ਇਸ ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੇ ਬੈੱਡ 'ਤੇ ਸੁੱਤੇ ਕੁੱਤੇ

Wednesday, Dec 06, 2017 - 01:24 AM (IST)

ਪਟਨਾ— ਸਰਕਾਰੀ ਹਸਪਤਾਲ ਜਿੱਥੇ ਗਰੀਬਾਂ ਅਤੇ ਜ਼ਰੂਰਤਮੰਦਾਂ ਵਲੋਂ ਆਪਣਾ ਇਲਾਜ ਕਰਵਾਉਂਦੇ ਹਨ। ਜਿੱਥੇ ਸਰਕਾਰ ਨੂੰ ਇਨ੍ਹਾਂ ਹਸਪਤਾਲਾਂ 'ਚ ਲੋੜਵੰਦਾਂ ਲਈ ਹੋਰ ਸਹੂਲਤਾਂ ਨੂੰ ਉਪਲੱਬਧ ਕਰਾਉਣਾ ਚਾਹੀਦਾ ਹੈ ਉਥੇ ਹੀ ਬਿਹਾਰ ਦੇ ਸਿਹਤ ਵਿਭਾਗ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮੁਜੱਫਰਨਗਰ ਦੇ ਸਦਰ ਹਸਪਤਾਲ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਸਰਜੀਕਲ ਵਾਰਡ 'ਚ ਮਰੀਜ਼ਾਂ ਦੇ ਬੈੱਡ 'ਤੇ ਕੁੱਤੇ ਸੁੱਤੇ ਹੋਏ ਨਜ਼ਰ ਆ ਰਹੇ ਹਨ।
ਇਸ ਵਾਇਰਲ ਹੋ ਰਹੀ ਵੀਡੀਓ ਨੇ ਸਿਹਤ ਵਿਭਾਗ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵਾਇਰਲ ਵੀਡੀਓ ਦੇ ਬਾਰੇ 'ਚ ਜ਼ਿਲਾਅਧਿਕਾਰੀ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਦਰ ਹਸਪਤਾਲ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਮੈਡੀਕਲ ਸੁਪਰੀਟੈਂਡੇਂਟ, ਉਪ ਮੈਡੀਕਲ ਸੁਪਰੀਟੈਂਡੇਂਟ ਅਤੇ ਹਸਪਤਾਲ ਦੇ ਮੈਨੇਜ਼ਰ ਦੀ ਹੈ। ਇਸ 'ਤੇ ਜ਼ਿਲਾ ਅਧਿਕਾਰੀ ਨੇ ਉਪ ਮੈਡੀਕਲ ਸੁਪਰੀਟੈਂਡੇਂਟ ਦੀ ਤਨਖਾਹ 'ਤੇ ਰੋਕ ਲਗਾ ਦਿੱਤੀ ਹੈ।
ਜ਼ਿਲਾ ਅਧਿਕਾਰੀ ਵਲੋਂ ਸਿਹਤ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਹੁਕਮ ਦਿੱਤੇ ਹਨ ਕਿ ਹਸਪਤਾਲ ਦੇ ਹਰ ਵਾਰਡ 'ਚ ਵਾਰਡ ਬੁਆਏ ਅਤੇ ਸੁਰੱਖਿਆ ਕਰਮਚਾਰੀਆਂ ਦਾ ਰਹਿਣਾ ਲਾਜ਼ਮੀ ਹੋਵੇਗਾ।


Related News