ਡਾਕਟਰ ਨੇ ਕੱਟ'ਤਾ ਵਿਅਕਤੀ ਦਾ ਗੁਪਤ ਅੰਗ, CM ਤੱਕ ਪਹੁੰਚਿਆ ਮਾਮਲਾ
Friday, Jul 04, 2025 - 09:09 PM (IST)
 
            
            ਨੈਸ਼ਨਲ ਡੈਸਕ - ਅਸਾਮ ਦੇ ਕਛਾਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਡਾਕਟਰ ਨੇ ਮਰੀਜ਼ ਨੂੰ ਦੱਸੇ ਬਿਨਾਂ ਹਸਪਤਾਲ ਵਿੱਚ ਇੱਕ 28 ਸਾਲਾ ਵਿਅਕਤੀ ਦਾ ਗੁਪਤ ਅੰਗ ਕੱਢ ਦਿੱਤਾ। ਮਰੀਜ਼ ਗੁਪਤ ਅੰਗ ਵਿੱਚ ਇਨਫੈਕਸ਼ਨ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚਿਆ ਸੀ। ਹੁਣ 28 ਸਾਲਾ ਪੀੜਤ ਨੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਡਾਕਟਰਾਂ ਬਾਰੇ ਸ਼ਿਕਾਇਤ ਕੀਤੀ ਹੈ।
ਇਨਫੈਕਸ਼ਨ ਦਾ ਇਲਾਜ ਕਰਵਾਉਣ ਗਿਆ ਸੀ ਮਰੀਜ਼
ਪੀੜਤ ਦੀ ਪਛਾਣ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਦੇ ਅਤੀਕੁਰ ਰਹਿਮਾਨ ਵਜੋਂ ਹੋਈ ਹੈ। ਉਹ ਇਲਾਜ ਲਈ ਸਿਲਚਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਇਆ ਸੀ। ਜਿੱਥੇ ਬਾਇਓਪਸੀ ਟੈਸਟ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਡਾਕਟਰ ਨੇ ਉਸਦੀ ਸਹਿਮਤੀ ਤੋਂ ਬਿਨਾਂ ਉਸਦਾ ਗੁਪਤ ਅੰਗ ਕੱਢ ਦਿੱਤਾ ਹੈ। ਉਸ ਨੇ ਕਿਹਾ ਕਿ ਜਦੋਂ ਮੈਂ ਡਾਕਟਰ ਨੂੰ ਪੁੱਛਿਆ, ਤਾਂ ਉਸਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਇਸ ਘਟਨਾ 'ਤੇ ਹਸਪਤਾਲ ਦੇ ਡਾਕਟਰਾਂ ਅਤੇ ਅਧਿਕਾਰੀਆਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਸਬੰਧਤ ਡਾਕਟਰ ਇਸ ਵੇਲੇ ਲਾਪਤਾ ਹੈ ਅਤੇ ਕਾਲਾਂ ਜਾਂ ਮੈਸੇਜ ਦਾ ਜਵਾਬ ਵੀ ਨਹੀਂ ਦੇ ਰਿਹਾ ਹੈ।
ਹੁਣ ਮੈਂ ਮਾਨਸਿਕ ਤੌਰ 'ਤੇ ਪਰੇਸ਼ਾਨ ਹਾ - ਪੀੜਤ
ਪੀੜਤ ਰਹਿਮਾਨ ਨੇ ਕਿਹਾ, 'ਹੁਣ ਮੈਂ ਪੂਰੀ ਤਰ੍ਹਾਂ ਬੇਵੱਸ ਹਾਂ। ਮੈਨੂੰ ਨਹੀਂ ਪਤਾ ਕਿ ਕੀ ਕਰਨਾ ਹੈ। ਮੇਰੀ ਜ਼ਿੰਦਗੀ ਖਤਮ ਹੋ ਗਈ ਹੈ। ਮੈਂ ਕਈ ਵਾਰ ਡਾਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਮੇਰੀਆਂ ਕਾਲਾਂ ਦਾ ਜਵਾਬ ਨਹੀਂ ਦਿੱਤਾ। ਮੈਂ ਮਾਨਸਿਕ ਤੌਰ 'ਤੇ ਪਰੇਸ਼ਾਨ ਹਾਂ ਅਤੇ ਸਰਜਰੀ ਕਾਰਨ ਮੈਂ ਦੁਖੀ ਹਾਂ।' ਇਸ ਦੇ ਨਾਲ ਹੀ, ਹੁਣ ਪੀੜਤ ਮਰੀਜ਼ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਤੁਰੰਤ ਦਖਲ ਦੇਣ ਅਤੇ ਮਾਮਲੇ ਵਿੱਚ ਜਵਾਬਦੇਹੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            