ਡਾਕਟਰ ਪਿਓ ਦੀ ਭੇਤਭਰੇ ਹਾਲਾਤ ''ਚ ਹੋਈ ਮੌਤ ! 7 ਦਿਨਾਂ ਤੱਕ ਲਾਸ਼ ਨਾਲ ਰਹਿੰਦਾ ਰਿਹਾ ਪੁੱਤ

Sunday, Nov 08, 2026 - 11:42 AM (IST)

ਡਾਕਟਰ ਪਿਓ ਦੀ ਭੇਤਭਰੇ ਹਾਲਾਤ ''ਚ ਹੋਈ ਮੌਤ ! 7 ਦਿਨਾਂ ਤੱਕ ਲਾਸ਼ ਨਾਲ ਰਹਿੰਦਾ ਰਿਹਾ ਪੁੱਤ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ 82 ਸਾਲਾ ਡਾਕਟਰ ਦੀ ਸ਼ੱਕੀ ਹਾਲਾਤ ’ਚ ਮੌਤ ਤੋਂ ਬਾਅਦ ਉਸ ਦਾ ਪੁੱਤਰ 7 ਦਿਨਾਂ ਤੱਕ ਲਾਸ਼ ਨਾਲ ਫਲੈਟ ’ਚ ਰਿਹਾ। ਸ਼ੁੱਕਰਵਾਰ ਦੇਰ ਰਾਤ ਧਨਤੇਰਸ ਮੌਕੇ ਨਵੀਂ ਕਾਰ ਖਰੀਦਣ ਤੋਂ ਬਾਅਦ ਪਿਤਾ ਦਾ ਮੂੰਹ ਮਿੱਠਾ ਕਰਵਾਉਣ ਪਹੁੰਚੀ ਧੀ ਨੇ ਬੈੱਡ ’ਤੇ ਸੜੀ ਹੋਈ ਲਾਸ਼ ਦੇਖੀ ਤਾਂ ਉਸ ਦੀਆਂ ਧਾਹਾਂ ਨਿਕਲ ਗਈਆਂ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲਾ ਪਨਕੀ ਦੇ ਰਤਨਪੁਰ ਸਥਿਤ ਅਮਨ ਐਨਕਲੇਵ ਦਾ ਹੈ। ਮ੍ਰਿਤਕ ਦੀ ਪਛਾਣ ਡਾ. ਪ੍ਰੇਮ ਪ੍ਰਕਾਸ਼ ਵਜੋਂ ਹੋਈ ਹੈ। ਉਨ੍ਹਾਂ ਦੀ ਧੀ ਅਰਚਨਾ ਨੇ ਦੱਸਿਆ ਕਿ ਨਵੀਂ ਵੈਗਨਾਰ ਕਾਰ ਦੀ ਪੂਜਾ ਕਰਨ ਤੋਂ ਬਾਅਦ ਉਹ ਪਿਤਾ ਅਤੇ ਭਰਾ ਨੂੰ ਮਠਿਆਈ ਦੇਣ ਪਹੁੰਚੀ ਸੀ। ਦਰਵਾਜ਼ਾ ਖੁੱਲ੍ਹਦਿਆਂ ਹੀ ਤੇਜ਼ ਬਦਬੂ ਆਈ। ਘਰ ’ਚ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਗੰਦਗੀ ਫੈਲੀ ਹੋਈ ਸੀ। 

ਜਦੋਂ ਉਹ ਆਪਣੇ ਪਿਤਾ ਦੇ ਕਮਰੇ ’ਚ ਪਹੁੰਚੀ ਤਾਂ ਬੈੱਡ ’ਤੇ ਉਨ੍ਹਾਂ ਦੀ ਲਾਸ਼ ਪਈ ਸੀ। ਕੋਲ ਹੀ ਖਾਣਾ ਵੀ ਰੱਖਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਦੇ ਪੁੱਤਰ ਵਿਜੇ ਸ਼੍ਰੀਵਾਸਤਵ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਪੁਲਸ ਅਨੁਸਾਰ, ਡਾਕਟਰ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਕੀਤੀ ਜਾ ਰਹੀ ਹੈ।


author

Harpreet SIngh

Content Editor

Related News