ਸ਼ੋਅਰੂਮ 'ਚ ਕਾਰ ਮਾਲਕ ਨਾਲ ਧੋਖਾਧੜੀ, FIR ਦਰਜ

Thursday, Jan 02, 2020 - 03:43 PM (IST)

ਸ਼ੋਅਰੂਮ 'ਚ ਕਾਰ ਮਾਲਕ ਨਾਲ ਧੋਖਾਧੜੀ, FIR ਦਰਜ

ਨਵੀਂ ਦਿੱਲੀ—ਚਾਣਕਯਪੁਰੀ ਸਥਿਤ ਸਮਾਰਟ ਹੋਟਲ 'ਚ ਬੇਂਟਲੇ ਕਾਰ ਸ਼ੋਅਰੂਮ 'ਚ ਇਕ ਡਾਕਟਰ ਠੱਗੀ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਡਾਕਟਰ ਦੀ ਕਾਰ ਸਟਾਰਟ ਨਹੀਂ ਹੋ ਰਹੀ ਸੀ ਤਾਂ ਉਹ ਆਪਣੀ ਕਾਰ ਇਕ ਸਰਵਿਸ ਸੈਂਟਰ ਲੈ ਕੇ ਗਏ, ਜਿੱਥੇ ਮੈਕੇਨਿਕ ਨੇ ਪਹਿਲਾਂ ਤਾਂ ਬੈਟਰੀ ਦੀ ਸਮੱਸਿਆ ਦੱਸੀ ਅਤੇ 15-16 ਹਜ਼ਾਰ ਰੁਪਏ 'ਚ ਬੈਟਰੀ ਠੀਕ ਕਰਨ ਦਾ ਖਰਚਿਆ ਦੱਸਿਆ ਪਰ ਮਗਰੋ ਉਸ ਸਮੇਂ ਡਾਕਟਰ ਦੇ ਪਸੀਨੇ ਛੁੱਟ ਗਏ ਜਦੋਂ ਸਰਵਿਸ ਸੈਂਟਰ ਵੱਲੋਂ ਕਾਰ ਠੀਕ ਕਰਨ ਲਈ 29.62 ਲੱਖ ਰੁਪਏ ਦਾ ਅਨੁਮਾਨਿਤ ਬਿਲ ਦੇ ਦਿੱਤਾ ਗਿਆ। ਡਾਕਟਰ ਨੇ ਕਾਰ ਠੀਕ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਪਰ ਕਾਰ ਜਾਂਚ ਦੇ ਨਾਂ 3.27 ਲੱਖ ਰੁਪਏ ਦਾ ਬਿੱਲ ਦਿੱਤਾ ਗਿਆ। ਪੀੜਤ ਨੇ ਮਾਮਲੇ ਸੰਬੰਧੀ ਪੁਲਸ ਅਧਿਕਾਰੀਆਂ ਕੋਲ ਐੱਫ.ਆਈ.ਆਰ ਦਰਜ ਕਰਵਾਈ। ਜਾਂਚ ਤੋਂ ਬਾਅਦ ਚਾਣਕਯਪੁਰੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।

