ਸਟ੍ਰੀਟ ਫਾਈਟਰ ਹਾਂ, ਏ. ਸੀ. ਕਮਰਿਆਂ ’ਚ ਬੈਠਣ ਵਾਲਾ ਐਕਟੀਵਿਸਟ ਨਹੀਂ : ਧਰਮਿੰਦਰ ਪ੍ਰਧਾਨ

Monday, Jul 27, 2026 - 07:07 PM (IST)

ਸਟ੍ਰੀਟ ਫਾਈਟਰ ਹਾਂ, ਏ. ਸੀ. ਕਮਰਿਆਂ ’ਚ ਬੈਠਣ ਵਾਲਾ ਐਕਟੀਵਿਸਟ ਨਹੀਂ : ਧਰਮਿੰਦਰ ਪ੍ਰਧਾਨ

ਨਵੀਂ ਦਿੱਲੀ, (ਏਜੰਸੀ)- ਸਾਬਕਾ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਮੈਂ ਇਕ ਸਟ੍ਰੀਟ ਫਾਈਟਰ ਹਾਂ, ਏ. ਸੀ. ਕਮਰਿਆਂ ’ਚ ਬੈਠਣ ਵਾਲਾ ਐਕਟੀਵਿਸਟ ਨਹੀਂ। ਸੋਮਵਾਰ ਉਹ ਸੰਸਦ ਭਵਨ ਪਹੁੰਚੇ। ਉਨ੍ਹਾਂ ਦੇ ਸੰਸਦ ਭਵਨ ਕੰਪਲੈਕਸ ’ਚ ਪਹੁੰਚਦਿਆਂ ਹੀ ਭਾਜਪਾ ਤੇ ਰਾਜਗ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਵਿਰੋਧੀ ਧਿਰ ਦੇ ਇਕ ਸੰਸਦ ਮੈਂਬਰ ਨੇ ਮਜ਼ਾਕ ਉਡਾਇਆ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੰਤਰੀ ਨੇ ਦੋਸ਼ਾਂ ਦਾ ਸਾਹਮਣਾ ਕੀਤੇ ਬਿਨਾਂ ਅਸਤੀਫਾ ਦਿੱਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਅਜਿਹਾ ਹੁੰਦਾ ਹੈ। ਧਰਮਿੰਦਰ ਪ੍ਰਧਾਨ ਨੇ ਜਵਾਬ ਦਿੱਤਾ ਕਿ ਮੈਂ ਇਕ ਸਟ੍ਰੀਟ ਫਾਈਟਰ ਹਾਂ, ਏਅਰ ਕੰਡੀਸ਼ਨਡ ਕਮਰਿਆਂ ’ਚ ਬੈਠਣ ਵਾਲਾ ਐਕਟੀਵਿਸਟ ਨਹੀਂ। ਪ੍ਰਧਾਨ ਨੇ 25 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਕਾਕਰੋਚ ਜਨਤਾ ਪਾਰਟੀ ਨੇ ਨੀਟ ਪੇਪਰ ਲੀਕ ਮਾਮਲੇ ’ਚ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਜੰਤਰ-ਮੰਤਰ ਵਿਖੇ 36 ਦਿਨਾਂ ਲਈ ਧਰਨਾ ਦਿੱਤਾ ਸੀ।


author

Shubam Kumar

Content Editor

Related News