ਇਨਕਮ ਟੈਕਸ ਵਿਭਾਗ ਦਾ ਇਲਜ਼ਾਮ, ‘ਡੋਲੋ’ ਬਣਾਉਣ ਵਾਲੀ ਕੰਪਨੀ ਨੇ ਡਾਕਟਰਾਂ ਨੂੰ ਵੰਡੇ 1 ਹਜ਼ਾਰ ਕਰੋੜ ਦੇ ਤੋਹਫੇ
Friday, Jul 15, 2022 - 04:52 PM (IST)
ਨਵੀਂ ਦਿੱਲੀ (ਭਾਸ਼ਾ)– ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ.ਬੀ.ਡੀ.ਟੀ.) ਨੇ ਡੋਲੋ-650 ਦਵਾਈ ਬਣਾਉਣ ਵਾਲੀ ਕੰਪਨੀ ਖਿਲਾਫ ਡਾਕਟਰਾਂ ਅਤੇ ਮੈਡੀਕਲ ਪੇਸ਼ੇਵਰਾਂ ਨੂੰ ਆਪਣੇ ਉਤਪਾਦਾਂ ਦਾ ਪ੍ਰਚਾਰ ਕਰਨ ਲਈ 1000 ਰੁਪਏ ਦੇ ਤੋਹਫੇ ਦੇਣ ਦਾ ਦੋਸ਼ ਲਗਾਇਆ ਹੈ।
ਇਨਕਮ ਟੈਕਸ ਵਿਭਾਗ ਨੇ ਇਹ ਦਾਅਵਾ 6 ਜੁਲਾਈ ਨੂੰ 9 ਰਾਜਾਂ ’ਚ ਬੇਂਗਲੁਰੂ ਸਥਿਤ ਮਾਈਕ੍ਰੋ ਲੈਬਜ਼ ਲਿਮਟਿਡ ਦੇ 36 ਟਿਕਾਣਿਆਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਕੀਤਾ ਹੈ। ਸੀ. ਬੀ. ਡੀ. ਟੀ. ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਡਰੱਗ ਨਿਰਮਾਤਾ ਕੰਪਨੀ ਖਿਲਾਫ ਕਾਰਵਾਈ ਤੋਂ ਬਾਅਦ ਵਿਭਾਗ ਨੇ 1.20 ਕਰੋੜ ਰੁਪਏ ਦੀ ਅਣਦੱਸੀ ਨਕਦੀ ਅਤੇ 1.40 ਕਰੋੜ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਜ਼ਬਤ ਕੀਤੇ ਹਨ।