49 ਲੱਖ ਦੀ ਚੋਰੀ ਦੇ ਮਾਮਲੇ ''ਚ ਘਰੇਲੂ ਸਹਾਇਕਾ ਹਰਿਆਣਾ ਤੋਂ ਗ੍ਰਿਫ਼ਤਾਰ

Wednesday, Aug 14, 2024 - 05:21 PM (IST)

49 ਲੱਖ ਦੀ ਚੋਰੀ ਦੇ ਮਾਮਲੇ ''ਚ ਘਰੇਲੂ ਸਹਾਇਕਾ ਹਰਿਆਣਾ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਦੱਖਣ ਦਿੱਲੀ ਦੇ ਹੌਜਖਾਸ 'ਚ ਇਕ ਘਰੋਂ 49 ਲੱਖ ਰੁਪਏ ਦੇ ਚੋਰੀ ਦੇ ਮਾਮਲੇ 'ਚ 28 ਸਾਲਾ ਘਰੇਲੂ ਸਹਾਇਕਾ ਅਤੇ ਉਸ ਦੇ ਦੋਸਤ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ ਅੰਕਿਤ ਚੌਹਾਨ ਅਨੁਸਾਰ, ਚੋਰੀ 7 ਅਗਸਤ ਨੂੰ ਹੋਈ ਸੀ ਅਤੇ ਅਗਲੇ ਦਿਨ ਹੌਜਖਾਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੇ ਅਧੀਨ ਪੁਲਸ ਘਰੇਲੂ ਸਹਾਇਕਾ ਤੋਂ ਪੁੱਛ-ਗਿੱਛ ਕਰਨਾ ਚਾਹੁੰਦੀ ਸੀ ਪਰ ਉਹ ਫਰਾਰ ਸੀ ਅਤੇ ਉਸ ਦਾ ਫ਼ੋਨ ਬੰਦ ਸੀ। ਪੁਲਸ ਨੇ ਸੁਰਾਗ ਜੁਟਾਉਣ ਲਈ ਘਰ ਦੇ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਫੁਟੇ ਵੀ ਦੇਖੇ। 

ਚੌਹਾਨ ਨੇ ਕਿਹਾ,''ਮਹੱਤਵਪੂਰਨ ਸੁਰਾਗ ਹਾਸਲ ਕਰਨ ਲਈ ਅੰਤਰਰਾਜੀ ਮੁਖਬਿਰਾਂ ਕੋਲ ਘਰੇਲੂ ਸਹਾਇਕਾ ਦੀ ਤਸਵੀਰ ਭੇਜੀ ਗਈ। ਸ਼ੱਕੀ ਸਥਾਨਾਂ 'ਤੇ ਛਾਪੇ ਮਾਰੇ ਗਏ ਪਰ ਉਹ ਫਰਾਰ ਹੀ ਮਿਲੀ।'' ਪੁਲਸ ਨੇ ਜਦੋਂ ਉਸ ਦੀ ਕਾਲ ਰਿਕਾਰਡ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਵਾਰ-ਵਾਰ ਮੁਬਾਰਿਕ ਨਾਮੀ ਵਿਅਕਤੀ ਨੂੰ ਫੋਨ ਕੀਤਾ ਸੀ। ਪੁਲਸ ਨੂੰ ਮੁਬਾਰਿਕ ਅਤੇ ਘਰੇਲੂ ਸਹਾਇਕਾ ਦੇ ਹਰਿਆਣਾ 'ਚ ਹੋਣ ਦਾ ਪਤਾ ਲੱਗਾ। ਪੁਲਸ ਡਿਪਟੀ ਕਮਿਸ਼ਨਰ ਨੇ ਕਿਹਾ,''ਉਸ ਦੀ ਲੋਕੇਸ਼ਨ ਪਾਨੀਪਤ ਸੀ। ਟੀਮ ਨੇ ਪਾਨੀਪਤ 'ਚ ਛਾਪਾ ਮਾਰਿਆ। ਉਸ ਨੇ ਅਪਰਾਧ ਸਵੀਕਾਰ ਕਰ ਲਿਆ। ਟੀਮ ਨੇ ਉਸ ਕੋਲੋਂ ਚੋਰੀ ਹੋਈ ਨਕਦੀ ਬਰਾਮਦ ਕਰ ਲਈ ਹੈ।'' ਜਾਂਚ ਦੌਰਾਨ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਮੌਤ ਦੇ ਬਾਅਦ ਤੋਂ ਸ਼ਾਹਪੁਰ ਜਟ 'ਚ ਕਿਰਾਏ ਦੇ ਮਕਾਨ 'ਚ 34 ਸਾਲਾ ਮੁਬਾਰਿਕ ਨਾਲ ਰਹਿ ਰਹੀ ਸੀ। ਔਰਤ ਨੇ ਕਿਹਾ ਕਿ ਉਹ ਬੀਤੇ ਇਕ ਸਾਲ ਤੋਂ ਸੰਬੰਧਤ ਘਰ 'ਚ ਰਸੋਈਏ ਵਜੋਂ ਕੰਮ ਕਰ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News