ਤਕਨੀਕੀ ਖ਼ਰਾਬੀ ਕਾਰਨ ਮੁੰਬਈ ਮੈਟਰੋ ਸੇਵਾਵਾਂ ''ਚ ਵਿਘਨ, ਯਾਤਰੀਆਂ ''ਚ ਗੁੱਸਾ

Wednesday, Oct 09, 2024 - 01:25 PM (IST)

ਮੁੰਬਈ (ਭਾਸ਼ਾ) : ਬੁੱਧਵਾਰ ਸਵੇਰੇ ਮੁੰਬਈ ਮੈਟਰੋ ਦੇ ਨਵੇਂ ਖੋਲ੍ਹੇ ਗਏ ਭੂਮੀਗਤ ਕੋਰੀਡੋਰ ਦੇ ਇੱਕ ਸਟੇਸ਼ਨ 'ਤੇ ਰੇਲਗੱਡੀ ਦੇ ਦਰਵਾਜ਼ੇ ਬੰਦ ਕਰਨ ਦੇ ਸਿਸਟਮ ਵਿਚ ਅਚਾਨਕ ਖ਼ਰਾਬੀ ਆ ਗਈ, ਜਿਸ ਕਾਰਨ ਲਾਈਨ ਨੰਬਰ 3 'ਤੇ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਗੱਲ ਦੀ ਜਾਣਕਾਰੀ ਯਾਤਰੀਆਂ ਵਲੋਂ ਦਿੱਤੀ ਗਈ ਹੈ। ਯਾਤਰੀਆਂ ਨੇ ਦਾਅਵਾ ਕੀਤਾ ਹੈ ਕਿ ਦੇਰੀ ਹੋਣ 'ਤੇ ਅਫਸੋਸ ਜ਼ਾਹਿਰ ਕਨ ਤੋਂ ਇਲਾਵਾ ਉਹਨਾਂ ਨੂੰ ਸੇਵਾਵਾਂ ਬਹਾਲ ਕਰਨ ਦੇ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 

ਇਹ ਵੀ ਪੜ੍ਹੋ - ਰੇਲਵੇ ਦਾ ਵੱਡਾ ਫ਼ੈਸਲਾ, ਨਰਾਤਿਆਂ ਦੌਰਾਨ 150 ਸਟੇਸ਼ਨਾਂ 'ਤੇ ਮਿਲੇਗੀ ਇਹ ਖਾਸ ਸਹੂਲਤ

ਮੁੰਬਈ ਮੈਟਰੋ ਰੋਲ ਕਾਰਪੋਰੇਸ਼ਨ ਦੇ ਬੁਲਾਰੇ ਨੇ ਇਸ ਮਾਮਲੇ ਵਿਚ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਸੂਤਰਾਂ ਮੁਤਾਬਕ ਸਵੇਰੇ ਕਰੀਬ 9.30 ਵਜੇ ਸਹਾਰ ਰੋਡ ਸਟੇਸ਼ਨ 'ਤੇ ਦਰਵਾਜ਼ੇ ਬੰਦ ਕਰਨ ਦੇ ਸਿਸਟਮ 'ਚ ਤਕਨੀਕੀ ਖ਼ਰਾਬੀ ਕਾਰਨ ਮੈਟਰੋ ਸੇਵਾਵਾਂ ਪ੍ਰਭਾਵਿਤ ਹੋਈਆਂ। ਮੁੰਬਈ ਮੈਟਰੋ ਲਾਈਨ-3 ਜਾਂ ਐਕਵਾ ਲਾਈਨ ਦੇ ਬਾਂਦਰਾ ਕੁਰਲਾ ਕੰਪਲੈਕਸ (BKC) ਤੋਂ ਆਰੇ ਕਲੋਨੀ JVLR ਤੱਕ 12.69 ਕਿਲੋਮੀਟਰ ਲੰਬੇ ਫੇਜ਼-1 ਨੂੰ ਸੋਮਵਾਰ ਨੂੰ ਹੀ ਜਨਤਾ ਲਈ ਖੋਲ੍ਹ ਦਿੱਤਾ ਗਿਆ ਸੀ। ਨਵੀਂ ਲਾਈਨ ਦੇ ਸੰਚਾਲਨ ਦੇ ਤੀਜੇ ਦਿਨ ਸਵੇਰ ਦੇ ਭੀੜ-ਭੜੱਕੇ ਦੌਰਾਨ ਮੈਟਰੋ ਸੇਵਾਵਾਂ ਵਿੱਚ ਵਿਘਨ ਪੈਣ ਕਾਰਨ ਕੰਮਕਾਜੀ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਦਾਅਵਾ ਕੀਤਾ ਕਿ 30-35 ਮਿੰਟ ਤੱਕ ਕੋਈ ਟਰੇਨ ਨਹੀਂ ਆ ਰਹੀ ਸੀ।

