ਬੱਚੀ ਦੇ ਰੌਣ ਤੋਂ ਪਰੇਸ਼ਾਨ ਹੋਈ ਮਾਂ, ਕੂੜੇਦਾਨ ''ਚ ਸੁੱਟ ਦਿੱਤੀ 25 ਦਿਨ ਦੀ ਮਾਸੂਮ

Sunday, Feb 25, 2018 - 02:12 PM (IST)

ਨਵੀਂ ਦਿੱਲੀ— ਕੀ ਕੋਈ ਮਾਂ ਆਪਣੇ ਜਿਗਰ ਦੇ ਟੁੱਕੜੇ ਨੂੰ ਲਾਵਾਰਸ ਛੱਡ ਸਕਦੀ ਹੈ। ਕਿਸੇ ਵੀ ਮਾਂ ਲਈ ਅਜਿਹਾ ਕਰਨਾ ਆਸਾਨ ਨਹੀਂ ਹੋਵੇਗਾ ਪਰ ਇਕ ਕਲਯੁੱਗੀ ਮਾਂ ਨੇ ਆਪਣੀ 25 ਦਿਨ ਦੀ ਨਵਜਾਤ ਬੱਚੀ ਨੂੰ ਕੂੜੇ 'ਚ ਸੁੱਟ ਦਿੱਤਾ। ਇਹੀ ਨਹੀਂ ਉਸ ਨੇ ਬੱਚੀ ਦੇ ਗੁੰਮ ਹੋਣ ਦਾ ਨਾਟਕ ਵੀ ਕੀਤਾ ਤਾਂ ਕਿ ਕੋਈ ਉਸ 'ਤੇ ਸ਼ੱਕ ਨਾ ਕਰ ਸਕੇ। ਦਿਲ ਨੂੰ ਝੰਜੋੜ ਦੇਣ ਵਾਲੀ ਇਹ ਘਟਨਾ ਰਾਜਧਾਨੀ ਦਿੱਲੀ ਦੇ ਵਿਨੋਦ ਨਗਰ ਇਲਾਕੇ ਦੀ ਹੈ। ਪੁਲਸ ਨੇ ਦੋਸ਼ੀ ਮਾਂ ਨੂੰ ਹਿਰਾਸਤ 'ਚ ਲੈ ਲਿਆ ਹੈ।PunjabKesariਜਾਣਕਾਰੀ ਅਨੁਸਾਰ ਇਕ ਰਾਹਗੀਰ ਨੂੰ ਕੂੜੇਦਾਨ ਤੋਂ ਮਾਸੂਮ ਦੇ ਰੌਣ ਦੀ ਆਵਾਜ਼ ਆਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਬੱਚੀ ਨੂੰ ਹਸਪਤਾਲ ਪਹੁੰਚਾਇਆ। ਮਾਸੂਮ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਉਸ ਦੇ ਸਿਰ ਦਾ ਆਪਰੇਸ਼ਨ ਕੀਤਾ ਗਿਆ ਪਰ ਬੱਚੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਕ ਬੱਚੇ ਨੇ ਪੁਲਸ ਨੂੰ ਨਵਜਾਤ ਦੇ ਮਾਤਾ-ਪਿਤਾ ਦੇ ਘਰ ਦਾ ਪਤਾ ਦੱਸਿਆ। ਪੁਲਸ ਪੁੱਛ-ਗਿੱਛ 'ਚ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ।PunjabKesari
ਦੋਸ਼ੀ ਨੇਹਾ ਤਿਵਾੜੀ (25) ਨੇ ਦੱਸਿਆ ਕਿ ਉਸ ਨੂੰ ਬੱਚੀ ਨੂੰ ਪਾਲਣ 'ਚ ਕਾਫੀ ਪਰੇਸ਼ਾਨੀ ਹੋ ਰਹੀ ਸੀ। ਇਸ ਲਈ ਉਸ ਨੇ ਮਾਸੂਮ ਨੂੰ ਕੂੜੇ 'ਚ ਸੁੱਟ ਦਿੱਤਾ। ਜਦੋਂ ਔਰਤ ਨੇ ਇਹ ਕਦਮ ਚੁੱਕਿਆ ਉਸ ਸਮੇਂ ਘਰ 'ਚ ਕੋਈ ਨਹੀਂ ਸੀ। ਉਸ ਦਾ ਪਤੀ ਅਤੇ ਸੱਸ ਕੀਤੇ ਗਏ ਹੋਏ ਸਨ। ਪੁਲਸ ਦੋਸ਼ੀ ਅਤੇ ਪਰਿਵਾਰ ਵਾਲਿਆਂ ਤੋਂ ਸਖਤੀ ਨਾਲ ਪੁੱਛ-ਗਿੱਛ ਕਰ ਰਹੀ ਹੈ।


Related News