ਆਫ਼ ਦਿ ਰਿਕਾਰਡ : ਖੜਗੇ ਨੂੰ ਹਲਕੇ ’ਚ ਨਾ ਲਓ
Friday, Dec 16, 2022 - 12:17 PM (IST)
ਨਵੀਂ ਦਿੱਲੀ- ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਹਲਕੇ ਵਿਚ ਨਹੀਂ ਲਿਆ ਜਾਣਾ ਚਾਹੀਦਾ। ਖੜਗੇ ਨੂੰ ਗਾਂਧੀ ਪਰਿਵਾਰ ਨੇ ਚੁਣਿਆ ਸੀ, ਉਹ ਹੌਲੀ-ਹੌਲੀ ਆਪਣਾ ਅਧਿਕਾਰ ਸਥਾਪਤ ਕਰ ਰਹੇ ਹਨ। ਉਨ੍ਹਾਂ ਦੇ ਅਧਿਕਾਰ ਦਾ ਪਹਿਲਾ ਸੰਕੇਤ ਉਦੋਂ ਮਿਲਿਆ ਜਦੋਂ ਜਨਰਲ ਸਕੱਤਰ ਅਜੇ ਮਾਕਨ ਨੇ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ। ਖ ੜਗੇ ਨੇ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ।
ਮਾਕਨ ਨੇ ਕਿਹਾ ਸੀ ਕਿ ਉਹ ਆਪਣਾ ਸਮਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਦੇਣਗੇ ਪਰ ਮਲਿਕਾਰਜੁਨ ਖੜਗੇ ਨੇ ਇਸ ਮੁੱਦੇ ’ਤੇ ਇਕ ਸ਼ਬਦ ਨਹੀਂ ਬੋਲਿਆ। ਅਜੇ ਮਾਕਨ ਹੁਣ ਇੰਤਜ਼ਾਰ ਕਰ ਰਹੇ ਹਨ ਅਤੇ ਇਕ ਭੂਮਿਕਾ ਦੀ ਭਾਲ ਵਿਚ ਹਨ। ਉਨ੍ਹਾਂ ਦਿੱਲੀ ਵਿਚ ਪ੍ਰਚਾਰ ਕੀਤਾ ਅਤੇ ਅਸਫਲ ਰਹੇ।
ਖੜਗੇ ਨੇ ਆਪਣੀ ਕੋਰ ਟੀਮ ਵਿਚ ਆਪਣੀ ਪਸੰਦ ਦੇ 4 ਸਲਾਹਕਾਰ ਵੀ ਚੁਣੇ। ਖਬਰਾਂ ਦੀਆਂ ਮੰਨੀਏ ਤਾਂ ਉਨ੍ਹਾਂ 47 ਮੈਂਬਰੀ ਮਜ਼ਬੂਤ ਸੰਚਾਲਨ ਕਮੇਟੀ ਦੀ ਪਹਿਲੀ ਬੈਠਕ ਦੌਰਾਨ ਏ. ਆਈ. ਸੀ. ਸੀ. ਦੇ ਸੰਚਾਰ ਵਿਭਾਗ ਦੇ ਮੁਖੀ ਜੈਰਾਮ ਰਮੇਸ਼ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ। ਬੈਠਕ ਦੀ ਪ੍ਰਧਾਨਗੀ ਮਲਿਕਾਰਜੁਨ ਖੜਗੇ ਕਰ ਰਹੇ ਸਨ, ਜਦੋਂ ਉਨ੍ਹਾਂ ਦੇਖਿਆ ਕਿ ਰਮੇਸ਼ ਲਗਾਤਾਰ ਕੁਝ ਬੋਲ ਰਹੇ ਹਨ ਅਤੇ ਵਿਚਾਰ-ਵਟਾਂਦਰੇ ਵਿਚ ਰੁਕਾਵਟ ਪਾ ਰਹੇ ਹਨ, ਖੜਗੇ ਨੇ ਅਸਲ ਵਿਚ ਉਨ੍ਹਾਂ ਨੂੰ ਡਾਂਟਿਆ ਅਤੇ ਇਹ ਸਪੱਸ਼ਟ ਸੰਕੇਤ ਦਿੱਤਾ ਕਿ ਅਜਿਹੀਆਂ ਬੈਠਕਾਂ ਦੌਰਾਨ ਪ੍ਰੋਟੋਕਾਲ ਬਣਾਈ ਰੱਖਿਆ ਜਾਣਾ ਚਾਹੀਦਾ ਹੈ। ਸੋਨੀਆ ਗਾਂਧੀ ਨੇ ਵੀ ਰਮੇਸ਼ ਵੱਲ ਨਿਰਾਸ਼ਾਜਨਕ ਨਜ਼ਰੀਏ ਨਾਲ ਦੇਖਿਆ।
ਸੰਜੋਗ ਨਾਲ ਖੜਗੇ ਅਤੇ ਜੈਰਾਮ ਰਮੇਸ਼ ਕਰਨਾਟਕ ਤੋਂ ਹਨ ਪਰ ਉਨ੍ਹਾਂ ਦਰਮਿਆਨ ਕੋਈ ਤਾਲਮੇਲ ਨਹੀਂ ਸੀ। ਬੇਸ਼ੱਕ, ਜੈਰਾਮ ਰਮੇਸ਼ ਇਕ ਵਿਦਵਾਨ ਵਿਅਕਤੀ ਹਨ ਅਤੇ ਸੋਨੀਆ ਗਾਂਧੀ ਦੇ ਵਿਸ਼ਵਾਸਪਾਤਰ ਹਨ ਪਰ ਕਰਨਾਟਕ ਕਾਂਗਰਸ ਦੇ ਮਾਮਲਿਆਂ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ।