8ਵੀਂ ਪਾਸ ਡਾਕਟਰ ਨੇ ਕੀਤਾ ਗਰਭਵਤੀ ਜਨਾਨੀ ਦਾ ਆਪਰੇਸ਼ਨ, ਮਾਂ ਤੇ ਬੱਚੇ ਦੋਹਾਂ ਦੀ ਹੋਈ ਮੌਤ
Saturday, Mar 20, 2021 - 02:21 PM (IST)

ਸੁਲਤਾਨਪੁਰ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਝੋਲਾਛਾਪ ਡਾਕਟਰ ਵਲੋਂ ਆਪਰੇਸ਼ਨ ਕੀਤੇ ਜਾਣ ਤੋਂ ਬਾਅਦ ਮਾਂ ਅਤੇ ਬੱਚੇ ਦੋਹਾਂ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਡਾਕਟਰ ਅਤੇ ਹਸਪਤਾਲ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੁਪਰਡੈਂਟ ਡਾ. ਅਰਵਿੰਦ ਚਤੁਰਵੇਦੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਬਲਦੀਰਾਏ ਥਾਣਾ ਖੇਤਰ ਦੇ ਪੁਰਵਾ ਪਿੰਡ ਵਾਸੀ ਰਾਜਾਰਾਮ ਕੋਰੀ ਦੀ 35 ਸਾਲਾ ਪਤਨੀ ਪੂਨਮ ਨੂੰ ਦਰਦ ਹੋਣ 'ਤੇ ਵੀਰਵਾਰ ਨੂੰ ਡੀਹ ਪਿੰਡ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਇਤਿਹਾਸਕ ਫ਼ੈਸਲਾ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕੇਸ 'ਚ ਦੋਸ਼ੀ ਨੂੰ 26 ਦਿਨਾਂ 'ਚ ਫਾਂਸੀ ਦੀ ਸਜ਼ਾ
ਉਨ੍ਹਾਂ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਮਾਂ ਅਤੇ ਨਵਜੰਮ੍ਹੇ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਪਤੀ ਰਾਜਾਰਾਮ ਦੀ ਸ਼ਿਕਾਇਤ 'ਤੇ ਹਸਪਤਾਲ ਸੰਚਾਲਕ ਖੀਰੀ ਜ਼ਿਲ੍ਹੇ ਦੇ ਮਿਤੌਲੀ ਥਾਣਾ ਖੇਤਰ ਦੇ ਰਾਜੇਸ਼ ਕੁਮਾਰ ਸਾਹਨੀ ਅਤੇ ਅਯੁੱਧਿਆ ਜ਼ਿਲ੍ਹੇ ਦੇ ਥਾਣਾ ਪੂਰਾ ਕਲੰਦਰ ਵਾਸੀ ਝੋਲਾਛਾਪ ਡਾਕਟਰ ਰਾਜੇਂਦਰ ਕੁਮਾਰ ਸ਼ੁਕਲ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਡਾਕਟਰ 8ਵੀਂ ਜਮਾਤ, ਜਦੋਂ ਕਿ ਸੰਚਾਲਕ 12ਵੀਂ ਪਾਸ ਹੈ।
ਇਹ ਵੀ ਪੜ੍ਹੋ : ਅਜੀਬ ਹੈ! ਬਿਨਾਂ ਹੈਲਮੇਟ ਟਰੱਕ ਚਲਾਉਣ ’ਤੇ ਡਰਾਈਵਰ ਦਾ ਕੱਟਿਆ ਚਲਾਨ