ਕੀਤਾ, ਜਿਸ ਤੋਂ ਬਾਅਦ ਸ਼ਹਿਰ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਸੁਣਵਾਈ ਕਰਨ ਅਤੇ ਇਕ ਆਦੇਸ਼ ਜਾਰੀ ਕੀਤੇ ਜਾਣ ਦੇ ਬਾਅਦ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ। ਸੁਪਰੀਮ ਕੋਰਟ ਹਵਾ ਪ੍ਰਦੂਸ਼ਣ 'ਤੇ ਵਾਤਾਵਰਣਵਾਦੀ ਐੱਮ.ਸੀ. ਮੇਹਤਾ ਵਲੋਂ 1985 'ਚ ਦਾਇਰ ਇਕ ਪਟੀਸ਼ਨ 'ਤੇ ਵਿਚਾਰ ਕਰ ਰਿਹਾ ਹੈ। ਪ੍ਰਦੂਸ਼ਣ ਨਾਲ ਜੁੜੇ ਕਈ ਮੁੱਦੇ ਮੇਹਤਾ ਦੀ ਪਟੀਸ਼ਨ 'ਚ ਸੁਣਵਾਈ ਦੌਰਾਨ ਚੁੱਕੇ ਹਨ।

ਇਹ ਵੀ ਪੜ੍ਹੋ : ਅਮਰਨਾਥ ਗੁਫ਼ਾ ਤੱਕ ਪੈਦਲ ਯਾਤਰੀਆਂ ਦੀ ਸਹੂਲਤ ਲਈ ਬਣੇਗੀ ਸੜਕ, BRO ਨੇ ਦਿੱਤਾ ਸਪੱਸ਼ਟੀਕਰਨ

ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਕਿਹਾ ਕਿ ਗੁਆਂਢੀ ਰਾਜਾਂ ਤੋਂ ਆਉਣ ਵਾਲੀਆਂ ਟੈਕਸੀਆਂ ਨੂੰ ਦਿੱਲੀ ਵਿਚ ਦਾਖ਼ਲ ਹੋਣ ਦੀ ਜ਼ਰੂਰਤ ਹੈ, ਨਹੀਂ ਤਾਂ ਆਵਾਜਾਈ ਵੱਡੀ ਸਮੱਸਿਆ ਬਣ ਜਾਵੇਗੀ। ਦਿੱਲੀ ਵਿਚ ਕੰਮ ਕਰਨ ਵਾਲੇ ਲੱਖਾਂ ਲੋਕ ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਹਰਿਆਣਾ ਦੇ ਗੁਰੂਗ੍ਰਾਮ ਵਰਗੇ ਸ਼ਹਿਰਾਂ ਵਿਚ ਰਹਿੰਦੇ ਹਨ। ਜਸਟਿਸ ਕੌਲ ਨੇ ਕਿਹਾ,''ਮੈਂ ਤੁਹਾਡੇ ਨਾਲ ਸਹਿਮਤ ਹਾਂ। ਅਸੀਂ ਇਹ ਕਦੇ ਨਹੀਂ ਕਿਹਾ। ਕੰਮ ਨਾ ਕਰਨ ਅਤੇ ਅਦਾਲਤ 'ਤੇ ਬੋਝ ਪਾਉਣ ਦੀ ਕੋਸ਼ਿਸ਼ ਨਾ ਕਰੋ। ਇਹੀ ਹੋ ਰਿਹਾ ਹੈ।'' ਬੈਂਚ ਨੇ ਕਿਹਾ,''ਨਿਆਂ ਮਿੱਤਰ ਨੇ ਕਿਹਾ ਹੈ ਕਿ ਇਸ ਓਡ-ਈਵਨ ਯੋਜਨਾ ਨਾਲ ਫ਼ਾਇਦਾ ਨਹੀਂ ਹੋ ਰਿਹਾ ਹੈ। ਇਸ ਨਾਲ ਮਦਦ ਨਹੀਂ ਮਿਲੀ ਹੈ ਪਰ ਤੁਸੀਂ ਹੁਣ ਕਿਹਾ ਹੈ ਕਿ ਅਸੀਂ ਓਡ-ਈਵਨ ਲਾਗੂ ਕਰਾਂਗੇ ਅਤੇ ਟੈਕਸੀਆਂ 'ਤੇ ਵੀ ਓਡ-ਈਵਨ ਲਾਗੂ ਕਰਾਂਗਾ। ਕੀ ਅਸੀਂ ਤੁਹਾਨੂੰ ਟੈਕਸੀਆਂ 'ਤੇ ਓਡ-ਈਵਨ ਲਾਗੂ ਕਰਨ ਲਈ ਕਿਹਾ ਹੈ? ਅਸੀਂ ਤੁਹਾਨੂੰ ਇਸ ਨੂੰ ਲਾਗੂ ਕਰਨ ਲਈ ਨਹੀਂ ਕਿਹਾ ਹੈ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News