ਬੰਗਾਲ ''ਚ ਹੜਤਾਲ ਤੋਂ ਬਾਅਦ ਡਾਕਟਰਾਂ ਨੇ ਦਿੱਤਾ ਅਸਤੀਫਾ

Friday, Jun 14, 2019 - 03:10 PM (IST)

ਕੋਲਕਾਤਾ—ਅੱਜ ਕੋਲਕਾਤਾ ਦੇ ਆਰ. ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ 16 ਡਾਕਟਰਾਂ ਨੇ ਅਸਤੀਫਾ ਦਿੰਦੇ ਹੋਏ ਕਿਹਾ ਹੈ, '' ਮੌਜੂਦਾ ਹਾਲਾਤਾਂ 'ਚ ਅਸੀਂ ਸੇਵਾਵਾਂ ਦੇਣ ਤੋਂ ਅਸਮਰੱਥ ਹਾਂ, ਇਸ ਲਈ ਅਸੀਂ ਆਪਣੀ ਡਿਊਟੀ ਤੋਂ ਅਸਤੀਫਾ ਦੇਣਾ ਚਾਹੁੰਦੇ ਹਾਂ।'' ਦਾਰਜੀਲਿੰਗ ਦੇ ਨਾਰਥ ਬੰਗਾਲ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਦੋ ਡਾਕਟਰਾਂ ਨੇ ਸੂਬੇ 'ਚ ਡਾਕਟਰਾਂ ਖਿਲਾਫ ਹਿੰਸਾ ਦੇ ਵਿਰੋਧ 'ਚ ਅਸਤੀਫਾ ਦੇ ਦਿੱਤਾ ਹੈ।

PunjabKesari

ਦੱਸ ਦੇਈਏ ਕਿ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਨੇ ਸਾਰੇ ਹੜਤਾਲੀ ਡਾਕਟਰਾਂ ਨੂੰ ਵੀਰਵਾਰ ਦੁਪਹਿਰ 2 ਵਜੇ ਤੱਕ ਕੰਮ 'ਤੇ ਵਾਪਸ ਆਉਣ ਦਾ ਅਲਟੀਮੇਟਮ ਦਿੱਤਾ ਸੀ, ਪਰ ਡਾਕਟਰਾਂ 'ਤੇ ਮਮਤਾ ਬੈਨਰਜੀ ਦੇ ਦਿੱਤੇ ਅਲਟੀਮੇਟਮ ਦਾ ਅਸਰ ਨਹੀਂ ਹੋਇਆ। ਇਸ ਤੋਂ ਇਲਾਵਾ ਪੱਛਮੀ ਬੰਗਾਲ ਤੋਂ ਇਲਾਵਾ ਅੱਜ ਦਿੱਲੀ, ਮਹਾਰਾਸ਼ਟਰ ਸਮੇਤ ਕਈ ਹੋਰ ਥਾਵਾਂ 'ਤੇ ਵੀ ਡਾਕਟਰਾਂ ਨੇ ਹੜਤਾਲ ਕੀਤੀ। ਬੰਗਾਲ ਦੇ ਡਾਕਟਰਾਂ ਨੇ ਰਾਜਪਾਲ ਨਾਲ ਮਿਲ ਕੇ ਮਮਤਾ ਦੇ ਉਸ ਬਿਆਨ ਦੀ ਵੀ ਨਿੰਦਿਆ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ, '' ਮੈਂ ਹੜਤਾਲ 'ਤੇ ਗਏ ਸਾਰੇ ਡਾਕਟਰਾਂ ਦੀ ਨਿੰਦਿਆ ਕਰਦੀ ਹਾਂ। ਪੁਲਸ ਵਾਲੇ ਡਿਊਟੀ ਕਰਦੇ ਹੋਏ ਸ਼ਹੀਦ ਹੋ ਜਾਂਦੇ ਹਨ ਪਰ ਪੁਲਸ ਹੜਤਾਲ 'ਤੇ ਨਹੀਂ ਜਾਂਦੀ।''


Iqbalkaur

Content Editor

Related News