ਨਿਕਾਹ ''ਚ ਲਾੜੀ ਨੂੰ ਸਹੁਰਿਆਂ ਨੇ ਦਿੱਤੇ ਪੁਰਾਣੇ ਕੱਪੜੇ, ਸਵੇਰ ਹੁੰਦਿਆਂ ਹੀ ਦਿੱਤਾ ''ਤਲਾਕ''

06/20/2019 1:54:00 PM

ਰਾਂਚੀ— ਅੱਜ ਦੇ ਅਯੋਗੇ ਸਮੇਂ ਵਿਚ ਵਿਆਹ ਜ਼ਿਆਦਾ ਸਮੇਂ ਤਕ ਟਿਕ ਨਹੀਂ ਪਾ ਰਹੇ। ਇਸ ਦੇ ਪਿੱਛੇ ਦਾ ਕਾਰਨ ਮਾਨਸਿਕ ਸੌੜਾਪਣ ਜਾਂ ਲਾੜਾ ਪੱਖ ਵਲੋਂ ਦਾਜ ਦੀ ਵਧੇਰੇ ਮੰਗ ਹੈ। ਦਾਜ ਦੀ ਵਧੇਰੇ ਮੰਗ ਕਾਰਨ ਲਾੜੀ ਪੱਖ ਵਲੋਂ ਅਕਸਰ ਵਿਆਹ ਤੋੜ ਦਿੱਤੇ ਜਾਂਦੇ ਹਨ। ਝਾਰਖੰਡ ਦੇ ਰਾਂਚੀ ਦੇ ਸਾਰਠ ਥਾਣੇ ਖੇਤਰ ਦੇ ਪਿੰਡਾਰੀ ਪਿੰਡ 'ਚ ਲਾੜੀ ਵਲੋਂ ਵਿਆਹ ਤੋੜਨ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਿਕਾਹ ਵਿਚ ਲਾੜੇ ਪੱਖ ਵਲੋਂ ਪੁਰਾਣੇ ਕੱਪੜੇ ਦੇਣ 'ਤੇ ਲਾੜੀ ਭੜਕ ਗਈ ਅਤੇ ਸਵੇਰੇ ਹੁੰਦਿਆਂ ਹੀ ਤਲਾਕ ਦੇ ਦਿੱਤਾ। ਬਸ ਇੰਨਾ ਹੀ ਨਹੀਂ ਨਿਕਾਹ 'ਚ ਮਿਲੇ ਸ਼ਗਨ ਨੂੰ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਲਾੜੀ ਪੱਖ ਨੇ ਲਾੜੇ ਸਮੇਤ 150 ਬਾਰਾਤੀਆਂ ਨੂੰ ਬੰਧਕ ਬਣਾ ਦਿੱਤਾ। ਮਾਮਲਾ ਜ਼ਿਆਦਾ ਗਰਮਾ ਗਿਆ ਅਤੇ ਬਾਅਦ ਵਿਚ ਵਿਧਾਇਕ ਨੇ ਮਾਮਲਿਆ ਸੁਲਝਾਇਆ ਅਤੇ ਲਾੜੀ ਪੱਖ ਨੂੰ 3.40 ਲੱਖ ਰੁਪਏ ਵਾਪਸ ਕਰ ਦਿੱਤੇ ਗਏ। ਇਸ ਤੋਂ ਬਾਅਦ ਬਾਰਾਤੀਆਂ ਨੂੰ ਮੁਕਤ ਕੀਤਾ ਗਿਆ। 

Image result for nikah after divorce
ਇੰਝ ਵਧਿਆ ਮਾਮਲਾ—
ਦਰਅਸਲ ਪਿੰਡਾਰੀ ਪਿੰਡ ਦੇ ਨੌਸ਼ਾਦ ਅੰਸਾਰੀ ਦੇ ਬੇਟੀ ਆਰੀਫ ਅੰਸਾਰੀ ਦਾ ਵਿਆਹ ਖੁਰਸ਼ੀਦ ਅੰਸਾਰੀ ਦੇ ਪੁੱਤਰ ਆਰੀਫ ਅੰਸਾਰੀ ਨਾਲ ਤੈਅ ਹੋਇਆ ਸੀ। ਲੜਕੀ ਦੇ ਵਿਆਹ ਵਿਚ ਨੌਸ਼ਾਦ ਅੰਸਾਰੀ ਨੇ ਦਾਜ 'ਚ ਨਕਦੀ ਅਤੇ ਹੋਰ ਸਾਮਾਨ ਨਾਲ 3.5 ਲੱਖ ਰੁਪਏ ਦਿੱਤੇ ਸਨ। 18 ਜੂਨ ਮੰਗਲਵਾਰ ਨੂੰ ਲਾੜਾ ਬਾਰਾਤ ਲੈ ਕੇ ਪਿੰਡਾਰੀ ਪਿੰਡ ਪੁੱਜਾ। ਰਾਤ ਦੇ ਸਮੇਂ ਲਾੜਾ-ਲਾੜੀ ਦੇ ਨਿਕਾਹ ਦੀਆਂ ਰਮਸਾਂ ਪੂਰੀਆਂ ਹੋਈਆਂ। ਲਾੜਾ ਪੱਖ ਨੇ ਲਾੜੀ ਨੂੰ ਵਿਆਹ ਵਿਚ ਪੁਰਾਣੇ ਕੱਪੜੇ ਦਿੱਤੇ ਤਾਂ ਲਾੜੀ ਪੱਖ ਦੀਆਂ ਔਰਤਾਂ ਭੜਕ ਗਈਆਂ ਅਤੇ ਲਾੜੇ ਪੱਖ ਨੂੰ ਨਵੇਂ ਕੱਪੜੇ ਦੇਣ ਦੀ ਗੱਲ ਆਖੀ। ਇਸ ਬਾਰੇ ਲਾੜੇ ਪੱਖ ਦੇ ਪਰਿਵਾਰ ਵਾਲੇ ਬੋਲੇ ਦੂਜੇ ਕੱਪੜੇ ਨਹੀਂ ਹਨ। ਇਸ ਤੋਂ ਬਾਅਦ ਦੋਹਾਂ ਪੱਖਾਂ 'ਚ ਕਾਫੀ ਬਹਿਸ ਹੋਈ ਅਤੇ ਗੁੱਸੇ ਵਿਚ ਆਈ ਲਾੜੀ ਨੇ ਸਵੇਰ ਹੁੰਦਿਆਂ ਹੀ ਤਲਾਕ ਦੇ ਦਿੱਤਾ।


Tanu

Content Editor

Related News