215 ਸਿੱਖਿਆ ਸ਼ਾਸਤਰੀਆਂ ਨੇ ਪ੍ਰਿਯੰਕਾ ਗਾਂਧੀ ਨੂੰ ਲਿਖੀ ਚਿੱਠੀ, IIT ਡਾਇਰੈਕਟਰ ਕਿਹਾ ਸੀ ''ਗਊ ਮੂਤਰ ਮਾਹਿਰ''

Friday, Jul 31, 2026 - 10:35 AM (IST)

215 ਸਿੱਖਿਆ ਸ਼ਾਸਤਰੀਆਂ ਨੇ ਪ੍ਰਿਯੰਕਾ ਗਾਂਧੀ ਨੂੰ ਲਿਖੀ ਚਿੱਠੀ, IIT ਡਾਇਰੈਕਟਰ ਕਿਹਾ ਸੀ ''ਗਊ ਮੂਤਰ ਮਾਹਿਰ''

ਨਵੀਂ ਦਿੱਲੀ (ਏਜੰਸੀ)- ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਦੀ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਮਦਰਾਸ ਦੇ ਡਾਇਰੈਕਟਰ ਪ੍ਰੋ. ਵੀ. ਕਾਮਕੋਟੀ ’ਤੇ ਕੀਤੀ ਗਈ ਕਥਿਤ ‘ਗਊ ਮੂਤਰ ਮਾਹਿਰ’ ਟਿੱਪਣੀ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਦੇਸ਼ ਭਰ ਦੇ 215 ਸਿੱਖਿਆ ਸ਼ਾਸਤਰੀਆਂ ਨੇ ਪ੍ਰਿਯੰਕਾ ਗਾਂਧੀ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਉਨ੍ਹਾਂ ਦੀ ਟਿੱਪਣੀ ’ਤੇ ਇਤਰਾਜ਼ ਪ੍ਰਗਟਾਇਆ ਅਤੇ ਇਸ ਨੂੰ ਵਿਗਿਆਨਕ ਵਿਚਾਰ-ਵਟਾਂਦਰੇ ਦੀ ਬਜਾਏ ਨਿੱਜੀ ਮਜ਼ਾਕ ਕਰਾਰ ਦਿੱਤਾ ਹੈ।

ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਾਈਸ-ਚਾਂਸਲਰਾਂ, ਸਾਬਕਾ ਵਾਈਸ-ਚਾਂਸਲਰਾਂ ਅਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਦਸਤਖਤ ਕੀਤੇ ਗਏ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਵੇਂ ਕੋਈ ਕਿਸੇ ਵੀ ਵਿਦਵਾਨ ਦੇ ਵਿਚਾਰਾਂ ਨਾਲ ਅਸਹਿਮਤ ਹੋ ਸਕਦਾ ਹੈ ਪਰ ਤਰਕਪੂਰਨ ਗੱਲਬਾਤ ਦੀ ਬਜਾਏ ਮਜ਼ਾਕ ਦਾ ਸਹਾਰਾ ਲੈਣਾ ਉਚਿਤ ਨਹੀਂ ਹੈ।

ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰੋਫੈਸਰ ਵੀ. ਕਾਮਕੋਟੀ ਦੇਸ਼ ਦੇ ਪ੍ਰਮੁੱਖ ਵਿਗਿਆਨਕ ਤੇ ਤਕਨੀਕੀ ਸੰਸਥਾਨਾਂ ਵਿਚੋਂ ਇਕ ਆਈ. ਆਈ. ਟੀ. ਮਦਰਾਸ ਦੇ ਡਾਇਰੈਕਟਰ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਵਿਸ਼ੇ ’ਤੇ ਪੱਖ ਰੱਖਣ, ਰਵਾਇਤੀ ਗਿਆਨ ’ਤੇ ਚਰਚਾ ਕਰਨ ਅਤੇ ਵਿਗਿਆਨਕ ਭਾਸ਼ਣ ਵਿਚ ਹਿੱਸਾ ਲੈਣ ਦਾ ਅਧਿਕਾਰ ਹੈ। ਸਿੱਖਿਆ ਸ਼ਾਸਤਰੀਆਂ ਨੇ ਕਿਹਾ ਕਿ ਕਿਸੇ ਵਿਦਵਾਨ ਦੇ ਵਿਚਾਰਾਂ ਨੂੰ ਤੱਥਾਂ ’ਤੇ ਬਹਿਸ ਕਰਨ ਦੀ ਬਜਾਏ ਇਕ ਖਾਸ ਸਿਰਲੇਖ ਦਾ ਹਵਾਲਾ ਦੇ ਕੇ ਖਾਰਿਜ ਕਰਨਾ ਵਿਗਿਆਨਕ ਪਹੁੰਚ ਦੀ ਭਾਵਨਾ ਨੂੰ ਕਮਜ਼ੋਰ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News