ਦੀਵਾਲੀ ਦੌਰਾਨ ਸੂਰਤ ਵਿਚ ਹਰ ਰੋਜ਼ ਵਿਕੇ 1 ਲੱਖ ਕਿਲੋ ਫੁੱਲ

Monday, Nov 04, 2024 - 09:53 AM (IST)

ਦੀਵਾਲੀ ਦੌਰਾਨ ਸੂਰਤ ਵਿਚ ਹਰ ਰੋਜ਼ ਵਿਕੇ 1 ਲੱਖ ਕਿਲੋ ਫੁੱਲ

ਜਲੰਧਰ/ਸੂਰਤ (ਇੰਟ.)- ਦੀਵਾਲੀ ਦੇ ਤਿਉਹਾਰ 'ਤੇ ਗੁਜਰਾਤ ਦੇ ਸੂਰਤ ਵਿਚ ਫੁੱਲਾਂ ਦਾ ਕਾਰੋਬਾਰ ਸਿਖਰ ’ਤੇ ਰਿਹਾ। ਜਾਣਕਾਰੀ ਮੁਤਾਬਕ ਇਸ ਵਾਰ ਦੀਵਾਲੀ ’ਤੇ ਸੂਰਤ ਦੇ ਫੁੱਲ ਬਾਜ਼ਾਰ ’ਚ ਰੋਜ਼ਾਨਾ ਕਰੀਬ 1 ਲੱਖ ਕਿਲੋ ਫੁੱਲਾਂ ਦੀ ਵਿਕਰੀ ਹੋਈ ਹੈ। ਰਿਪੋਰਟ ਮੁਤਾਬਕ ਗਣੇਸ਼ ਮਹੋਤਸਵ ਸ਼ੁਰੂ ਹੁੰਦੇ ਹੀ ਸ਼ਹਿਰ ਦੇ ਫੁੱਲ ਬਾਜ਼ਾਰਾਂ ’ਚ ਤੇਜ਼ੀ ਆ ਜਾਂਦੀ ਹੈ। ਇਸ ਤੋਂ ਬਾਅਦ ਨਵਰਾਤਰੀ ਅਤੇ ਫਿਰ ਦੀਵਾਲੀ ’ਤੇ ਫੁੱਲਾਂ ਦੀ ਮੰਗ ਵਧਦੀ ਰਹਿੰਦੀ ਹੈ।
150 ਤੋਂ 180 ਰੁਪਏ ਕਿਲੋ ਵਿਕੇ ਗੇਂਦੇ ਦੇ ਫੁੱਲ

ਤਿਉਹਾਰਾਂ ਦੇ ਸਮੇਂ ਫੁੱਲਾਂ ਦਾ ਵਪਾਰ ਵੀ ਚੰਗਾ ਹੁੰਦਾ ਹੈ। ਭਾਗਲ, ਡਬਗਰਵਾੜ, ਸਿਨੇਮਾ ਰੋਡ, ਝਾਂਪਾ ਬਾਜ਼ਾਰ, ਕੋਟਸਫਿਲ ਰੋਡ, ਘੁੜਦੌੜ ਰੋਡ, ਪਾਰਲੇ ਪੁਆਇੰਟ, ਸਿਟੀ ਲਾਈਟ, ਵੇਸੂ, ਵੀ.ਆਈ.ਪੀ. ਰੋਡ, ਓਧਨਾ, ਪਰਵਤ ਪਾਟੀਆ, ਪਾਂਡੇਸਰਾ, ਓਧਨਾ, ਭੇਸਤਾਨ, ਵਰਾਛਾ, ਕਤਾਰਗਾਮ, ਅਡਾਜਨ ਅਤੇ ਰਾਂਦੇਰ ਦੀਆਂ ਮੁੱਖ ਸੜਕਾਂ ’ਤੇ ਫੁੱਲਾਂ ਦੇ ਸਟਾਲ ਸਜਾਏ ਗਏ ਸਨ | ਇਨ੍ਹਾਂ ਸਟਾਲਾਂ ’ਤੇ ਮੁੱਖ ਤੌਰ ’ਤੇ ਗੇਂਦੇ ਦੇ ਫੁੱਲਾਂ ਦਾ ਕਾਰੋਬਾਰ ਹੁੰਦਾ ਹੈ। ਆਮ ਦਿਨਾਂ ’ਚ ਇਹ ਫੁੱਲ 50 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦੇ ਹਨ ਪਰ ਨਵਰਾਤਰੀ ਤੋਂ ਬਾਅਦ ਦੀਵਾਲੀ ’ਤੇ ਇਹ 150 ਤੋਂ 180 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਗਏ ਹਨ। ਨਾਲ ਹੀ ਇਨ੍ਹਾਂ ਸਟਾਲਾਂ ’ਤੇ 50 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੇ ਵੱਡੇ ਹਾਰ ਵਿਕੇ ਹਨ। ਰਿਪੋਰਟ ਮੁਤਾਬਕ ਆਮ ਦਿਨਾਂ ’ਚ ਹਰ ਰੋਜ਼ ਕਰੀਬ 30 ਹਜ਼ਾਰ ਕਿਲੋ ਫੁੱਲਾਂ ਦੀ ਵਿਕਰੀ ਹੁੰਦੀ ਹੈ। ਇਸ ਤਰ੍ਹਾਂ ਆਮ ਦਿਨਾਂ ਦੇ ਮੁਕਾਬਲੇ ਦੀਵਾਲੀ ’ਤੇ 70 ਹਜ਼ਾਰ ਕਿਲੋ ਵੱਧ ਫੁੱਲਾਂ ਦੀ ਵਿਕਰੀ ਹੋਈ। ਗੇਂਦਾ, ਪਾਰਸ, ਸੇਵੰਤੀ ਅਤੇ ਗੁਲਾਬ ਦੇ ਫੁੱਲਾਂ ਦੀ ਮੰਗ ਰਹੀ। ਸਭ ਤੋਂ ਜ਼ਿਆਦਾ ਗੇਂਦੇ ਦੇ ਫੁੱਲ ਵਿਕੇ ਹਨ।

