ਡਾਕਟਰਾਂ ਨੇ 60 ਸਾਲਾ ਵਿਅਕਤੀ ਦੇ ਗੁਰਦੇ ’ਚੋਂ ਕੱਢੀਆਂ 418 ਪੱਥਰੀਆਂ
Thursday, Mar 14, 2024 - 06:36 PM (IST)
ਹੈਦਰਾਬਾਦ, (ਯੂ. ਐੱਨ. ਆਈ.)- ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਬੰਜਾਰਾ ਹਿਲਜ਼ ਸਥਿਤ ਏਸ਼ੀਅਨ ਇੰਸਟੀਚਿਊਟ ਆਫ ਨੈਫਰੋਲੋਜੀ ਐਂਡ ਯੂਰੋਲੋਜੀ (ਏ. ਆਈ. ਐੱਨ. ਯੂ.) ਦੇ ਯੂਰੋਲੋਜਿਸਟਾਂ ਦੀ ਟੀਮ ਨੇ ਇਕ 60 ਸਾਲਾ ਵਿਅਕਤੀ ਦੇ ਗੁਰਦੇ ’ਚੋਂ 418 ਪੱਥਰੀਆਂ ਨੂੰ ਸਫਲਤਾਪੂਰਵਕ ਕੱਢਿਆ।
ਸੰਸਥਾਨ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਇਹ ਉਪਲੱਬਧੀ ਮਿਨੀਮਲੀ ਇਨਵੇਸਿਵ ਪ੍ਰੋਸੀਜ਼ਰ ਜ਼ਰੀਏ ਹਾਸਲ ਕੀਤੀ ਗਈ, ਜੋ ਕਿ ਗੁਰਦੇ ਦੀ ਪੱਥਰੀ ਨੂੰ ਕੱਢਣ ਲਈ ਸਰਜੀਕਲ ਤਕਨੀਕਾਂ ’ਚ ਇਕ ਮਹੱਤਵਪੂਰਨ ਤਰੱਕੀ ਹੈ। ਇਹ ਆਪ੍ਰੇਸ਼ਨ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲਿਆ, ਕਿਉਂਕਿ ਪਿਸ਼ਾਬ ਨਾਲੀ ’ਚੋਂ ਸਾਵਧਾਨੀ ਪੂਰਵਕ ਹਰ ਪੱਥਰੀ ਨੂੰ ਹਟਾਉਣਾ ਚੁਣੌਤੀ ਭਰਿਆ ਕੰਮ ਸੀ।