ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ

Tuesday, Oct 22, 2024 - 06:28 PM (IST)

ਲਖਨਊ- ਕਰਮਚਾਰੀਆਂ ਨੂੰ ਰੋਸ਼ਨੀ ਦੇ ਤਿਉਹਾਰ ਦੀਵਾਲੀ ਤੋਂ ਪਹਿਲਾਂ ਅਕਤੂਬਰ ਮਹੀਨੇ ਦੀ ਤਨਖਾਹ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਇਸ ਸੰਬੰਧ 'ਚ ਉੱਤਰ ਪ੍ਰਦੇਸ਼ ਸਰਕਾਰ ਨੇ ਸਰਕਾਰੀ ਹੁਕਮ ਜਾਰੀ ਕਰ ਦਿੱਤਾ ਹੈ। ਵਧੀਕ ਮੁੱਖ ਸਕੱਤਰ ਦੀਪਕ ਕੁਮਾਰ ਨੇ ਦੀਵਾਲੀ ਤੋਂ ਪਹਿਲਾਂ ਸੂਬਾ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਤਨਖਾਹ ਦੇਣ ਦਾ ਆਦੇਸ਼ ਜਾਰੀ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਆਦੇਸ਼ 'ਚ ਕਿਹਾ ਗਿਆ ਹੈ ਕਿ 31 ਅਕਤੂਬਰ ਦੀਵਾਲੀ, 2 ਨਵੰਬਰ ਨੂੰ ਗੋਵਰਧਨ ਪੂਜਾ ਅਤੇ 3 ਨਵੰਬਰ ਨੂੰ ਭਾਈ ਦੂਜ ਅਤੇ ਚਿਤਰਗੁਪਤ ਜਯੰਤੀ ਕਾਰਨ ਰਾਜ ਕਰਮਚਾਰੀਆਂ, ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਅਤੇ ਸ਼ਹਿਰੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਤਨਖਾਹ ਅਤੇ ਪੈਨਸ਼ਨਰਾਂ ਨੂੰ 30 ਅਕਤੂਬਰ ਤੱਕ ਭੁਗਤਾਨ ਕਰ ਦਿੱਤਾ ਜਾਵੇ।

ਪੁਲਸ ਕਰਮੀਆਂ ਦੇ ਵਧਣਗੇ ਭੱਤੇ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੁਲਸ ਮੈਮੋਰੀਅਲ ਦਿਵਸ ਮੌਕੇ ਬੀਤੇ ਸੋਮਵਾਰ ਨੂੰ ਸੁਰੱਖਿਆ ਫ਼ੋਰਸਾਂ ਲਈ ਅਗਲੇ ਵਿੱਤ ਸਾਲ ਵੱਖ-ਵੱਖ ਚੀਜ਼ਾਂ 'ਤੇ 115 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ। ਰਿਜ਼ਰਵ ਪੁਲਸ ਲਾਈਨ 'ਚ ਆਯੋਜਿਤ ਪ੍ਰੋਗਰਮ 'ਚ ਯੋਗੀ ਨੇ ਵਰਦੀ ਭੱਤੇ 'ਚ 70 ਫੀਸਦੀ ਦਾ ਵਾਧਾ, ਬੈਰਕ 'ਚ ਰਹਿਣ ਵਾਲੇ ਰਿਜ਼ਰਵ ਕਰਮਚਾਰੀਆਂ ਦੇ ਪੁਲਸ ਰਿਹਾਇਸ਼ ਭੱਤੇ 'ਚ 25 ਫ਼ੀਸਦੀ ਦਾ ਵਾਧਾ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਖੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਟਰੇਨਿੰਗ, ਭੋਜਨ ਸਮੇਤ ਹੋਰ ਚੀਜ਼ਾਂ ਲਈ ਅਗਲੇ ਵਿੱਤੀ ਸਾਲ ਦੇ ਬਜਟ 'ਚ 10 ਕਰੋੜ ਰੁਪਏ ਵਧਾਉਣ ਦਾ ਐਲਾਨ ਕੀਤਾ। ਇਨ੍ਹਾਂ ਐਲਾਨਾਂ 'ਤੇ ਪ੍ਰਦੇਸ਼ ਸਰਕਾਰ 115 ਕਰੋੜ ਰੁਪਏ ਦਾ ਖਰਚ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News