ਹੈਰਾਨੀਜਨਕ! ਇਸ ਸੂਬੇ ''ਤੇ ਨਹੀਂ ਪਿਆ ਦੀਵਾਲੀ ਦੇ ਪਟਾਕਿਆਂ ਦਾ ਅਸਰ, ਅਸਮਾਨ ਰਿਹਾ ਪੂਰਾ ਸਾਫ਼

Tuesday, Oct 21, 2025 - 01:58 PM (IST)

ਹੈਰਾਨੀਜਨਕ! ਇਸ ਸੂਬੇ ''ਤੇ ਨਹੀਂ ਪਿਆ ਦੀਵਾਲੀ ਦੇ ਪਟਾਕਿਆਂ ਦਾ ਅਸਰ, ਅਸਮਾਨ ਰਿਹਾ ਪੂਰਾ ਸਾਫ਼

ਰਾਏਪੁਰ : ਦੀਵਾਲੀ ਵਾਲੇ ਦਿਨ ਜਿੱਥੇ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਪਟਾਕਿਆਂ ਕਾਰਨ ਪ੍ਰਦੂਸ਼ਣ ਦਾ ਪੱਧਰ ਵਧਿਆ, ਉੱਥੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਇਸ ਦਾ ਉਲਟ ਅਤੇ ਵੱਖਰਾ ਦੀ ਨਜ਼ਾਰਾ ਦੇਖਣ ਨੂੰ ਮਿਲਿਆ। 21 ਅਕਤੂਬਰ, 2025 ਦੀ ਸਵੇਰ ਨੂੰ ਰਾਏਪੁਰ ਦਾ ਅਸਮਾਨ ਸਾਫ਼ ਅਤੇ ਨੀਲਾ ਦਿਖਾਈ ਦਿੱਤਾ। ਇਸ ਦੌਰਾਨ ਹਵਾ ਵਿੱਚ ਜ਼ਹਿਰੀਲੇ ਧੂੰਏਂ ਦਾ ਕੋਈ ਗੁਬਾਰ ਤੱਕ ਨਜ਼ਰ ਨਹੀਂ ਆਇਆ। ਰਿਪੋਰਟਾਂ ਅਨੁਸਾਰ ਦੀਵਾਲੀ ਦੀ ਰਾਤ ਨੂੰ ਪਟਾਕੇ ਚਲਾਉਣ ਦੇ ਬਾਵਜੂਦ ਰਾਏਪੁਰ ਦੀ ਹਵਾ ਸਾਫ਼-ਸੁਥਰੀ ਰਹੀ।

ਪੜ੍ਹੋ ਇਹ ਵੀ : 10 ਸਾਲ ਛੋਟੇ ਮੁੰਡੇ ਦੇ ਪਿਆਰ 'ਚ ਹੈਵਾਨ ਬਣੀ Teacher! ਵਿਆਹ ਨਾ ਕਰਵਾਉਣ 'ਤੇ ਕੀਤਾ ਅਗਵਾ, ਫਿਰ...

ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਤੇਜ਼ ਹਵਾਵਾਂ ਨੇ ਜ਼ਹਿਰੀਲੇ ਕਣਾਂ ਅਤੇ ਧੂੰਏਂ ਨੂੰ ਸ਼ਹਿਰ ਤੋਂ ਦੂਰ ਕਰ ਦਿੱਤਾ, ਜਿਸ ਨਾਲ ਪ੍ਰਦੂਸ਼ਣ ਦੇ ਪੱਧਰ ਨੂੰ ਕਾਬੂ ਵਿੱਚ ਰੱਖਿਆ ਗਿਆ। ਏਅਰ ਕੁਆਲਿਟੀ ਇੰਡੈਕਸ (AQI) ਦੇ ਅਨੁਸਾਰ, ਰਾਏਪੁਰ ਵਿੱਚ ਦੀਵਾਲੀ ਤੋਂ ਅਗਲੇ ਦਿਨ 102 ਦਾ AQI ਦਰਜ ਕੀਤਾ ਗਿਆ, ਜੋ ਕਿ ਦਰਮਿਆਨੀ ਰੇਂਜ (101-200) ਵਿੱਚ ਆਉਂਦਾ ਹੈ। ਇਸਦਾ ਮਤਲਬ ਹੈ ਕਿ ਹਵਾ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਸਕਦੀ ਪਰ ਇਹ ਸਾਹ ਲੈਣ ਯੋਗ ਅਤੇ ਸਿਹਤ ਲਈ ਸੁਰੱਖਿਅਤ ਸੀ।

ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ

AQI ਸ਼੍ਰੇਣੀਆਂ ਦੇ ਅਨੁਸਾਰ
0–50: ਚੰਗਾ
51–100: ਤਸੱਲੀਬਖਸ਼
101–200: ਦਰਮਿਆਨਾ
201–300: ਖ਼ਰਾਬ
301–400: ਬਹੁਤ ਖ਼ਰਾਬ
400+: ਗੰਭੀਰ

ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ

ਵਾਤਾਵਰਣ ਵਿਭਾਗ ਦੇ ਅਨੁਸਾਰ, ਇਸ ਸਾਲ ਰਾਏਪੁਰ ਦੀ ਹਵਾ ਵਿੱਚ ਧੂੜ ਅਤੇ ਧੂੰਏਂ ਦੇ ਪੱਧਰ ਵਿੱਚ ਕਮੀ ਆਈ ਹੈ, ਜਿਸਦਾ ਕਾਰਨ ਮੌਸਮ ਸਾਫ਼ ਰਹਿਣਾ ਅਤੇ ਹਵਾ ਦੀ ਦਿਸ਼ਾ ਸਥਿਰ ਰਹਿਣਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਦੇ ਵਾਤਾਵਰਣ ਸੰਤੁਲਨ ਦਾ ਇੱਕ ਚੰਗਾ ਸੰਕੇਤ ਹੈ।


author

rajwinder kaur

Content Editor

Related News