ਡਾਕਟਰ ਬਣਨ ਦਾ ਸੁਪਨਾ, ਸੁਪਨਾ ਹੀ ਰਹਿ ਗਿਆ, 3 ਭਰਾਵਾਂ ਦੀ ਹੋਈ ਦਰਦਨਾਕ ਮੌਤ
Tuesday, Jun 17, 2025 - 10:21 AM (IST)

ਪਾਲੀ- ਤੇਲੰਗਾਨਾ ਦੇ ਬਸਾਰਾ 'ਚ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਇੱਥੇ ਗੋਦਾਵਰੀ ਨਦੀ 'ਚ ਡੁੱਬਣ ਨਾਲ ਰਾਜਸਥਾਨ ਦੇ 5 ਨੌਜਵਾਨਾਂ ਦੀ ਮੌਤ ਹੋ ਗਈ, ਇਨ੍ਹਾਂ 'ਚ 3 ਭਰਾ ਸ਼ਾਮਲ ਸਨ। ਤਿੰਨੋਂ ਭਰਾਵਾਂ ਦਾ ਡਾਕਟਰ ਬਣਨ ਦਾ ਸੁਫ਼ਨਾ ਸੀ। ਇਕ ਭਰਾ ਦਾ ਇਸੇ ਸਾਲ ਨੀਟ ਕਲੀਅਰ ਵੀ ਹੋ ਗਿਆ ਸੀ। ਮ੍ਰਿਤਕਾਂ ਦੀ ਪਛਾਣ ਭਰਤ ਰਾਠੌੜ (10ਵੀਂ), ਮਦਨ ਰਾਠੌੜ (12ਵੀਂ), ਰਾਕੇਸ਼ ਰਾਠੌੜ (ਐੱਮਬੀਬੀਐੱਸ ਸੈਕਿੰਡ ਈਅਰ), ਰਿਤੀਕ ਕਛਾਵਾ (18) ਅਤੇ ਵਿਨੋਦ (18) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ ! ਮਾਂ ਬਣਨ ਦੇ ਅਗਲੇ ਹੀ ਦਿਨ ਔਰਤ ਨੇ ਦੁਨੀਆ ਨੂੰ ਕਿਹਾ ਅਲਵਿਦਾ
5 ਨੌਜਵਾਨ ਨਦੀ 'ਚ ਰੁੜ੍ਹੇ
ਹਾਦਸੇ ਉਸ ਸਮੇਂ ਵਾਪਰਿਆ ਜਦੋਂ ਰਾਜਸਥਾਨ ਦੇ ਤਿੰਨ ਪਰਿਵਾਰ ਗੋਦਾਵਰੀ ਨਦੀ ਦੇ ਕਿਨਾਰੇ ਪਵਿੱਤਰ ਇਸ਼ਨਾਨ ਲਈ ਪਹੁੰਚੇ ਸਨ। 18 ਲੋਕਾਂ ਦਾ ਇਹ ਗਰੁੱਪ ਹੈਦਰਾਬਾਦ ਦੇ ਦਿਲਸੁਖਨਗਰ ਇਲਾਕੇ ਤੋਂ ਆਇਆ ਸੀ। ਨਹਾਉਂਦੇ ਸਮੇਂ ਤੇਜ਼ ਵਹਾਅ 'ਚ 5 ਨੌਜਵਾਨ ਨਦੀ 'ਚ ਰੁੜ੍ਹ ਗਏ। ਨੇੜੇ-ਤੇੜੇ ਮੌਜੂਦ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ। ਦੇਰ ਸ਼ਾਮ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਬਾਹਰ ਕੱਢੀਆਂ ਗਈਆਂ।
ਇਹ ਵੀ ਪੜ੍ਹੋ : ਜਹਾਜ਼ 'ਚੋਂ ਨਿਕਲੀ ਚੰਗਿਆੜੀ ਨੇ ਪਾਈਆਂ ਭਾਜੜਾਂ ! 242 ਯਾਤਰੀਆਂ ਦੇ ਸੁੱਕੇ ਸਾਹ
ਦਾਦਾ-ਦਾਦੀ ਨੂੰ ਨਹੀਂ ਦਿੱਤੀ ਗਈ ਹਾਦਸੇ ਦੀ ਸੂਚਨਾ
ਪਾਲੀ ਜ਼ਿਲ੍ਹੇ ਦੇ ਢਾਬਰ ਪਿੰਡ ਵਾਸੀ ਪੇਮਾਰਾਮ ਰਾਠੌੜ ਆਪਣੇ ਤਿੰਨ ਪੁੱਤਾਂ ਨਾਲ ਹੈਦਰਾਬਾਦ ਦੇ ਚਿੰਤਲ ਦਿਲਸੁਖਨਗਰ ਇਲਾਕੇ 'ਚ ਰਹਿੰਦੇ ਸਨ। ਉੱਥੇ ਉਨ੍ਹਾਂ ਦੀ ਹੋਲਸੇਲ ਬਿਸਕੁਟ ਦੀ ਦੁਕਾਨ ਹੈ। ਸਮਾਜਸੇਵੀ ਅਤੇ ਮਿਹਨਤੀ ਸੁਭਾਅ ਦੇ ਪੇਮਾਰਾਮ ਨੇ ਆਪਣੇ ਪੁੱਤਾਂ ਨੂੰ ਪੜ੍ਹਾਈ ਲਈ ਅੱਗੇ ਵਧਾਇਆ ਸਭ ਤੋਂ ਵੱਡਾ ਪੁੱਤ ਰਾਕੇਸ਼ ਐੱਮਬੀਬੀਐੱਸ ਸੈਕਿੰਡ ਈਅਰ ਦਾ ਵਿਦਿਆਰਥੀ ਸੀ, ਜਿਸ ਨੇ ਨੀਟ-ਯੂਜੀ ਕਲੀਅਰ ਕੀਤੀ ਸੀ। ਛੋਟਾ ਪੁੱਤ ਮਦਨ 12ਵੀਂ 'ਚ ਸੀ ਅਤੇ ਸਭ ਤੋਂ ਛੋਟਾ ਭਰਤ, ਜੋ ਅਜੇ 10ਵੀਂ 'ਚ ਸੀ। ਹੁਣ ਇਕੱਠੇ ਤਿੰਨ ਪੁੱਤਾਂ ਦੀਆਂ ਲਾਸ਼ਾਂ ਦੇਖ ਪੇਮਾਰਾਮ ਅਤੇ ਉਨ੍ਹਾਂ ਦੀ ਪਤਨੀ 'ਤੇ ਦੁੱਖਾਂ ਦਾ ਆਸਮਾਨ ਟੁੱਟ ਪਿਆ ਹੈ। ਪਿੰਡ 'ਚ ਮਾਤਮ ਪਸਰਿਆ ਹੈ। ਦਾਦਾ-ਦਾਦੀ ਵਨਾਰਾਮ ਅਤੇ ਮਿਸ਼ਰੀ ਦੇਵੀ ਨੂੰ ਅਜੇ ਤੱਕ ਇਸ ਹਾਦਸੇ ਦੀ ਸੂਚਨਾ ਨਹੀਂ ਦਿੱਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8