ਦੱਸਣਯੋਗ ਹੈ ਕਿ ਡਾਕਟਰ ਅਨੂਪ ਗੁਪਤਾ ਪਰਿਵਾਰ ਦੇ ਨਾਲ ਨਵੀਂ ਦਿੱਲੀ ਟੋਡਰਮੱਲ ਲੇਨ ਬੰਗਾਲੀ ਮਾਰਕੀਟ ਇਲਾਕੇ 'ਚ ਰਹਿੰਦੇ ਹਨ। ਡਾਕਟਰ ਗੁਪਤਾ ਦੇ ਕੋਲ ਬੇਂਟਲੇ ਕਾਰ ਹੈ। ਉਨ੍ਹਾਂ ਦੀ ਕਾਰ 'ਚ ਸਟਾਰਟ ਨਾ ਹੋਣ ਦੀ ਸਮੱਸਿਆ ਆ ਰਹੀ ਸੀ। ਉਨ੍ਹਾਂ ਨੇ ਸਤੰਬਰ ਮਹੀਨੇ 'ਚ ਕੰਪਨੀ ਦੇ ਅਧਿਕਾਰਤ ਸ਼ੋਰੂਮ ਅਤੇ ਸਰਵਿਸ ਸੈਂਟਰ ਸਮਾਰਟ ਹੋਟਲ 'ਚ ਸੰਪਰਕ ਕੀਤਾ। ਕਾਰ ਦੇਖਣ ਤੋਂ ਬਾਅਦ ਮੈਕੇਨਿਕ ਨੇ ਬੈਟਰੀ ਦੀ ਸਮੱਸਿਆ ਦੱਸੀ ਅਤੇ ਕਿਹਾ ਕਿ ਕਾਰ ਨੂੰ ਗੁਰੂਗ੍ਰਾਮ ਸੈਕਟਰ-14 ਸਥਿਤ ਵਰਕਸ਼ਾਪ 'ਚ ਭੇਜਣਾ ਹੋਵੇਗਾ। ਬੈਟਰੀ ਬਦਲਣ ਲਈ 15-16 ਹਜ਼ਾਰ ਰੁਪਏ ਦਾ ਖਰਚ ਦੱਸਿਆ ਗਿਆ। 23 ਸਤੰਬਰ ਨੂੰ ਡਾ. ਗੁਪਤਾ ਨੇ ਆਪਣੀ ਕਾਰ ਨੂੰ ਡਰਾਈਵਰ ਰਾਹੀਂ ਭੇਜ ਦਿੱਤਾ। 26 ਸਤੰਬਰ ਨੂੰ ਡਾ. ਗੁਪਤਾ ਨੂੰ ਸ਼ੋਰੂਮ ਵੱਲੋਂ ਈਮੇਲ ਮਿਲੀ, ਜਿਸ 'ਚ ਕਾਰ ਨੂੰ ਠੀਕ ਕਰਨ ਲਈ 29 ਲੱਖ 62 ਹਜ਼ਾਰ ਦਾ ਅਨੁਮਾਨਿਤ ਬਿਲ ਦੱਸਿਆ ਗਿਆ ਸੀ। ਉਨ੍ਹਾਂ ਨੇ ਜਦੋਂ ਸ਼ੋਰੂਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਸਮਾਰਟ ਹੋਟਲ ਬੁਲਾਇਆ ਗਿਆ। ਉੱਥੇ ਪਹੁੰਚ ਕੇ ਡਾ. ਗੁਪਤਾ ਨੇ ਕਾਰ ਠੀਕ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਕਾਰ ਦੇਖਣ 'ਤੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਕਾਰ ਤੋਂ ਕਈ ਪੁਰਜ਼ੇ ਵੀ ਕੱਢੇ ਗਏ ਸੀ।

ਬਿਨਾਂ ਠੀਕ ਕਰਵਾਏ ਕਾਰ ਲੈ ਕੇ ਜਾਣ 'ਤੇ ਸ਼ੋਰੂਮ ਵੱਲੋਂ ਕਾਰ ਦੀ ਜਾਂਚ ਕਰਨ 'ਤੇ ਨਾਂ 'ਤੇ 3 ਲੱਖ 27 ਹਜ਼ਾਰ ਰੁਪਏ ਦਾ ਬਿੱਲ ਦਿੱਤਾ ਗਿਆ। ਡਾਕਟਰ ਗੁਪਤਾ ਅਨੁਸਾਰ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ। ਉਨ੍ਹਾਂ ਨੂੰ ਕਿਹਾ ਗਿਆ ਜਦੋਂ ਤੱਕ ਉਨ੍ਹਾਂ ਦੀ ਕਾਰ ਸ਼ੋਰੂਮ 'ਚ ਰਹੇਗੀ ਤਾਂ ਉਨ੍ਹਾਂ 1500 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਚੁਕਾਉਣੇ ਹੋਣਗੇ। ਪਰੇਸ਼ਾਨ ਹੋ ਕੇ ਡਾ. ਗੁਪਤਾ ਨੇ ਇਸ ਸੰਬੰਧ 'ਚ ਪੁਲਸ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਨਵੀਂ ਦਿੱਲੀ ਜ਼ਿਲਾ ਪੁਲਸ ਡਿਪਟੀ ਕਮਿਸ਼ਨਰ ਦੇ ਆਦੇਸ਼ 'ਤੇ ਚਾਣਕਯਪੁਰੀ ਥਾਣੇ 'ਚ 27 ਦਸੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਫਿਲਹਾਲ ਪੁਲਸ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।


author

Iqbalkaur

Content Editor

Related News