ਧਰਤੀ 'ਤੇ ਅੱਜ ਡਿੱਗੇਗੀ ਚੀਨ ਦੀ ਲੈਬ, ਜਾਣੋਂ ਕੁਝ ਖਾਸ ਗੱਲਾਂ

04/01/2018 1:58:07 AM

ਨਵੀਂ ਦਿੱਲੀ— ਕੰਟਰੋਲ ਤੋਂ ਬਾਹਰ ਹੋਇਆ ਚੀਨ ਦਾ ਸਪੇਸ ਸਟੇਸ਼ਨ ਤਿਯਾਂਗੋਂਗ-1 ਜਾਂ ਹੇਵਨਲੀ ਪੈਲੇਸ ਹੁਣ ਧਰਤੀ ਵੱਲ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਅੱਜ ਯਾਨੀ 1 ਅਪ੍ਰੈਲ ਨੂੰ ਧਰਤੀ ਨਾਲ ਟਕਰਾ ਸਕਦਾ ਹੈ। ਪਰ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਮਾਮਲੇ 'ਚ ਚੀਨ ਦੇ ਚੋਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨ ਦੇ ਸਪੇਸ ਸੈਂਟਰ ਦਾ ਧਰਤੀ 'ਤੇ ਡਿੱਗਣਾ ਇਕ ਸਾਨਦਾਰ ਸ਼ੋਅ ਹੋਵੇਗਾ।
ਜਾਣੋਂ ਚੀਨ ਦੇ ਸਪੇਸ ਸੈਂਟਰ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ
1. ਕਰੀਬ 8 ਟਨ ਦਾ ਇਹ ਸਪੇਸ ਲੈਬ ਸ਼ਨੀਵਾਰ ਤੋਂ ਸੋਮਵਾਰ ਦੇ ਵਿਚਕਾਰ ਧਰਤੀ 'ਤੇ ਡਿੱਗੇਗਾ ਪਰ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਚਾਇਨਾ ਮੈਨਡ ਸਪੇਸ ਇੰਜੀਨੀਅਰਿੰਗ ਆਫਿਸ ਦੇ ਮੁਤਾਬਕ ਅਜਿਹੇ ਸਪੇਸ ਕ੍ਰਾਫਤ ਉਸ ਤਰ੍ਹਾਂ ਧਰਤੀ 'ਤੇ ਨਹੀਂ ਡਿੱਗਦੇ ਜਿਵੇਂ ਕਿ ਫਿਲਮਾਂ 'ਚ ਦਿਖਾਇਆ ਜਾਂਦਾ ਹੈ ਤੇ ਫਿਰ ਬਹੁਤ ਸਾਰਾ ਨੁਕਸਾਨ ਹੁੰਦਾ ਹੈ। ਬਲਕਿ ਇਸ ਤਰ੍ਹਾਂ ਦੇ ਸਪੇਸ ਕ੍ਰਾਫਟ ਜਦੋਂ ਧਰਤੀ 'ਤੇ ਡਿੱਗਦੇ ਹਨ ਤਾਂ ਉਲਕਾਵਾਂ ਦਾ ਮੀਂਹ ਪੈਂਦਾ ਹੈ ਤੇ ਇਹ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ। 
2. ਇਹ ਚੀਨ ਦਾ ਪਹਿਲਾ ਸਪੇਸ ਲੈਬ ਸੀ, ਜਿਸ ਨੂੰ 2011 'ਚ ਲਾਂਚ ਕੀਤਾ ਗਿਆ ਸੀ ਤੇ ਇਸ ਨੂੰ ਸਵਰਗ 'ਚ ਰਾਜਮਹਲ ਦਾ ਨਾਂ ਦਿੱਤਾ ਗਿਆ ਸੀ।
3. ਤਿਯਾਂਗੋਂਗ-1 ਨੇ 16 ਮਾਰਚ ਨੂੰ ਅਧਿਕਾਰਿਕ ਰੂਪ ਨਾਲ ਡਾਟਾ ਭੇਜਣਾ ਬੰਦ ਕਰ ਦਿੱਤਾ ਤੇ ਉਹ ਆਪਣੇ ਜ਼ਿੰਦਗੀ ਦੇ ਆਖਰੀ ਪੜਾਅ 'ਚ ਹੈ। ਚੀਨ ਹੁਣ ਇਸ ਸਪੇਸ ਸੈਂਟਰ 'ਤੇ ਕੰਟਰੋਲ ਗੁਆ ਚੁੱਕਾ ਹੈ।
