ਅਵਾਰਾ ਕੁੱਤਿਆਂ ਦਾ ਆਤੰਕ; ਹਸਪਤਾਲ ਤੋਂ ਚੁੱਕ ਕੇ ਲੈ ਗਏ ਇਕ ਮਹੀਨੇ ਦਾ ਬੱਚਾ, ਨੋਚ-ਨੋਚ ਕੇ ਮਾਰਿਆ

Tuesday, Feb 28, 2023 - 03:55 PM (IST)

ਅਵਾਰਾ ਕੁੱਤਿਆਂ ਦਾ ਆਤੰਕ; ਹਸਪਤਾਲ ਤੋਂ ਚੁੱਕ ਕੇ ਲੈ ਗਏ ਇਕ ਮਹੀਨੇ ਦਾ ਬੱਚਾ, ਨੋਚ-ਨੋਚ ਕੇ ਮਾਰਿਆ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਸਿਰੋਹੀ ਜ਼ਿਲ੍ਹਾ ਹਸਪਤਾਲ 'ਚ ਕੁੱਤਿਆਂ ਨੇ ਇਕ ਮਹੀਨੇ ਦੇ ਬੱਚੇ ਨੂੰ ਨੋਚ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਦੇ ਟੀਬੀ ਵਾਰਡ 'ਚ ਬੱਚਾ ਆਪਣੀ ਮਾਂ ਕੋਲ ਸੌਂ ਰਿਹਾ ਸੀ, ਇਸੇ ਦੌਰਾਨ ਬੱਚੇ ਨੂੰ ਕੁੱਤੇ ਚੁੱਕ ਕੇ ਲੈ ਗਏ। ਉਨ੍ਹਾਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ 'ਚ 2 ਬੱਚੇ ਹਸਪਤਾਲ ਦੇ ਟੀਬੀ ਵਾਰਡ ਅੰਦਰ ਜਾਂਦੇ ਦਿੱਸ ਰਹੇ ਹਨ, ਦੋਂ ਕਿ ਬਾਅਦ 'ਚ ਇਕ ਕੁੱਤੇ ਨੂੰ ਵਾਰਡ ਤੋਂ ਬਾਹਰ ਨਿਕਲਦੇ ਦੇਖਿਆ ਗਿਆ। 

ਇਹ ਵੀ ਪੜ੍ਹੋ : ਅਵਾਰਾ ਕੁੱਤਿਆਂ ਦਾ ਆਤੰਕ; ਹੁਣ 5 ਸਾਲ ਦੇ ਬੱਚੇ ਨੂੰ ਨੋਚ-ਨੋਚ ਕੇ ਮਾਰਿਆ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਕੋਤਵਾਲੀ ਦੇ ਥਾਣਾ ਅਧਿਕਾਰੀ ਸੀਤਾਰਾਮ ਨੇ ਕਿਹਾ,''ਟੀਬੀ ਵਾਰਡ 'ਚ ਸਟਾਫ਼ ਨਹੀਂ ਸੀ। ਸੋਮਵਾਰ ਦੇਰ ਰਾਤ ਮਾਂ ਹੋਰ ਬੱਚਿਆਂ ਨਾਲ ਸੌਂ ਗਈ। ਔਰਤ ਦੇ ਪਤੀ ਨੂੰ ਟੀਬੀ ਦੇ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਵੀ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ। ਕਾਰਜਵਾਹਕ ਪ੍ਰਧਾਨ ਮੈਡੀਕਲ ਅਧਿਕਾਰੀ (ਪੀ.ਐੱਮ.ਓ.) ਡਾ. ਵੀਰੇਂਦਰ ਨੇ ਕਿਹਾ,''ਮਰੀਜ਼ ਦੀ ਪਤਨੀ ਸੌਂ ਗਈ ਸੀ। ਗਾਰਡ ਦੂਜੇ ਵਾਰਡ 'ਚ ਕੰਮ ਕਰ ਰਿਹਾ ਸੀ। ਮੈਂ ਸੀ.ਸੀ.ਟੀ.ਵੀ. ਫੁਟੇਜ ਨਹੀਂ ਦੇਖਿਆ ਹੈ। ਮੈਂ ਜਾਂਚ ਤੋਂ ਬਾਅਦ ਹੀ ਟਿੱਪਣੀ ਕਰ ਸਕਾਂਗੇ। ਮੈਂ ਇੰਚਾਰਜ ਨੂੰ ਵੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News