ਤਾਮਿਲਨਾਡੂ ''ਚ ਦੋ ਦਿਨਾਂ ''ਚ 440 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਕੀ ਸ਼ਰਾਬ

11/06/2021 11:41:53 PM

ਚੇਨਈ-ਦੀਵਾਲੀ ਦੌਰਾਨ ਤਾਮਿਲਨਾਡੂ 'ਚ ਸ਼ਰਾਬ ਦੀ ਕਾਫੀ ਵਿਕਰੀ ਹੋਈ। ਤਿਉਹਾਰ ਦੌਰਾਨ ਦੋ ਦਿਨਾਂ (3 ਤੇ 4 ਨਵੰਬਰ ਨੂੰ) 'ਚ ਵੇਚੀ ਗਈ ਸ਼ਰਾਬ ਨਾਲ ਸਰਕਾਰ ਨੂੰ 444 ਕਰੋੜ ਰੁਪਏ ਦੀ ਕਮਾਈ ਹੋਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤਿੰਨ ਨਵੰਬਰ ਨੂੰ ਦੀਵਾਲੀ ਦੀ ਪੂਰਵਲੀ ਸ਼ਾਮ ਨੂੰ 214.61 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ, ਉਥੇ ਵੀਰਵਾਰ ਨੂੰ ਇਹ ਵਧ ਕੇ 229.42 ਕਰੋੜ ਰੁਪਏ ਹੋ ਗਈ, ਜਿਸ ਨਾਲ ਪਿਛਲੇ ਦੋ ਦਿਨਾਂ ਦੌਰਾਨ ਕੁੱਲ ਵਿਕਰੀ 444.03 ਕਰੋੜ ਰੁਪਏ ਹੋ ਗਈ।

ਇਹ ਵੀ ਪੜ੍ਹੋ : ਵਾਸ਼ਿੰਗਟਨ 'ਚ ਉਬਰ ਡਰਾਈਵਰ 'ਤੇ ਲੱਗੇ 13 ਸਾਲਾ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼

ਹਾਲਾਂਕਿ, ਪਿਛਲੇ ਸਾਲ ਦੀਵਾਲੀ ਦੌਰਾਨ ਇਸ ਮਿਆਦ 'ਚ ਕੁੱਲ 467.69 ਕਰੋੜ ਰੁਪਏ ਦੀ ਵਿਕਰੀ ਹੋਈ। ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ 23.66 ਕਰੋੜ ਰੁਪਏ ਦੀ ਘੱਟ ਵਿਕਰੀ ਹੋਈ। ਤਾਮਿਲਨਾਡੂ ਸਟੇਟ ਮਰਾਕੀਟਿੰਗ ਕਾਰਪੋਰੇਸ਼ਨ ਮੁਤਾਬਕ ਸਭ ਤੋਂ ਜ਼ਿਆਦਾ ਵਿਕਣ ਵਾਲੇ ਜ਼ਿਲ੍ਹੇ 'ਚ ਮਦੁਰੈ ਚੋਟੀ 'ਤੇ ਰਿਹਾ।

ਇਹ ਵੀ ਪੜ੍ਹੋ : ਜਾਂਚ 'ਚ ਖੁਲਾਸਾ, ਮਿਆਂਮਾਰ ਦੇ ਫੌਜੀ ਸਾਸ਼ਨ 'ਚ 'ਮਨੁੱਖਤਾ' ਵਿਰੁੱਧ ਵੱਡੇ ਪੱਧਰ 'ਤੇ ਹੋਏ ਅਪਰਾਧ : UN

ਤਿੰਨ ਨਵੰਬਰ ਨੂੰ ਮਦੁਰੈ 47.21 ਕਰੋੜ ਰੁਪਏ ਅਤੇ ਸੇਲਮ 'ਚ 44.27 ਕਰੋੜ ਰੁਪਏ, ਤਿਰੂਚੀ 'ਚ 43.38 ਕਰੋੜ ਰੁਪਏ, ਕੋਯਮਬਤੁੱਰ 'ਚ 41.75 ਕਰੋੜ ਰੁਪਏ ਅਤੇ ਚੇਨਈ 'ਚ 38 ਕਰੋੜ ਰੁਪਏ ਦੀ ਵਿਕਰੀ ਹੋਈ। ਜਦਕਿ ਵੀਰਵਾਰ ਨੂੰ ਮਦੂਰੇ 'ਚ 51.8 ਕਰੋੜ ਰੁਪਏ ਅਤੇ ਉਸ ਤੋਂ ਬਾਅਦ ਤਿਰੂਚੀ 'ਚ 47.57 ਕਰੋੜ ਰੁਪਏ, ਸੇਲਮ 'ਚ 46.62 ਕਰੋੜ ਰੁਪਏ, ਚੇਨਈ 'ਚ 41.84 ਕਰੋੜ ਰੁਪਏ ਅਤੇ ਕੋਯਮਬਤੁੱਰ 'ਚ 41.71 ਕਰੋੜ ਰੁਪਏ ਦੀ ਵਿਕਰੀ ਹੋਈ।

ਇਹ ਵੀ ਪੜ੍ਹੋ : ਅਮਰੀਕਾ ਦੇ ਇਸ ਸੂਬੇ 'ਚ 1978 ਤੋਂ ਬਾਅਦ ਰੇਬੀਜ਼ ਨਾਲ ਹੋਈ ਪਹਿਲੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News