ਪੁੱਤਰ ਨੂੰ ਵਾਪਸ ਲਿਆਉਣ ਲਈ ਦਿਵਯਾਂਗ ਮਹਿਲਾ ਨੇ 18 ਘੰਟੇ ਚਲਾਇਆ ਸਕੂਟਰ

05/06/2020 11:56:33 PM

ਮੁੰਬਈ - ਲਾਕਡਾਊਨ ਵਿਚ ਫਸੇ ਆਪਣੇ 14 ਸਾਲ ਦੇ ਪੁੱਤਰ ਨੂੰ ਘਰ ਲਿਆਉਣ ਲਈ ਪੁਣੇ ਦੀ ਇਕ ਦਿਵਯਾਂਗ ਮਹਿਲਾ ਨੇ ਅਮਰਾਵਤੀ ਤੋਂ 1200 ਕਿਲੋਮੀਟਰ ਦੀ ਯਾਤਰਾ ਸਕੂਟਰ 'ਤੇ ਤੈਅ ਕੀਤੀ। ਇਕ ਨਿੱਜੀ ਕੰਪਨੀ ਵਿਚ ਅਕਾਊਟੈਂਟ ਸੋਨੂ ਖੰਡਾਰੇ ਨੇ ਕਦੇ ਨਹੀਂ ਸੋਚਿਆ ਸੀ ਕਿ ਲਾਕਡਾਊਨ ਦੇ ਚੱਲਦੇ ਉਸ ਨੂੰ ਜ਼ਿੰਦਗੀ ਵਿਚ ਕਦੇ ਅਜਿਹੀ ਯਾਤਰਾ ਕਰਨੀ ਪਵੇਗੀ।

25 ਅਪ੍ਰੈਲ ਨੂੰ 37 ਸਾਲਾ ਇਸ ਦਿਵਯਾਂਗ ਮਹਿਲਾ ਨੇ ਮਹਾਰਾਸ਼ਟਰ ਦੇ ਅਮਰਾਵਤੀ ਦੇ ਇਕ ਪਿੰਡ ਤੋਂ ਆਪਣੇ ਪੁੱਤਰ ਨੂੰ ਵਾਪਸ ਘਰ ਲਿਆਉਣ ਲਈ 18 ਘੰਟੇ ਤੱਕ ਸਕੂਟਰ ਚਲਾਇਆ। ਖੰਡਾਰੇ ਨੇ ਦੱਸਿਆ ਕਿ ਮੇਰਾ ਪੁੱਤਰ ਪ੍ਰਤੀਕ 17 ਮਾਰਚ ਨੂੰ ਅੰਜਗਨਾਗਾਓ ਸੁਰਜੀ ਤਹਿਸੀਲ ਵਿਚ ਮੇਰੇ ਸੱਸ-ਸਹੁਰੇ ਦੇ ਘਰ ਗਿਆ ਸੀ ਅਤੇ ਉਹ ਲਾਕਡਾਊਨ ਦੇ ਐਲਾਨ ਤੋਂ ਬਾਅਦ ਉਥੇ ਫਸ ਗਿਆ। ਸ਼ੁਰੂ ਵਿਚ ਖੰਡਾਰੇ ਜੋੜੇ ਨੂੰ ਬੱਚੇ ਨੂੰ ਲੈ ਕੇ ਕੋਈ ਚਿੰਤਾ ਨਹੀਂ ਸੀ ਪਰ ਜਦ 4 ਮਈ ਤੱਕ ਲਾਕਡਾਊਨ ਵਧਾਇਆ ਗਿਆ ਉਦੋਂ ਜੋੜਾ ਪਰੇਸ਼ਾਨ ਹੋ ਗਿਆ। ਖੰਡਾਰੇ ਨੇ ਜ਼ਿਲਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਅਤੇ ਯਾਤਰਾ ਪਾਸ ਲਈ ਆਨਲਾਈਨ ਅਪਲਾਈ ਕੀਤਾ। ਉਨ੍ਹਾਂ ਨੇ ਕਿਰਾਏ 'ਤੇ ਇਕ ਕਾਰ ਲੈਣ ਬਾਰੇ ਸੋਚਿਆ ਪਰ ਉਸ ਦਾ 8000 ਰੁਪਏ ਕਿਰਾਇਆ ਸੀ। ਉਦੋਂ ਖੰਡਾਰੇ ਨੇ ਵਿਸ਼ੇਸ ਇਜਾਜ਼ਤ ਦੇ ਲਈ 24 ਨੂੰ 48 ਘੰਟੇ ਦਾ ਯਾਤਰਾ ਪਾਸ ਲਿਆ। ਉਸ ਤੋਂ ਬਾਅਦ ਉਹ ਆਪਣੇ ਸਕੂਟਰ 'ਤੇ ਨਿਕਲ ਪਈ। ਉਹ ਰਾਤ ਨੂੰ ਵੀ ਆਪਣਾ ਸਕੂਟਰ ਚਲਾਉਂਦੀ ਰਹੀ। ਅਗਲੇ ਦਿਨ ਉਹ ਆਪਣੇ ਸੱਸ-ਸਹੁਰੇ ਕੋਲ ਪਹੁੰਚੀ ਅਤੇ ਆਪਣੇ ਪੁੱਤਰ ਨੂੰ ਮਿਲੀ। ਉਥੇ ਕੁਝ ਘੰਟੇ ਬਿਤਾਉਣ ਤੋਂ ਬਾਅਦ ਉਹ 26 ਅਪ੍ਰੈਲ ਨੂੰ ਪਾਸ ਖਤਮ ਹੋਣ ਤੋਂ ਸਿਰਫ 1 ਘੰਟੇ ਪਹਿਲਾਂ ਕਰੀਬ 11 ਵਜੇ ਪੁਣੇ ਦੇ ਭੋਸਾਰੀ ਇਲਾਕੇ ਵਿਚ ਆਪਣੇ ਘਰ ਵਾਪਸ ਆ ਗਈ।


Khushdeep Jassi

Content Editor

Related News