ਬਿਹਾਰ ਦੇ ਨਰਸਿੰਗ ਹੋਮ ’ਚ ਔਰਤ ਦੇ ਦੋਵੇਂ ਗੁਰਦੇ ਕੱਢੇ! ਮੁਲਜ਼ਮਾਂ ਦੀ ਭਾਲ ਜਾਰੀ

Sunday, Sep 25, 2022 - 02:59 PM (IST)

ਪਟਨਾ (ਭਾਸ਼ਾ)– ਬਿਹਾਰ ਪੁਲਸ ਨੇ ਮੁਜ਼ੱਫਰਪੁਰ ਜ਼ਿਲੇ ’ਚ ਇੱਕ ਔਰਤ ਦੇ ਦੋਵੇਂ ਗੁਰਦੇ ਕਥਿਤ ਤੌਰ ’ਤੇ ਕੱਢਣ ਦੇ ਦੋਸ਼ ’ਚ ਇੱਕ ਨਿੱਜੀ ਨਰਸਿੰਗ ਹੋਮ ਦੇ ਮਾਲਕ ਅਤੇ ਇਕ ਡਾਕਟਰ ਨੂੰ ਫੜਨ ਲਈ ਤਿੰਨ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਤਿੰਨ ਬੱਚਿਆਂ ਦੀ ਮਾਂ ਸੁਨੀਤਾ ਦੇਵੀ 15 ਸਤੰਬਰ ਤੋਂ ਪਟਨਾ ਦੇ ਇੰਦਰਾ ਗਾਂਧੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਆਈ. ਸੀ. ਯੂ. ’ਚ ਡਾਇਲਸਿਸ ’ਤੇ ਹੈ।

ਪੁਲਸ ਨੇ ਦੱਸਿਆ ਕਿ ਮੁਜ਼ੱਫਰਪੁਰ ਦੇ ਬਰਿਆਰਪੁਰ ਇਲਾਕੇ ’ਚ ਇਕ ਅਣਅਧਿਕਾਰਤ ਨਰਸਿੰਗ ਹੋਮ ਸ਼ੁਭਕਾਂਤ ਕਲੀਨਿਕ ’ਚ ਉਸ ਦੇ ਦੋਵੇਂ ਗੁਰਦੇ ਕਥਿਤ ਤੌਰ ’ਤੇ ਕੱਢ ਲਏ ਗਏ ਸਨ, ਜਿੱਥੇ 3 ਸਤੰਬਰ ਨੂੰ ਉਸ ਦੀ ਬੱਚੇਦਾਨੀ ਹਟਾਉਣ ਦੀ ਸਰਜਰੀ ਹੋਈ ਸੀ। ਹਾਲਾਂਕਿ ਸਰਕਾਰੀ ਆਈ. ਜੀ. ਆਈ. ਐੱਮ. ਐੱਸ. ਦੇ ਡਾਕਟਰਾਂ ਨੇ ਕਿਹਾ ਕਿ ਉਸ ਦੇ ਦੋਵੇਂ ਗੁਰਦੇ ਕੱਢ ਦਿੱਤੇ ਗਏ ਹਨ ਜਾਂ ਨਹੀਂ, ਇਸ ਦੀ ਪੁਸ਼ਟੀ ਕਰਨ ਲਈ ਹੋਰ ਜਾਂਚ ਦੀ ਲੋੜ ਹੈ।

ਸਾਕਰਾ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸਰੋਜ ਕੁਮਾਰ ਨੇ ਕਿਹਾ, “ਬੱਚੇਦਾਨੀ ਹਟਾਉਣ ਦੀ ਸਰਜਰੀ ਤੋਂ ਬਾਅਦ, ਉਹ ਪੇਟ ’ਚ ਦਰਦ ਤੋਂ ਪੀੜਤ ਰਹੀ। ਆਖਰਕਾਰ ਉਹ 7 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਮੈਡੀਕਲ ਕਾਲਜ ਹਸਪਤਾਲ (ਐੱਸ. ਕੇ. ਐੱਮ. ਐੱਚ.) ਗਈ। ਜਾਂਚ ਕਰਨ ਉਪਰੰਤ ਐੱਸ. ਕੇ. ਐੱਮ. ਐੱਚ. ਡਾਕਟਰਾਂ ਨੇ ਉਸ ਦੇ ਪਰਿਵਾਰ ਨੂੰ ਦੱਸਿਆ ਕਿ ਉਸ ਦੇ ਦੋਵੇਂ ਗੁਰਦੇ ਕੱਢ ਦਿੱਤੇ ਗਏ ਹਨ।


Rakesh

Content Editor

Related News