'ਨੋਟ ਬਦਲੇ ਵੋਟ' 'ਤੇ ਸਖ਼ਤ ਐਕਸ਼ਨ, ਅਦਾਲਤ ਨੇ ਸੰਸਦ ਮੈਂਬਰ ਨੂੰ 6 ਮਹੀਨੇ ਲਈ ਭੇਜਿਆ ਜੇਲ੍ਹ
Monday, Jul 26, 2021 - 10:48 AM (IST)
ਤੇਲੰਗਾਨਾ- ਲੋਕ ਸਭਾ ਚੋਣਾਂ 2019 'ਚ ਵੋਟਰਾਂ ਨੂੰ ਰਿਸ਼ਵਤ ਦੇਣ ਦੇ ਮਾਮਲੇ 'ਚ ਪਹਿਲੀ ਵਾਰ ਐਕਸ਼ਨ ਲਿਆ ਗਿਆ ਹੈ। ਮਹਿਲਾ ਸੰਸਦ ਮੈਂਬਰ ਨੂੰ ਇਸ ਦੋਸ਼ 'ਚ 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਤੇਲੰਗਾਨਾ ਰਾਸ਼ਟਰੀ ਕਮੇਟੀ (ਟੀ.ਆਰ.ਐੱਸ.) ਦੀ ਸੰਸਦ ਮੈਂਬਰ ਮਲੋਤ ਕਵਿਤਾ ਨੂੰ ਨਾਮਪੱਲੀ 'ਚ ਇਕ ਵਿਸ਼ੇਸ਼ ਸੈਸ਼ਨ ਅਦਾਲਤ ਨੇ ਲੋਕ ਸਭਾ ਚੋਣਾਂ 2019 'ਚ ਵੋਟਰਾਂ ਨੂੰ ਪੈਸੇ ਦੇਣ ਦੇ ਦੋਸ਼ 'ਚ ਦੋਸ਼ੀ ਠਹਿਰਾਇਆ ਹੈ। ਕਵਿਤਾ ਤੇਲੰਗਾਨਾ ਦੇ ਮਹਿਬੂਬਾਬਾਦ ਤੋਂ ਸੰਸਦ ਮੈਂਬਰ ਹੈ, ਉਨ੍ਹਾਂ ਦੀ ਇਕ ਸਹਿਯੋਗੀ ਨੂੰ ਵੀ ਇਸ ਮਾਮਲੇ 'ਚ ਕੋਰਟ ਨੇ ਦੋਸ਼ੀ ਮੰਨਿਆ ਹੈ ਅਤੇ ਉਸ ਨੂੰ ਵੀ ਸਜ਼ਾ ਸੁਣਾਈ ਗਈ ਹੈ। ਮਲੋਤ ਕਵਿਤਾ ਨੇ 6 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਨਾਲ ਹੀ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਹਾਲਾਂਕਿ ਦੋਸ਼ੀਆਂ ਨੂੰ ਹਾਈ ਕੋਰਟ 'ਚ ਅਪੀਲ ਦਾਇਰ ਕਰਨ ਲਈ ਜ਼ਮਾਨਤ ਮਿਲ ਗਈ ਹੈ। ਇਸ ਮਾਮਲੇ 'ਚ ਕਵਿਤਾ ਜਲਦ ਹੀ ਤੇਲੰਗਾਨਾ ਹਾਈਕੋਰਟ 'ਚ ਅਪੀਲ ਕਰੇਗੀ।
ਇਹ ਵੀ ਪੜ੍ਹੋ : ਹਿਮਾਚਲ ਹਾਦਸਾ : ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ
ਇਸ ਤਰ੍ਹਾਂ ਸਾਹਮਣੇ ਆਇਆ ਮਾਮਲਾ
2019 ਦੌਰਾਨ ਮਾਲੀਆ ਅਧਿਕਾਰੀਆਂ ਨੇ ਸੰਸਦ ਮੈਂਬਰ ਦੇ ਸਹਿਯੋਗੀ ਸ਼ੌਕਤ ਅਲੀ ਨੂੰ ਰੁਪਏ ਵੰਡਦੇ ਹੋਏ ਫੜ ਲਿਆ ਸੀ। ਬਰਗਮਪਹਾੜ ਥਾਣਾ ਖੇਤਰ 'ਚ ਸੰਸਦ ਮੈਂਬਰ ਦੇ ਸਹਿਯੋਗੀ ਲੋਕਾਂ ਤੋਂ ਵੋਟ ਦੀ ਅਪੀਲ ਦੇ ਨਾਲ 500 ਰੁਪਏ ਵੀ ਦੇ ਰਹੇ ਸਨ। ਸ਼ੌਕਤ ਨੂੰ ਪੁਲਸ ਨੇ ਮੌਕੇ 'ਤੇ ਰੰਗੇ ਹੱਥੀਂ ਫੜਿਆ ਸੀ। ਇਸ ਮਾਮਲੇ 'ਚ ਕਵਿਤਾ ਨੂੰ ਦੂਜੀ ਦੋਸ਼ੀ ਬਣਾਇਆ ਗਿਆ ਸੀ। ਪੁੱਛ-ਗਿੱਛ ਤੋਂ ਬਾਅਦ ਸ਼ੌਕਤ ਨੇ ਕਬੂਲਿਆ ਸੀ ਕਿ ਉਸ ਨੇ ਕਵਿਤਾ ਨੇ ਕਹਿਣ 'ਤੇ ਹੀ ਲੋਕਾਂ 'ਚ ਰੁਪਏ ਵੰਡੇ ਸਨ। ਇਸ ਦੇ ਬਾਅਦ ਤੋਂ ਕਵਿਤਾ 'ਤੇ ਮਾਮਲਾ ਚੱਲ ਰਿਹਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