ਮੈਡੀਕਲ ਸੇਵਾ ਤੋਂ ਅਸੰਤੁਸ਼ਟ ਹੋਣਾ ਲਾਪ੍ਰਵਾਹੀ ਨਹੀਂ : ਦਿੱਲੀ ਹਾਈ ਕੋਰਟ
Wednesday, Jan 01, 2025 - 05:18 AM (IST)
ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਇਕ ਔਰਤ ਦੀ ਮੌਤ ਨੂੰ ਲੈ ਕੇ ਡਾਕਟਰਾਂ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕਰਨ ਵਾਲੀ ਉਸ ਦੇ ਪਤੀ ਦੀ ਪਟੀਸ਼ਨ ਨੂੰ ਹਾਲ ਹੀ ਵਿਚ ਖਾਰਿਜ ਕਰਦੇ ਹੋਏ ਕਿਹਾ ਕਿ ਮੈਡੀਕਲ ਲਾਪ੍ਰਵਾਹੀ ਸਿਰਫ ਦੇਖਭਾਲ ਦੇ ਉਮੀਦ ਵਾਲੇ ਮਾਪਦੰਡ ਪ੍ਰਤੀ ਅਸੰਤੋਸ਼ ਨਾਲ ਸਥਾਪਤ ਨਹੀਂ ਹੁੰਦੀ ਹੈ।
ਜਸਟਿਸ ਸੰਜੀਵ ਨਰੂਲਾ ਨੇ 20 ਦਸੰਬਰ ਦੇ ਆਪਣੇ ਫੈਸਲੇ ਵਿਚ ਕਿਹਾ ਕਿ ਡਾਕਟਰਾਂ ਨੂੰ ਮਰੀਜ਼ ਦੇ ਪਰਿਵਾਰ ਦੀਆਂ ਉਮੀਦਾਂ ਜਾਂ ਤੈਅ ਸਮਾਂ-ਹੱਦ ਤੋਂ ਮਜਬੂਰ ਨਹੀਂ ਹੋਣਾ ਚਾਹੀਦਾ। ਜੱਜ ਨੇ ਕਿਹਾ ਕਿ ਇਹ ਯਾਦ ਰੱਖਣਾ ਅਤਿਅੰਤ ਅਹਿਮ ਹੈ ਕਿ ਮੈਡੀਕਲ ਲਾਪ੍ਰਵਾਹੀ ਸਿਰਫ ਅਸੰਤੋਸ਼ ਜਾਂ ਦੇਖਭਾਲ ਦੇ ਉਮੀਦ ਭਰੇ ਮਾਪਦੰਡ ਦੇ ਦਾਅਵੇ ਨਾਲ ਸਥਾਪਤ ਨਹੀਂ ਹੁੰਦੀ ਹੈ। ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਡਾਕਟਰਾਂ ਤੋਂ ਉਮੀਦਾਂ ਕੀਤੀਆਂ ਜਾਂਦੀਆਂ ਹਨ ਕਿ ਉਹ ਉਚਿਤ ਪੱਧਰ ਦੀ ਮਾਹਰਤਾ ਦਾ ਇਸਤੇਮਾਲ ਕਰਨ।
ਮੈਡੀਕਲ ਲਾਪ੍ਰਵਾਹੀ ਤੈਅ ਕਰਨ ਦਾ ਉਚਿਤ ਮਾਪਦੰਡ ਇਹ ਮੁਲਾਂਕਣ ਕਰਨ ਵਿਚ ਨਿਹਿੱਤ ਹੈ ਕਿ ਕੀ ਡਾਕਟਰ ਵਲੋਂ ਉਠਾਏ ਗਏ ਕਦਮ ਸੰਬੰਧਤ ਖੇਤਰ ਵਿਚ ਉਚਿਤ ਰੂਪ ਨਾਲ ਸਮਰੱਥ ਡਾਕਟਰ ਦੇ ਮਨਜ਼ੂਰਸ਼ੁਦਾ ਮਾਪਦੰਡਾਂ ਤੋਂ ਹੇਠਾਂ ਹੈ। ਇਸ ਵਿਅਕਤੀ ਦੀ ਪਤਨੀ ਦੀ 2016 ਵਿਚ ਇਕ ਨਿੱਜੀ ਹਸਪਤਾਲ ਦੇ ਕੁਝ ਡਾਕਟਰਾਂ ਦੀ ਕਥਿਤ ਲਾਪ੍ਰਵਾਹੀ ਕਾਰਨ ਮੌਤ ਹੋ ਗਈ ਸੀ। ਪਟੀਸ਼ਨਕਰਤਾ ਦੇ ਦੋਸ਼ 3 ਡਾਕਟਰਾਂ ਤੋਂ ਇਲਾਵਾ ਦਵਾਈ ਅਤੇ ਜਾਂਚ ਵਿਚ ਦੇਰੀ, ਸੀਨੀਅਰ ਡਾਕਟਰ ਦੀ ਗੈਰ-ਹਾਜ਼ਰੀ ਅਤੇ ਦਵਾਈ ਦੀ ਜ਼ਿਆਦਾ ਖੁਰਾਕ ਨਾਲ ਸੰਬੰਧਤ ਸਨ।