ਪੈਸੇ ਕਢਵਾਉਣ ਗਈ ਪਤਨੀ ਨੂੰ ਦਿੱਤਾ 3 ਤਲਾਕ

Saturday, Jun 23, 2018 - 12:18 AM (IST)

ਪੈਸੇ ਕਢਵਾਉਣ ਗਈ ਪਤਨੀ ਨੂੰ ਦਿੱਤਾ 3 ਤਲਾਕ

ਬਾਂਕਾ (ਬਿਹਾਰ)— ਬਿਹਾਰ ਵਿਚ ਇਕ ਆਦਮੀ ਨੇ ਬੈਂਕ ਜਾਣ 'ਤੇ ਆਪਣੀ ਪਤਨੀ ਨੂੰ 3 ਤਲਾਕ ਦੇ ਦਿੱਤੀ। ਪਤਨੀ ਪੈਸੇ ਕਢਵਾਉਣ ਲਈ ਆਪਣੀ ਭੈਣ ਨਾਲ ਬੈਂਕ ਜਾਣਾ ਚਾਹੁੰਦੀ ਸੀ ਪਰ ਪਤੀ ਨੇ ਕਿਹਾ ਕਿ ਜੇਕਰ ਅਜਿਹਾ ਕੀਤਾ ਤਾਂ ਉਹ ਉਸ ਨਾਲ ਰਿਸ਼ਤਾ ਖਤਮ ਕਰ ਦੇਵੇਗਾ। 
ਪਤਨੀ ਨਾ ਮੰਨੀ ਤੇ ਉਹ ਬੈਂਕ ਪਹੁੰਚ ਗਈ। ਪਤੀ ਵੀ ਪਿੱਛੇ-ਪਿਛੇ ਗਿਆ ਅਤੇ ਬੈਂਕ ਵਿਚ ਕੈਸ਼ ਕਾਊਂਟਰ ਨੇੜੇ ਦੋਵਾਂ ਨਾਲ ਕੁੱਟਮਾਰ ਕੀਤੀ। ਉਸੇ ਸਮੇਂ ਉਸਨੇ ਪਤਨੀ ਨੂੰ ਤਲਾਕ ਦੇ ਦਿੱਤਾ। ਕੁੱਟਮਾਰ ਵਿਚ ਦੋਵਾਂ ਔਰਤਾਂ ਨੂੰ ਸੱਟਾਂ ਲੱਗੀਆਂ ਹਨ। ਭੈਣ ਦੀ ਹਾਲਤ ਗੰਭੀਰ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਐੱਫ.ਆਈ. ਆਰ. ਦਰਜ ਕਰ ਲਈ ਹੈ। ਦਰਅਸਲ ਕੁਰਮਾ ਪਿੰਡ ਦੀ ਪਾਕੀਜ਼ਾ ਦਾ ਵਿਆਹ ਝਾਰਖੰਡ ਦੇ ਮੰਜਰ ਅੰਸਾਰੀ ਨਾਲ ਹੋਇਆ ਸੀ। ਪਾਕੀਜ਼ਾ ਸੈਲਫ ਹੈਲਪ ਸਮੂਹ ਨਾਲ ਜੁੜੀ ਹੋਈ ਹੈ। ਬੁੱਧਵਾਰ ਨੂੰ ਆਪਣੀ ਕਮਾਈ ਦੇ 1.10 ਲੱਖ ਰੁਪਏ ਬੈਂਕ ਵਿਚੋਂ ਕਢਵਾਉਣਾ ਚਾਹੁੰਦੀ ਸੀ।


Related News