ਆਮਦਨ ਤੋਂ ਵੱਧ ਸੰਪਤੀ ਮਾਮਲਾ: ਹਾਈ ਕੋਰਟ ਨੇ OP ਚੌਟਾਲਾ ਤੋਂ ਮੰਗੇ ਜੇਲ੍ਹ ਦੇ ਰਿਕਾਰਡ

07/07/2022 2:59:33 PM

ਨਵੀਂ ਦਿੱਲੀ/ਹਰਿਆਣਾ– ਦਿੱਲੀ ਹਾਈ ਕੋਰਟ ਨੇ ਆਮਦਨ ਤੋਂ ਵੱਧ ਸੰਪਤੀ ਮਾਮਲੇ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦੋਸ਼ੀ ਠਹਿਰਾਏ ਜਾਣ ਅਤੇ 4 ਸਾਲ ਦੀ ਸਜ਼ਾ ਦੇਣ ਸਬੰਧੀ ਉਨ੍ਹਾਂ ਦਾ ਜੇਲ੍ਹ ਰਿਕਾਰਡ ਮੰਗਿਆ। ਜਸਟਿਸ ਯੋਗੇਸ਼ ਖੰਨਾ ਨੇ ਇਸ ਮਾਮਲੇ ’ਚ ਚੌਟਾਲਾ ਦੀ ਦੋਸ਼ ਸਿੱਧੀ ਅਤੇ  ਸਜ਼ਾ ਨੂੰ ਚੁਣੌਤੀ ਦੇਣ ਦੇ ਨਾਲ-ਨਾਲ ਹੇਠਲੀ ਅਦਾਲਤ ’ਚ ਉਨ੍ਹਾਂ ਦੀ ਸਜ਼ਾ ਨੂੰ ਮੁਲਤਵੀ ਕਰਨ ਦੀ ਉਨ੍ਹਾਂ ਦੀ ਪਟੀਸ਼ਨ ’ਤੇ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕੀਤਾ। 

ਇਹ ਵੀ ਪੜ੍ਹੋ- OP ਚੌਟਾਲਾ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ, ਆਮਦਨ ਤੋਂ ਵੱਧ ਸੰਪਤੀ ਮਾਮਲੇ ’ਚ ਮਿਲੀ ਹੈ ਸਜ਼ਾ

ਸੀਨੀਅਰ ਵਕੀਲ ਸੁਧੀਰ ਨੰਦਰਾਜੋਗ ਨੇ ਅਦਾਲਤ ਨੂੰ ਸਾਬਕਾ ਮੁੱਖ ਮੰਤਰੀ ਦੀ 4 ਸਾਲ ਦੀ ਜੇਲ੍ਹ ਦੀ ਸਜ਼ਾ ਨੂੰ ਮੁਲਤਵੀ ਕਰਨ ਦੀ ਅਪੀਲ ਕਰਦੇ ਹੋਏ ਦਲੀਲ ਦਿੱਤੀ ਕਿ ਉਹ ਪਹਿਲਾਂ ਹੀ ਇਸ ਮਾਮਲੇ ’ਚ 5 ਸਾਲ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਹਨ। ਜਸਟਿਸ ਖੰਨਾ ਨੇ ਕਿਹਾ, ‘‘ਮੈਨੂੰ ਇਸ ’ਤੇ ਵਿਚਾਰ ਕਰ ਦਿਓ, ਮੈਂ ਤੁਹਾਨੂੰ ਇਕ ਤਾਰੀਖ਼ ਦੇਵਾਂਗਾ।’’ ਇਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਨੂੰ 25 ਜੁਲਾਈ ਲਈ ਸੂਚੀਬੱਧ ਕਰ ਦਿੱਤਾ। ਵਿਸ਼ੇਸ਼ ਜਸਟਿਸ ਵਿਕਾਸ ਢੱਲ ਨੇ 27 ਮਈ ਨੂੰ 1993 ਤੋਂ 2006 ਤੱਕ ਆਮਦਨ ਦੇ ਗਿਆਤ ਸਰੋਤਾਂ ਤੋਂ ਵੱਧ ਸੰਪਤੀ ਇਕੱਠੀ ਕਰਨ ਦੇ ਮਾਮਲੇ ’ਚ ਚੌਟਾਲਾ ਨੂੰ 4 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉਨ੍ਹਾਂ ’ਤੇ 50 ਲੱਖ ਰੁਪਏ ਜੁਰਮਾਨਾ ਵੀ ਲਾਇਆ ਸੀ।

ਇਹ ਵੀ ਪੜ੍ਹੋ- ਆਮਦਨ ਤੋਂ ਵਧ ਜਾਇਦਾਦ ਦਾ ਮਾਮਲਾ, ਓਮ ਪ੍ਰਕਾਸ਼ ਚੌਟਾਲਾ ਨੂੰ ਹੋਈ 4 ਸਾਲ ਦੀ ਕੈਦ

ਕੀ ਹੈ ਪੂਰਾ ਮਾਮਲਾ-

ਦੱਸ ਦੇਈਏ ਕਿ 26 ਮਾਰਚ 2010 ’ਚ ਸੀ. ਬੀ. ਆਈ. ਵਲੋਂ ਦਾਇਰ ਦੋਸ਼ ਪੱਤਰ ਮੁਤਾਬਕ ਚੌਟਾਲਾ ਨੇ 1993 ਤੋਂ 2006 ਵਿਚਾਲੇ ਆਮਦਨ ਦੇ ਆਪਣੇ ਗਿਆਤ ਸਰੋਤ ਤੋਂ ਵੱਧ ਸੰਪਤੀ ਇਕੱਠੀ ਕੀਤੀ। ਸੀ. ਬੀ. ਆਈ. ਵਲੋਂ ਦਰਜ ਕੇਸ ਮੁਤਾਬਕ ਚੌਟਾਲਾ 24 ਜੁਲਾਈ 1999 ਤੋਂ 5 ਮਾਰਚ 2005 ਤੱਕ ਹਰਿਆਣਾ ਦੇ ਮੁੱਖ ਮੰਤਰੀ ਰਹਿੰਦੇ ਹੋਏ ਪਰਿਵਾਰ ਅਤੇ ਹੋਰਨਾਂ ਨਾਲ ਮਿਲੀਭੁਗਤ ਕਰ ਕੇ ਆਮਦਨ ਤੋਂ ਵੱਧ ਚੱਲ ਅਤੇ ਅਚੱਲ ਸੰਪਤੀ ਇਕੱਠੀ ਕੀਤੀ। ਇਹ ਸੰਪਤੀ ਚੌਟਾਲਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਂ  ਇਕੱਠੀ ਕੀਤੀ ਗਈ।


Tanu

Content Editor

Related News