ਪਿਤਾ ਕਰੁਣਾਨਿਧੀ ਨੂੰ ਬੇਟੇ ਸਟਾਲਿਨ ਦਾ ਭਾਵੁਕ ਖੱਤ- ''ਕੀ ਇਕ ਵਾਰ ਤੁਹਾਨੂੰ ''ਅੱਪਾ'' ਕਹਿ ਸਕਦਾ''
Wednesday, Aug 08, 2018 - 04:06 PM (IST)

ਚੇਨਈ— ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀ.ਐੈੱਮ. ਕੇ ਪ੍ਰਧਾਨ ਮੁਥੂਵੇਲ ਕਰੁਣਾਨਿਧੀ ਦੇ ਦਿਹਾਂਤ ਨਾਲ ਪੂਰਾ ਸੂਬਾ ਸ਼ੌਕ 'ਚ ਹੈ। ਇਥੋ ਤੱਕ ਕਿ ਇਕ ਵਾਰ ਪ੍ਰਸ਼ੰਸ਼ਕ ਬੇਕਾਬੂ ਵੀ ਗਏ ਪਰ ਇਸ ਸਭ ਦੇ ਵਿਚਕਾਰ ਇਕ ਬੇਟਾ ਆਪਣੇ ਪਿਤਾ ਨਾਲੋਂ ਵਿਛੜਨ ਦਾ ਦੁੱਖ ਨੂੰ ਸਹਿ ਰਿਹਾ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਐੈੱਮ.ਕੇ. ਸਟਾਲਿਨ ਨੇ ਆਖਿਰਕਾਰ ਇਕ ਨੇਤਾ ਅਤੇ ਕਾਰਜਕਰਤਾ ਦੀ ਭੂਮਿਕਾ ਨਿਭਾਉਂਦੇ ਹੋਏ ਇਕ ਬੇਟੇ ਨੇ ਆਪਣੇ ਪਿਤਾ ਨੂੰ ਬੇਹੱਦ ਭਾਵੁਕ ਖੱਤ ਲਿਖਿਆ ਹੈ।
ਸਟਾਲਿਨ ਨੇ ਲਿਖਿਆ ਹੈ- 'ਤੁਸੀਂ ਜਿਥੇ ਵੀ ਜਾਂਦੇ ਸੀ, ਉਸ ਜਗ੍ਹਾ ਦਾ ਨਾਮ ਮੈਨੂੰ ਦੱਸਦੇ ਸੀ। ਹੁਣ ਤੁਸੀਂ ਮੈਨੂੰ ਬਿਨਾਂ ਦੱਸੇ ਕਿਥੇ ਚਲੇ ਗਏ? ਤੁਸੀਂ ਸਾਨੂੰ ਲੜਖੜਾਉਂਦੇ ਛੱਡ ਕੇ ਇਥੋ ਚਲੇ ਗਏ? 33 ਸਾਲ ਪਹਿਲਾਂ ਤੁਸੀਂ ਦੱਸਿਆ ਕਿ ਤੁਹਾਡੀ ਯਾਦ 'ਚ ਕੀ ਲਿਖਿਆ ਜਾਣਾ ਚਾਹੀਦਾ : 'ਇਥੇ ਉਹ ਵਿਅਕਤੀ ਲੰਮਾ ਪਿਆ ਹੈ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਿਨਾਂ ਥੱਕੇ ਕੰਮ ਕੀਤਾ,'' ਕੀ ਤੁਸੀਂ ਤੈਅ ਕਰ ਲਿਆ ਹੈ ਕਿ ਤੁਸੀਂ ਤਾਮਿਲ ਸਮਾਜ ਲਈ ਕੰਮ ਕਰ ਚੁੱਕੇ ਹੋ?''
https://twitter.com/mkstalin/status/1026902643682160640
ਜਾਂ ਫਿਰ ਤੁਸੀਂ ਕਿਤੇ ਲੁੱਕ ਕੇ ਦੇਖ ਰਹੇ ਹੋ ਕਿ ਕੋਈ ਤੁਹਾਡੇ 80 ਸਾਲ ਦੇ ਸਮਾਜਿਕ ਜ਼ਿੰਦਗੀ ਦੀ ਪ੍ਰਾਪਤੀਆਂ ਨੂੰ ਪਿੱਛੇ ਛੱਡ ਸਕਦਾ ਹੈ? 3 ਜੂਨ ਨੂੰ ਆਪਣੇ ਜਨਮਦਿਨ 'ਤੇ ਮੈਂ ਤੁਹਾਡੇ ਸਮਰੱਥਾਂ ਦਾ ਅੱਧ ਮੰਗਿਆ ਸੀ, ਕਿ ਹੁਣ ਤੁਸੀਂ ਅਰਿਗਨਾਰ ਅੰਨਾ ਨਾਲ ਮਿਲੇ? ਆਪਣੇ ਦਿਲ ਨੂੰ ਵੀ ਮੈਨੂੰ ਦੇਣਗੇ? ਕਿਉਂਕਿ ਉਸ ਵੱਡੇ ਦਾਨ ਤੋਂ ਅਸੀਂ ਤੁਹਾਡੇ ਅਧੂਰੇ ਸੁਪਨਿਆਂ ਅਤੇ ਆਦਰਸ਼ਾਂ ਨੂੰ ਪੂਰਾ ਕਰਾਂਗੇ।''
ਖੱਤ ਦੇ ਆਖਿਰ 'ਚ ਸਟਾਲਿਨ ਨੇ ਕਰੁਣਾ ਨੂੰ ਇਕ ਆਖਿਰੀ ਵਾਰ 'ਪਿਤਾ' ਕਹਿਣ ਦੀ ਆਗਿਆ ਮੰਗੀ, ਇਸ ਖੱਤ ਨੂੰ ਜਿਸ ਨੇ ਵੀ ਇਸ ਨੂੰ ਪੜ੍ਹਿਆ ਉਸ ਦੀਆਂ ਅੱਖਾਂ ਨਮ੍ਹ ਹੋ ਗਈਆਂ। ਉਨ੍ਹਾਂ ਨੇ ਲਿਖਿਆ- 'ਕਰੋੜਾਂ ਉਡਨਪਿਰਪੁਕੱਲੋਂ' (ਡੀ.ਐੈੱਮ.ਕੇ. ਕਾਡਰ) ਦੇ ਵੱਲੋਂ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਬੱਸ 'ਉਡਨਪਿਰੱਪੇ' ਬੋਲ ਦੇਵੋ ਅਤੇ ਅਸੀਂ ਇਕ ਸਦੀਂ ਤੱਕ ਕੰਮ ਕਰਦੇ ਰਹਾਂਗੇ। ਮੈਂ ਤੁਹਾਨੂੰ 'ਅੱਪਾ' ਕਹਿਣ ਦੀ ਜਗ੍ਹਾ ਆਪਣੀ ਜ਼ਿੰਦਗੀ 'ਚ ਜ਼ਿਆਦਾਤਰ ਸਮਾਂ 'ਥਲਾਈਵਰ' ਕਹਿੰਦਾ ਰਿਹਾ, ਕੀ ਘੱਟੋਂ-ਘੱਟ ਹੁਣ ਮੈਂ ਤੁਹਾਨੂੰ ਅੱਪਾਂ ਕਹਿ ਸਕਦਾ ਹਾਂ?''