7 ਪਿੰਡਾਂ ਦੇ ਲੋਕ ਬਿਨਾਂ ਪਟਾਕਿਆਂ ਦੇ ਮਨਾਉਂਦੇ ਹਨ ਦੀਵਾਲੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

Monday, Nov 13, 2023 - 01:43 PM (IST)

7 ਪਿੰਡਾਂ ਦੇ ਲੋਕ ਬਿਨਾਂ ਪਟਾਕਿਆਂ ਦੇ ਮਨਾਉਂਦੇ ਹਨ ਦੀਵਾਲੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਇਰੋਡ (ਭਾਸ਼ਾ)- ਦੀਵਾਲੀ ਮੌਕੇ ਜਿੱਥੇ ਦੇਸ਼ ਭਰ ਵਿਚ ਪਟਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਉੱਥੇ ਹੀ ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ 7 ਪਿੰਡਾਂ ਵਿਚ ਇਹ ਤਿਉਹਾਰ ਸਿਰਫ਼ ਰੌਸ਼ਨੀਆਂ ਨਾਲ ਮਨਾਇਆ ਗਿਆ ਅਤੇ ਪੰਛੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਾਕੇ ਨਹੀਂ ਚਲਾਏ ਗਏ ਸਨ। ਇਹ ਪਿੰਡ ਇਰੋਡ ਤੋਂ 10 ਕਿਲੋਮੀਟਰ ਦੂਰ ਵਡਮੁਗਮ ਵੇਲੋਡ ਦੇ ਆਸ-ਪਾਸ ਸਥਿਤ ਹਨ, ਜਿੱਥੇ ਪੰਛੀਆਂ ਦੀ ਪਾਰਕ ਹੈ। ਇਸ ਸਾਲ ਵੀ, ਸੇਲਪੰਪਲਯਮ, ਵਡਮੁਗਮ ਵੇਲੋਡੇ, ਸੇਮਮੰਡਮਪਲਯਾਮ, ਕਰੂਕਨਕੱਟੂ ਵਲਸੂ, ਪੁੰਗਮਪਾਡੀ ਅਤੇ ਦੋ ਹੋਰ ਪਿੰਡਾਂ ਨੇ 'ਸ਼ਾਂਤ' ਦੀਵਾਲੀ ਦੀ ਸਤਿਕਾਰਯੋਗ ਪਰੰਪਰਾ ਨੂੰ ਕਾਇਮ ਰੱਖਿਆ। ਉਹ ਪਿਛਲੇ 22 ਸਾਲਾਂ ਤੋਂ ਦੀਵਾਲੀ 'ਤੇ ਪਟਾਕੇ ਨਾ ਚਲਾ ਕੇ ਇਸ ਸਾਂਭ ਸੰਭਾਲ ਦ੍ਰਿਸ਼ਟੀਕੋਣ ਦੀ ਪਾਲਣਾ ਕਰ ਰਹੇ ਹਨ। 

ਇਹ ਵੀ ਪੜ੍ਹੋ : ਦੀਵਾਲੀ ਵਾਲੇ ਦਿਨ ਵਾਪਰੀ ਸ਼ਰਮਨਾਕ ਘਟਨਾ, 25 ਸਾਲਾ ਕੁੜੀ ਨੂੰ ਸ਼ਰਾਬ ਪਿਲਾ ਕੇ ਕੀਤਾ ਗੈਂਗਰੇਪ

ਪੰਛੀਆਂ ਦੀਆਂ ਹਜ਼ਾਰਾਂ ਸਥਾਨਕ ਪ੍ਰਜਾਤੀਆਂ ਅਤੇ ਹੋਰ ਖੇਤਰਾਂ ਤੋਂ ਪ੍ਰਵਾਸੀ ਪੰਛੀ ਅਕਤੂਬਰ ਅਤੇ ਜਨਵਰੀ ਦਰਮਿਆਨ ਆਂਡੇ ਦੇਣ ਅਤੇ ਉਨ੍ਹਾਂ ਦੀ ਦੇਖਭਾਲ ਲਈ ਪਾਰਕ 'ਚ ਆਉਂਦੇ ਹਨ। ਕਿਉਂਕਿ ਦੀਵਾਲੀ ਆਮ ਤੌਰ 'ਤੇ ਅਕਤੂਰ ਜਾਂ ਨਵੰਬਰ ਦੇ ਮਹੀਨੇ ਆਉਂਦੀ ਹੈ, ਇਸ ਲਈ ਪੰਛੀ ਪਾਰਕ ਦੇ ਨੇੜੇ-ਤੇੜੇ ਰਹਿਣ ਵਾਲੇ 900 ਤੋਂ ਵੱਧ ਪਰਿਵਾਰਾਂ ਨੇ ਪੰਛੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਾਕੇ ਨਹੀਂ ਚਲਾਉਣ ਦਾ ਫ਼ੈਸਲਾ ਕੀਤਾ, ਕਿਉਂਕਿ ਤੇਜ਼ ਆਵਾਜ਼ ਅਤੇ ਪ੍ਰਦੂਸ਼ਣ ਕਾਰਨ ਪੰਛੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਦੀਵਾਲੀ ਦੌਰਾਨ, ਉਹ ਆਪਣੇ ਬੱਚਿਆਂ ਲਈ ਨਵੇਂ ਕੱਪੜੇ ਖਰੀਦਦੇ ਹਨ ਅਤੇ ਉਨ੍ਹਾਂ ਨੂੰ ਸਿਰਫ਼ ਫੁਲਝੜੀਆਂ ਚਲਾਉਣ ਦੀ ਮਨਜ਼ੂਰੀ ਦਿੰਦੇ ਹਨ, ਪਟਾਕੇ ਚਲਾਉਣ ਦੀ ਨਹੀਂ ਤਾਂ ਕਿ ਪੰਛੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News