ਗੇਂਦਾ ਭਾਰਤੀ ਫੁੱਲਾਂ ’ਚ ਬਹੁਤ ਮਸ਼ਹੂਰ ਹੈ। ਇਸ ਨੂੰ ਸਾਰਾ ਸਾਲ ਉਗਾਇਆ ਜਾਂਦਾ ਹੈ। ਮੱਧ ਪ੍ਰਦੇਸ਼ ਗੇਂਦੇ ਦੇ ਫੁੱਲਾਂ ਦੇ ਉਤਪਾਦਨ ਵਿਚ ਪਹਿਲੇ ਨੰਬਰ ’ਤੇ ਹੈ। ਇੱਥੋਂ ਦੀ ਮਿੱਟੀ ਅਤੇ ਜਲਵਾਯੂ ਇਸ ਲਈ ਬਿਹਤਰ ਮੰਨਿਆ ਜਾਂਦਾ ਹੈ। ਦੇਸ਼ ਦੇ ਕੁੱਲ ਉਤਪਾਦਨ ਵਿਚ ਮੱਧ ਪ੍ਰਦੇਸ਼ ਦੀ 29.08 ਫੀਸਦੀ ਦੀ ਹਿੱਸੇਦਾਰੀ ਹੈ। ਕਰਨਾਟਕ ਦੇ ਕਿਸਾਨ ਇਸ ਦੀ ਵੱਡੇ ਪੱਧਰ ’ਤੇ ਖੇਤੀ ਕਰਦੇ ਹਨ। ਇਸ ਕਾਰਨ ਕਰਨਾਟਕ ਉਤਪਾਦਨ ਦੇ ਮਾਮਲੇ ’ਚ ਦੂਜੇ ਸਥਾਨ ’ਤੇ ਹੈ। ਕਰਨਾਟਕ ਦੀ ਹਿੱਸੇਦਾਰੀ 16.02 ਫੀਸਦੀ ਹੈ। ਗੇਂਦੇ ਦੇ ਉਤਪਾਦਨ ਦੇ ਮਾਮਲੇ ਵਿਚ ਭਾਰਤ ਦੇ ਚੋਟੀ ਦੇ 3 ਸੂਬਿਆਂ ਵਿਚ ਤੀਜੇ ਨੰਬਰ ’ਤੇ ਗੁਜਰਾਤ ਦਾ ਹੈ। ਇੱਥੇ ਗੇਂਦੇ ਦੇ ਫੁੱਲਾਂ ਦਾ 11 ਫੀਸਦੀ ਉਤਪਾਦਨ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News