UP ''ਚ ਕੋਰੋਨਾ ਮਰੀਜ਼ ਦੀ ਪਹਿਲੀ ਡਿਲੀਵਰੀ ਕਰਵਾਉਣ ਵਾਲੀ ਡਾ. ਯੋਗਿਤਾ ਦਾ ਕੀਤਾ ਬੇਰਹਿਮੀ ਨਾਲ ਕਤਲ
Thursday, Aug 20, 2020 - 09:32 PM (IST)

ਆਗਰਾ - ਆਗਰਾ ਦੇ ਸਰੋਜਿਨੀ ਨਾਇਡੂ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ. ਪਾਸ ਕਰ ਚੁੱਕੀ ਬੀਬੀ ਡਾਕਟਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਡਾ. ਯੋਗਿਤਾ ਗੌਤਮ ਹੁਣ ਇਸ ਦੁਨੀਆ 'ਚ ਨਹੀਂ ਹਨ ਪਰ ਮੈਡੀਕਲ ਕਾਲਜ ਦੇ ਅੰਦਰ ਉਨ੍ਹਾਂ ਦੇ ਕੰਮ, ਸੁਭਾਅ ਅਤੇ ਸਮਰਪਣ ਨੂੰ ਹਰ ਕੋਈ ਯਾਦ ਕਰ ਰਿਹਾ ਹੈ।
ਡਾਕਟਰ ਯੋਗਿਤਾ ਗੌਤਮ ਨੇ ਹੀ ਉੱਤਰ ਪ੍ਰਦੇਸ਼ 'ਚ ਸਭ ਤੋਂ ਪਹਿਲਾਂ ਕੋਰੋਨਾ ਮਰੀਜ਼ ਨੂੰ ਲੇਬਰ ਰੂਮ 'ਚ ਲਿਜਾਕੇ ਡਿਲੀਵਰੀ ਕਰਵਾਈ ਸੀ। ਉਨ੍ਹਾਂ ਨਾਲ ਇਸ ਮੈਡੀਕਲ ਕਾਲਜ ਦੀ ਡਾਕਟਰ ਸਨਾ ਵੀ ਸਨ। ਆਗਰਾ ਦੇ ਸਰੋਜਿਨੀ ਨਾਇਡੂ ਮੈਡੀਕਲ ਕਾਲਜ 'ਚ ਡਾਕਟਰ ਯੋਗਿਤਾ ਗੌਤਮ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਸੀਨੀਅਰ ਡਾਕਟਰ ਦਿਲੋਂ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਸਾਰਿਆਂ ਨੂੰ ਅਜਿਹਾ ਲੱਗ ਰਿਹਾ ਹੈ ਮੰਨ ਲਉ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੀ ਅਚਾਨਕ ਹੱਤਿਆ ਕਰ ਦਿੱਤੀ ਗਈ ਹੋਵੇ।
ਅਪ੍ਰੈਲ ਮਹੀਨੇ 'ਚ ਜਦੋਂ ਹਰ ਇੰਸਾਨ ਕੋਵਿਡ-19 ਤੋਂ ਘਬਰਾ ਰਿਹਾ ਸੀ। ਉਦੋਂ ਡਾ. ਯੋਗਿਤਾ ਨੇ ਕੋਵਿਡ-19 ਵਰਗੀ ਖਤਰਨਾਕ ਬੀਮਾਰੀ ਤੋਂ ਬਿਨਾਂ ਡਰੇ ਕੋਰੋਨਾ ਪੀੜਤ ਜਨਾਨੀ ਦਾ ਪਹਿਲਾ ਸਿਜੇਰੀਅਨ ਆਪ੍ਰੇਸ਼ਨ ਕੀਤਾ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕੋਵਿਡ-19 ਇਨਫੈਕਸ਼ਨ ਨਾਲ ਪੂਰੇ ਦੇਸ਼ 'ਚ ਭਾਜੜ ਮਚੀ ਹੋਈ ਸੀ। ਐੱਸ.ਐੱਨ. ਮੈਡੀਕਲ ਕਾਲਜ 'ਚ ਕੋਵਿਡ-19 ਹਸਪਤਾਲ ਬਣਾਇਆ ਗਿਆ ਸੀ। ਡਾਕਟਰ ਯੋਗਿਤਾ ਗੌਤਮ ਨੂੰ ਉਸ ਟੀਮ ਦਾ ਮੈਂਬਰ ਬਣਾਇਆ ਗਿਆ ਜਿਸ ਟੀਮ ਦੇ ਮੋਢਿਆਂ 'ਤੇ ਔਰਤਾਂ ਦੀ ਡਿਲੀਵਰੀ ਕਰਵਾਏ ਜਾਣ ਦੀ ਜ਼ਿੰਮੇਦਾਰੀ ਸੀ।