ਡਾਕਟਰ ਅਤੇ ਪਤਨੀ ਤੋਂ ਬਾਅਦ ਹੁਣ ਬੇਟਾ ਵੀ ਨਿਕਲਿਆ ਕੋਰੋਨਾ ਵਾਇਰਸ ਪਾਜ਼ੀਟਿਵ

Saturday, May 02, 2020 - 03:14 PM (IST)

ਡਾਕਟਰ ਅਤੇ ਪਤਨੀ ਤੋਂ ਬਾਅਦ ਹੁਣ ਬੇਟਾ ਵੀ ਨਿਕਲਿਆ ਕੋਰੋਨਾ ਵਾਇਰਸ ਪਾਜ਼ੀਟਿਵ

ਬਿਜਨੌਰ- ਬਿਜਨੌਰ ਜ਼ਿਲੇ ਦੇ ਚਾਂਦਪੁਰ 'ਚ ਇਕ ਡਾਕਟਰ ਅਤੇ ਉਨਾਂ ਦੀ ਪਤਨੀ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਜਾਣ ਤੋਂ ਬਾਅਦ ਹੁਣ ਉਨਾਂ ਦੇ ਬੇਟੇ ਸਮੇਤ 2 ਹੋਰ ਲੋਕ ਕੋਵਿਡ-19 ਨਾਲ ਇਨਫੈਕਟਡ ਮਿਲੇ ਹਨ। ਨੋਡਲ ਅਧਿਕਾਰੀ ਡਾ. ਅਨਿਲ ਮਿਸ਼ਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਚਾਂਦਪੁਰ ਦੇ ਮੁਹੱਲਾ ਵਰਕਸਪੇਸ 'ਚ ਇਕ ਪ੍ਰਾਈਵੇਟ ਡਾਕਟਰ ਕੋਰੋਨਾ ਵਾਇਰਸ ਨਾਲ ਇਨਫੈਕਟਡ ਮਿਲੇ ਸਨ। ਬਾਅਦ 'ਚ ਉਨਾਂ ਦੀ ਪਤਨੀ ਵੀ ਇਨਫੈਕਟਡ ਪਾਈ ਗਈ ਸੀ। ਦੋਹਾਂ ਨੂੰ ਮੇਰਠ 'ਚ ਭਰਤੀ ਕਰਵਾਇਆ ਗਿਆ ਹੈ।

ਮਿਸ਼ਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਆਈ ਰਿਪੋਰਟ 'ਚ ਡਾਟਕਰ ਦਾ 35 ਸਾਲਾ ਬੇਟਾ ਅਤੇ 60 ਸਾਲ ਦਾ ਇਕ ਹੋਰ ਬਜ਼ੁਰਗ ਕੋਰੋਨਾ ਵਾਇਰਸ ਨਾਲ ਇਨਫੈਕਟਡ ਮਿਲੇ ਹਨ। ਜ਼ਿਲੇ 'ਚ ਹੁਣ ਤੱਕ ਕੁੱਲ 11 ਮਰੀਜ਼ ਸਾਹਮਣੇ ਆਏ ਹਨ। ਦੂਜੇ ਪਾਸੇ ਮਿਸ਼ਰ ਨੇ ਇਹ ਵੀ ਕਿਹਾ ਕਿ ਜ਼ਿਲੇ 'ਚ ਝੋਲਾਛਾਪ ਡਾਕਟਰਾਂ 'ਚ ਕੋਰੋਨਾ ਵਾਇਰਸ ਫੈਲਣ ਦਾ ਗੰਭੀਰ ਖਤਰਾ ਹੈ। ਉਨਾਂ ਨੇ ਕਿਹਾ ਕਿ ਡਾਕਟਰੀ ਡਿਗਰੀ ਨਾ ਹੋਣ ਕਾਰਨ ਇਹ ਡਾਕਟਰ ਮਰੀਜ਼ ਦੇਖਦੇ ਹੋਏ ਕੋਰੋਨਾ ਵਾਇਰਸ ਨੂੰ ਲੈ ਕੇ ਜ਼ਰੂਰੀ ਸਾਵਧਾਨੀਆਂ ਨਹੀਂ ਵਰਤਦੇ ਹਨ।


author

DIsha

Content Editor

Related News