4. ਧਰਤੀ 'ਤੇ ਡਿੱਗਦੇ ਸਮੇਂ ਇਸ ਸਪੇਸ ਲੈਬ ਦੇ ਜ਼ਿਆਦਾਤਰ ਹਿੱਸੇ ਸੜ ਜਾਣਗੇ। ਇਸ ਦੇ ਨਾਲ ਨਾ ਤਾਂ ਕੋਈ ਹਵਾਈ ਗਤੀਵਿਧੀ ਪ੍ਰਭਾਵਿਤ ਹੋਵੇਗੀ ਤੇ ਨਾ ਹੀ ਕਿਸੇ ਨੂੰ ਸੱਟ ਚੋਟ ਲੱਗੇਗੀ।
5. ਤਿਯਾਂਗੋਂਗ-1 ਦੀ ਲਾਂਚਿੰਗ ਮਨੁੱਖਰਹਿਤ ਹੋਈ ਸੀ ਪਰ ਇਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਸੀ ਤਾਂ ਕਿ ਹੋਰ ਯਾਨ ਵੀ ਇਸ ਨਾਲ ਜੁੜ ਸਕਣ।
6. ਇਹ ਕਰੀਬ 216.2 ਕਿਲੋਮੀਟਰ ਦੀ ਔਸਤ ਉੱਚਾਈ 'ਤੇ ਸਥਾਪਿਤ ਹੈ।
7. ਤਿਯਾਂਗੋਂਗ-1 ਨੇ ਸ਼ੇਨਝੋਓ-8, ਸ਼ੇਨਝੋਓ-9, ਸ਼ੇਨਝੋਓ-10 ਸਪੇਸ ਦੇ ਨਾਲ ਸਫਲਤਾਪੂਰਵਕ ਕੰਮ ਕੀਤਾ ਤੇ ਕਈ ਪ੍ਰਯੋਗ ਕੀਤੇ।
ਇਨ੍ਹਾਂ ਸਪੇਸ ਸਟੇਸ਼ਨਾਂ ਦੇ ਧਰਤੀ 'ਤੇ ਡਿੱਗਣ ਨਾਲ ਮਚੀ ਸੀ ਹਫੜਾ-ਦਫੜੀ
ਚੀਨ ਦੇ ਤਿਯਾਂਗੋਂਗ-1 ਦੇ ਧਰਤੀ 'ਤੇ ਡਿੱਗਣ ਨੂੰ ਲੈ ਕੇ ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ ਪਰ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਸਪੇਸ ਲੈਬ ਜਾਂ ਇਹ ਕਿਹਾ ਜਾਵੇ ਕਿ ਸਪੇਸ ਕੇਂਦਰ ਧਰਤੀ 'ਤੇ ਡਿੱਗੇ ਹਨ।
ਸਲਾਈਲੈਬ ਅਜਿਹਾ ਹੀ ਸਪੇਸ ਕੇਂਦਰ ਸੀ, ਜੋ ਆਪਣੀ ਕਲਾਸ ਤੋਂ ਫਿਸਲਕੇ ਧਰਤੀ 'ਤੇ ਡਿੱਗਿਆ ਤੇ ਹਫੜਾ-ਦਫੜੀ ਮਚ ਗਈ। ਇਹ ਅਮਰੀਕਾ ਦਾ ਪਹਿਲਾ ਸਪੇਸ ਸਟੇਸ਼ਨ ਸੀ, ਜਿਸ ਨੂੰ ਨਾਸਾ ਨੇ 1973 'ਚ ਲਾਂਚ ਕੀਤਾ ਸੀ। ਉਸ ਵੇਲੇ ਖਬਰ ਆਈ ਸੀ ਕਿ ਇਹ ਭਾਰਤ 'ਤੇ ਡਿੱਗੇਗਾ, ਜਿਸ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਸੀ।
ਸੈਲਿਊਟ-7
ਇਸ ਸਪੇਸ ਸਟੇਸ਼ਨ ਨੂੰ ਲੈ ਕੇ ਅਨੁਮਾਲ ਲਗਾਇਆ ਗਿਆ ਸੀ ਕਿ ਇਹ 1994 ਤੱਕ ਆਪਣੀ ਕਲਾਸ 'ਚ ਰਹੇਗਾ ਪਰ 1991 'ਚ ਹੀ ਇਹ ਆਪਣੀ ਕਲਾਸ ਤੋਂ ਬਾਹਰ ਹੋ ਗਿਆ ਤੇ ਧਰਤੀ 'ਤੇ ਡਿੱਗਣ ਲੱਗਿਆ।
ਮੀਰ
ਇਹ ਦੁਨੀਆ ਦਾ ਪਹਿਲਾ ਸਥਾਈ ਸਪੇਸ ਸਟੇਸ਼ਨ ਸੀ, ਜਿਸ ਨੂੰ 1986 'ਚ ਸਪੇਸ 'ਚ ਸਥਾਪਿਕ ਕੀਤਾ ਗਿਆ ਸੀ ਪਰ 2001 'ਚ ਇਹ ਸਟੇਸ਼ਨ ਨੁਕਸਾਨਿਆ ਗਿਆ ਤੇ ਇਸ ਦੇ ਨਾਲ ਇਕ ਮਾਣ ਵਾਲੇ ਇਤਿਹਾਸ ਦਾ ਅੰਤ ਹੋ ਗਿਆ।


Related News