ਵੱਡੀ ਖ਼ਬਰ ; ਡਾਕਟਰ ਨੇ ਖ਼ੁਦ ਨੂੰ ਮਾਰ ਲਈ ਗੋਲ਼ੀ, ਹੋਈ ਦਰਦਨਾਕ ਮੌਤ
Sunday, Sep 07, 2025 - 04:47 PM (IST)

ਨੈਸ਼ਨਲ ਡੈਸਕ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ 'ਚ ਇਕ ਡਾਕਟਰ ਨੇ ਪੋਸਟ ਗ੍ਰੈਜੂਏਟ (ਪੀ.ਜੀ.) ਮੈਡੀਕਲ ਜਾਂਚ ਵਿਚ ਫੇਲ੍ਹ ਹੋਣ ਤੋਂ ਬਾਅਦ ਆਪਣੇ ਘਰ ਵਿਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਇਹ ਘਟਨਾ ਕਾਜ਼ੀ ਮੁਹੰਮਦਪੁਰ ਥਾਣਾ ਖੇਤਰ ਦੇ ਅਧੀਨ ਜੈਤਪੁਰ ਸਟੇਟ ਕਾਲੋਨੀ ਵਿਚ ਵਾਪਰੀ।
ਪੁਲਸ ਨੇ ਦੱਸਿਆ ਕਿ ਡਾਕਟਰ ਨੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਮੁਜ਼ੱਫਰਪੁਰ (ਸ਼ਹਿਰ) ਦੇ ਸਹਾਇਕ ਪੁਲਸ ਸੁਪਰਡੈਂਟ (ਏ.ਐੱਸ.ਪੀ.) ਸੁਰੇਸ਼ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਡਾ. ਆਸ਼ੂਤੋਸ਼ ਚੰਦਰਾ ਵਜੋਂ ਹੋਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਡਾ. ਚੰਦਰਾ ਹਾਲ ਹੀ ਵਿਚ ਐਲਾਨੇ ਗਏ ਪੋਸਟ ਗ੍ਰੈਜੂਏਟ ਪ੍ਰਵੇਸ਼ ਪ੍ਰੀਖਿਆ ਦੇ ਨਤੀਜਿਆਂ ਵਿਚ ਅਸਫਲਤਾ ਕਾਰਨ ਤਣਾਅ ਵਿਚ ਸੀ ਅਤੇ ਕੁਝ ਦਿਨ ਪਹਿਲਾਂ ਹੀ ਮੁਜ਼ੱਫਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਆਪਣੀ ਨੌਕਰੀ ਜੁਆਇਨ ਕੀਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e