ਦਰਦਨਾਕ ਸੜਕ ਹਾਦਸਾ : ਟੈਂਕਰ ਦੀ ਟੱਕਰ ਨਾਲ ਟਰੈਕਟਰ-ਟਰਾਲੀ ਪਲਟੀ, ਕਿਸਾਨ ਦੀ ਮੌਤ
Thursday, Oct 29, 2026 - 04:19 PM (IST)
ਝਬਾਲ(ਨਰਿੰਦਰ)-ਅੰਮ੍ਰਿਤਸਰ-ਝਬਾਲ ਰੋਡ ਬਾਬਾ ਬੁੱਢਾ ਸਾਹਿਬ ਜੀ ਮੋੜ ਠੱਠਾ ਨੇੜੇ ਅੱਜ ਸਵੇਰੇ ਤੜਕੇ ਪਿੰਡ ਚੀਮਾ ਖੁਰਦ ਤੋਂ ਅੰਮ੍ਰਿਤਸਰ ਮੰਡੀ ਝੋਨੇ ਦੀ ਟਰਾਲੀ ਲੈ ਕੇ ਜਾ ਰਹੇ ਟਰੈਕਟਰ-ਟਰਾਲੀ ਨੂੰ ਪਿੱਛਿਓਂ ਟੈਂਕਰ ਵੱਲੋਂ ਜ਼ੋਰਦਾਰ ਟੱਕਰ ਮਾਰਨ ਨਾਲ ਟਰੈਕਟਰ-ਟਰਾਲੀ ਸੜਕ ’ਤੇ ਪਲਟਣ ਨਾਲ ਟਰੈਕਟਰ ਚਾਲਕ ਕਿਸਾਨ ਦੀ ਮੌਕੇ ’ਤੇ ਮੌਤ ਅਤੇ ਨਾਲ ਬੈਠੇ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ-ਭਤੀਜੇ ਦੇ ਜਨਮ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲੀਆਂ, ਨੌਜਵਾਨ ਦੀ ਖਬਰ ਨੇ ਘਰ 'ਚ ਪੁਆਏ ਵੈਣ
ਜਾਣਕਾਰੀ ਅਨੁਸਾਰ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਵਾਸੀ ਕਿਸਾਨ ਮੋਹਕਮ ਸਿੰਘ ਪੁੱਤਰ ਨਿੰਦਰ ਸਿੰਘ ਅਤੇ ਸਰਮੱਖ ਸਿੰਘ ਆਪਣੇ ਟਰੈਕਟਰ-ਟਰਾਲੀ ’ਤੇ ਝੋਨਾ ਲੈ ਕੇ ਅੰਮ੍ਰਿਤਸਰ ਦਾਣਾ ਮੰਡੀ ਨੂੰ ਝੋਨਾ ਵੇਚਣ ਜਾ ਰਹੇ ਸਨ ਕਿ ਬਾਬਾ ਬੁੱਢਾ ਸਾਹਿਬ ਮੋੜ ਠੱਠਾ ਨੇੜੇ ਪਿੱਛਿਓਂ ਆਏ ਇਕ ਟੈਂਕਰ ਨੇ ਜ਼ੋਰਦਾਰ ਟਰਾਲੀ ਨੂੰ ਟੱਕਰ ਮਾਰੀ, ਜਿਸ ਨਾਲ ਟਰੈਕਟਰ-ਟਰਾਲੀ ਸੜਕ ’ਤੇ ਪਲਟ ਗਏ, ਜਿਸ ਕਾਰਨ ਟਰੈਕਟਰ ਨੂੰ ਚਲਾ ਰਹੇ ਕਿਸਾਨ ਮੋਹਕਮ ਸਿੰਘ ਪੁੱਤਰ ਨਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਸਰਮੁੱਖ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਝਬਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਫੈਕਟਰੀਆਂ ’ਚ ਸਿਹਤ ਵਿਭਾਗ ਦਾ ਛਾਪਾ, ਅਧਿਕਾਰੀਆਂ ਦੇ ਵੀ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
