ਅਯੁੱਧਿਆ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚਣ ਵਾਲੇ ਅੱਤਵਾਦੀ ਦਾ ਜੇਲ੍ਹ ''ਚ ਕਤਲ ! ਕਸ਼ਮੀਰੀ ਨੌਜਵਾਨ ਨੇ ਦਿੱਤੀ ਦਰਦਨਾਕ ਮੌਤ

Monday, Feb 09, 2026 - 01:55 PM (IST)

ਅਯੁੱਧਿਆ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚਣ ਵਾਲੇ ਅੱਤਵਾਦੀ ਦਾ ਜੇਲ੍ਹ ''ਚ ਕਤਲ ! ਕਸ਼ਮੀਰੀ ਨੌਜਵਾਨ ਨੇ ਦਿੱਤੀ ਦਰਦਨਾਕ ਮੌਤ

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਸਥਿਤ ਨੀਮਕਾ ਜੇਲ੍ਹ 'ਚ ਬੰਦ ਅੱਤਵਾਦੀ ਅਬਦੁੱਲ ਰਹਿਮਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜੇਲ੍ਹ 'ਚ ਹੀ ਬੰਦ ਅਰੁਣ ਚੌਧਰੀ ਨਾਮ ਦੇ ਇਕ ਕੈਦੀ ਨੇ ਅਬਦੁੱਲ ਰਹਿਮਾਨ 'ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਹ ਘਟਨਾ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ, ਜਿਸ ਦੀ ਸੂਚਨਾ ਜੇਲ੍ਹ ਪ੍ਰਸ਼ਾਸਨ ਨੂੰ ਸਵੇਰੇ ਮਿਲੀ।

ਕੌਣ ਸੀ ਅਬਦੁੱਲ ਰਹਿਮਾਨ? 

20 ਸਾਲਾ ਅੱਤਵਾਦੀ ਅਬਦੁੱਲ ਰਹਿਮਾਨ ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਦਾ ਰਹਿਣ ਵਾਲਾ ਸੀ। ਉਸ ਨੂੰ 2 ਮਾਰਚ 2025 ਨੂੰ ਹਰਿਆਣਾ ਐੱਸ.ਟੀ.ਐੱਫ. (STF) ਨੇ ਗੁਜਰਾਤ ਏ.ਟੀ.ਐੱਸ. ਅਤੇ ਆਈ.ਬੀ. ਦੀ ਮਦਦ ਨਾਲ 2 ਜ਼ਿੰਦਾ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜਾਂਚ 'ਚ ਸਾਹਮਣੇ ਆਇਆ ਸੀ ਕਿ ਉਹ ਅਲਕਾਇਦਾ ਇਨ ਇੰਡੀਅਨ ਸਬ-ਕੌਂਟੀਨੈਂਟ (AQIS) ਦੇ ਅੱਤਵਾਦੀ ਅਬੂ ਸੂਫੀਆਨ ਦੇ ਸੰਪਰਕ 'ਚ ਸੀ ਅਤੇ ਉਸ ਨੇ ਅਯੁੱਧਿਆ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚੀ ਸੀ। ਉਹ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਵਿਚਾਰਧਾਰਾ ਨਾਲ ਜੁੜਿਆ ਸੀ ਅਤੇ ਭੜਕਾਊ ਵੀਡੀਓ ਅਪਲੋਡ ਕਰਦਾ ਸੀ।

ਕਤਲ ਦੇ ਦੋਸ਼ੀ ਬਾਰੇ ਜਾਣਕਾਰੀ 

ਕਤਲ ਦਾ ਦੋਸ਼ ਅਰੁਣ ਚੌਧਰੀ ਉਰਫ ਅਬੂ ਜੱਟ 'ਤੇ ਲੱਗਾ ਹੈ, ਜੋ ਜੰਮੂ ਦੇ ਆਰ.ਐੱਸ. ਪੁਰਾ ਸੈਕਟਰ ਦਾ ਰਹਿਣ ਵਾਲਾ ਹੈ। ਅਰੁਣ ਚੌਧਰੀ ਨੂੰ ਅਕਤੂਬਰ 2024 'ਚ ਜੰਮੂ ਦੀ ਕਠੂਆ ਜੇਲ੍ਹ ਤੋਂ ਨੀਮਕਾ ਜੇਲ੍ਹ 'ਚ ਲਿਆਂਦਾ ਗਿਆ ਸੀ। ਉਸ ਦਾ ਨਾਂ ਦਸੰਬਰ 2023 'ਚ ਹੋਏ ਸਾਂਬਾ ਦੇ ਅਕਸ਼ੈ ਸ਼ਰਮਾ ਕਤਲ ਕੇਸ 'ਚ ਵੀ ਚਰਚਾ 'ਚ ਆਇਆ ਸੀ। ਦੋਵਾਂ ਕੈਦੀਆਂ ਨੂੰ ਜੇਲ੍ਹ ਦੇ ਹਾਈ ਸਕਿਓਰਿਟੀ ਸੈੱਲ (High Security Cell) 'ਚ ਰੱਖਿਆ ਗਿਆ ਸੀ। ਜੇਲ੍ਹ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਬਦੁੱਲ ਰਹਿਮਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਰੁਣ ਚੌਧਰੀ ਕੋਲ ਤੇਜ਼ਧਾਰ ਚੀਜ਼ ਕਿੱਥੋਂ ਆਈ ਅਤੇ ਇਸ ਕਤਲ ਦੇ ਪਿੱਛੇ ਅਸਲ ਮਕਸਦ ਕੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News