ਬਿਹਾਰ ''ਚ ਸੈਲਫੀ ਨਾਲ ਹਾਜ਼ਰੀ ਲਗਾ ਰਹੇ ਹਨ ਡਾਕਟਰ

Wednesday, Aug 29, 2018 - 06:05 PM (IST)

ਬਿਹਾਰ ''ਚ ਸੈਲਫੀ ਨਾਲ ਹਾਜ਼ਰੀ ਲਗਾ ਰਹੇ ਹਨ ਡਾਕਟਰ

ਮੁੰਗੇਰ— ਸੈਲਫੀ ਦੇ ਦੀਵਾਨੇ ਸਾਰੇ ਹਨ ਤੇ ਸੈਲਫੀ ਲੈਂਦੇ ਹੀ ਇਸ ਨੂੰ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਅਪਲੋਡ ਕਰਨਾ ਤੇ ਲਾਈਕ, ਕੁਮੈਂਟ ਬਟੋਰਨਾ ਹਰ ਕਿਸੇ ਦੀ ਚਾਹਤ ਹੁੰਦੀ ਹੈ। ਹੁਣ ਮੁੰਗੇਰ ਜ਼ਿਲਾ ਪ੍ਰਸ਼ਾਸਨ ਨੇ ਅਨੋਖੀ ਪਹਿਲ ਕਰਦੇ ਹੋਏ ਸੈਲਫੀ ਦੇ ਰਾਹੀਂ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਹਾਜ਼ਰੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਜ਼ਿਲਾ ਅਧਿਕਾਰੀ ਆਨੰਦ ਸ਼ਰਮਾ ਨੇ ਬੁੱਧਵਾਰ ਸਦਰ ਹਸਪਤਾਲ ਸਣੇ ਜ਼ਿਲੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ 'ਤੇ ਤਾਇਨਾਤ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਹਾਜ਼ਰੀ ਲਈ ਸੈਲਫੀ ਹਾਜ਼ਰੀ ਪ੍ਰਣਾਲੀ ਦੀ ਸ਼ੁਰੂਆਤ ਕਰ ਦਿੱਤੀ ਹੈ।

ਜ਼ਿਲਾ ਅਧਿਕਾਰੀ ਆਨੰਦ ਸ਼ਰਮਾ ਨੇ ਦੱਸਿਆ ਕਿ ਪੂਰੇ ਦੇਸ਼ 'ਚ ਮੁੰਗੇਰ ਪਹਿਲਾ ਤੇ ਇਕਲੌਤਾ ਜ਼ਿਲਾ ਹੈ ਜਿਥੇ ਸਰਕਾਰੀ ਸਦਰ ਹਸਪਤਾਲ ਤੇ ਪੇਂਡੂ ਸਰਕਾਰੀ ਸਿਹਤ ਕੇਂਦਰਾਂ 'ਚ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਡਿਊਟੀ ਸਮੇਂ 'ਤੇ ਉਪਸਥਿਤੀ ਪੁਖਤਾ ਕਰਨ ਲਈ ਸੈਲਫੀ ਹਾਜ਼ਰੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ।


Related News