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਐਲਾਨ: ਦੀਵਾਲੀ ਤੋਂ ਪਹਿਲਾਂ ਅਧਿਆਪਕਾਂ ਨੂੰ ਮਿਲੇਗਾ ਤਰੱਕੀ ਦਾ ਤੋਹਫ਼ਾ

ਕੁਝ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਵੀ ਸੇਵਾਵਾਂ ਵਿੱਚ ਇਸੇ ਤਰ੍ਹਾਂ ਦੇਰੀ ਦਾ ਸਾਹਮਣਾ ਕਰਨਾ ਪਿਆ ਸੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਯੂਜ਼ਰ ਰਾਹੁਲ ਨੇ ਪੋਸਟ ਵਿਚ ਕਿਹਾ, 'ਪਿਛਲੇ 30 ਮਿੰਟਾਂ ਤੋਂ ਬੀਕੇਸੀ 'ਤੇ ਕੋਈ ਵੀ ਟਰੇਨ ਨਹੀਂ ਆਈ। ਬੀਤੇ ਦਿਨ ਵੀ ਅਜਿਹਾ ਹਾਲ ਸੀ। ਟਰੇਨ 45 ਮਿੰਟ ਦੇ ਇੰਤਜ਼ਾਰ ਤੋਂ ਬਾਅਦ ਆਈ। ਟਰੇਨ ਕਦੋਂ ਆਵੇਗੀ, ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।' ਸੋਮਵਾਰ ਵਾਲੇ ਦਿਨ ਵੀ ਇਕ ਮੈਟਰੋ ਟਰੇਨ ਦਰਵਾਜ਼ੇ ਬੰਦ ਹੋਣ ਦੀ ਸਮੱਸਿਆ ਕਾਰਨ ਸਹਾਰ ਰੋਡ ਸਟੇਸ਼ਨ 'ਤੇ ਰੁੱਕੀ ਰਹੀ।

ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ

ਬੁੱਧਵਾਰ ਨੂੰ ਯਾਤਰੀਆਂ ਨੇ ਕਿਹਾ ਕਿ ਐੱਮਐੱਮਆਰਸੀ ਦੁਆਰਾ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਨਹੀਂ ਪਤਾ ਕਿ ਸਮੱਸਿਆ ਕੀ ਹੈ। ਇਕ ਯਾਤਰੀ ਨੇ ਕਿਹਾ ਸੇਵਾਵਾਂ ਵਿੱਚ ਦੇਰੀ 'ਤੇ ਅਫਸੋਸ ਪ੍ਰਗਟ ਕਰਨ ਤੋਂ ਇਲਾਵਾ ਯਾਤਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਧਿਕਾਰੀਆਂ ਨੇ ਪਹਿਲਾਂ ਦੱਸਿਆ ਸੀ ਕਿ ਪੂਰੇ ਸੰਚਾਲਨ ਦੇ ਪਹਿਲੇ ਦਿਨ ਮੰਗਲਵਾਰ ਰਾਤ 9 ਵਜੇ ਤੱਕ 20,482 ਯਾਤਰੀਆਂ ਨੇ ਇਸ ਨਵੇਂ ਕੋਰੀਡੋਰ 'ਤੇ ਸਫ਼ਰ ਕੀਤਾ। ਭੂਮੀਗਤ ਐਕਵਾ ਲਾਈਨ ਦਾ ਪਹਿਲਾ ਪੜਾਅ BKC ਤੋਂ ਇਲਾਵਾ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) ਦੇ ਘਰੇਲੂ ਅਤੇ ਅੰਤਰਰਾਸ਼ਟਰੀ ਟਰਮੀਨਲਾਂ ਅਤੇ ਘਾਟਕੋਪਰ-ਅੰਧੇਰੀ-ਵਰਸੋਵਾ ਸੈਕਸ਼ਨ ਨੂੰ ਮੈਟਰੋ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਐਲਾਨ: ਦੀਵਾਲੀ ਤੋਂ ਪਹਿਲਾਂ ਅਧਿਆਪਕਾਂ ਨੂੰ ਮਿਲੇਗਾ ਤਰੱਕੀ ਦਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News