ਟੂਲਕਿੱਟ ਕੇਸ: ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ

Tuesday, Feb 23, 2021 - 04:46 PM (IST)

ਟੂਲਕਿੱਟ ਕੇਸ: ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ— ਕਿਸਾਨ ਅੰਦੋਲਨ ਦੇ ਸਮਰਥਨ ਨੂੰ ਲੈ ਕੇ ਤਿਆਰ ਕੀਤੇ ਗਏ ‘ਟੂਲਕਿੱਟ’ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਦੇ ਮਾਮਲੇ ਵਿਚ ਗਿ੍ਰਫ਼ਤਾਰ 22 ਸਾਲਾ ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਪੁਲਸ ਨੇ ਪਟਿਆਲਾ ਹਾਊਸ ਕੋਰਟ ’ਚ ਉਸ ਨੂੰ ਪੇਸ਼ ਕੀਤਾ ਸੀ। ਜਸਟਿਸ ਧਰਮਿੰਦਰ ਰਾਣਾ ਨੇ ਦਿਸ਼ਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਜਸਟਿਸ ਨੇ ਦਿਸ਼ਾ ਨੂੰ ਇਕ ਲੱਖ ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦਿੱਤੀ ਹੈ। ਹਾਲਾਂਕਿ ਕੋਰਟ ਦੇ ਫ਼ੈਸਲੇ ’ਤੇ ਦਿਸ਼ਾ ਦੇ ਵਕੀਲ ਨੇ ਕਿਹਾ ਕਿ ਇੰਨੀ ਵੱਡੀ ਰਾਸ਼ੀ ਪਰਿਵਾਰ ਚੁੱਕਣ ’ਚ ਸਮਰੱਥ ਨਹੀਂ ਹੈ। ਦਿਸ਼ਾ ਨੂੰ ਦਿੱਲੀ ਪੁਲਸ ਦੇ ਸਾਈਬਰ ਸੈੱਲ ਦੀ ਇਕ ਟੀਮ ਨੇ ਬੈਂਗਲੁਰੂ ਤੋਂ ਗਿ੍ਰਫ਼ਤਾਰ ਕਰ ਕੇ ਦਿੱਲੀ ਲਿਆਈ ਸੀ।

ਇਹ ਵੀ ਪੜ੍ਹੋਗਰੇਟਾ ਥਨਬਰਗ ਮਾਮਲਾ- ਟੂਲਕਿੱਟ ਸਾਂਝੀ ਕਰਨ 'ਤੇ ਬੈਂਗਲੁਰੂ ਦੀ 21 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ

PunjabKesari

ਦੱਸ ਦੇਈਏ ਕਿ ਇਸ ਮਾਮਲੇ ’ਚ ਦਿੱਲੀ ਪੁਲਸ ਦੀ ਸਾਈਬਰ ਸੈੱਲ ਟੀਮ ਨੇ ਬੈਂਗਲੁਰੂ ਤੋਂ 14 ਫਰਵਰੀ ਨੂੰ ਦਿਸ਼ਾ ਰਵੀ ਨੂੰ ਗਿ੍ਰਫ਼ਤਾਰ ਕੀਤਾ ਸੀ। ਦਿਸ਼ਾ ਦੇ ਦੋ ਹੋਰ ਸਾਥੀ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਮੁਕੁਲ ਹਨ। ਦੋਹਾਂ ਨੂੰ ਬੰਬਈ ਹਾਈ ਕੋਰਟ ਨੇ 16 ਫਰਵਰੀ ਨੂੰ 10 ਦਿਨ ਲਈ ਟਰਾਂਜਿਟ ਜ਼ਮਾਨਤ ਦਿੱਤੀ ਸੀ। ਸ਼ਾਂਤਨੂੰ ਦਿਸ਼ਾ ਰਵੀ ਅਤੇ ਨਿਕਿਤਾ ਜੈਕਬ ’ਤੇ ਦੋਸ਼ ਧਰੋਹ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਿਸ਼ਾ ਰਵੀ ਦੀ ਪੁਲਸ ਹਿਰਾਸਤ ਅੱਜ ਖਤਮ ਹੋ ਗਈ ਹੈ। ਸ਼ਾਂਤਨੂੰ ਅਤੇ ਨਿਕਿਤਾ ਸੋਮਵਾਰ ਯਾਨੀ ਕਿ ਬੀਤੇ ਕੱਲ੍ਹ ਟੂਲਕਿੱਟ ਮਾਮਲੇ ਦੀ ਜਾਂਚ ’ਚ ਸ਼ਾਮਲ ਹੋਏ ਸਨ। ਦੁਆਰਕਾ ’ਚ ਦਿੱਲੀ ਪੁਲਸ ਦੇ ਸਾਈਬਰ ਸੈੱਲ ਦੇ ਦਫ਼ਤਰ ਵਿਚ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਗਈ। ਪੁਲਸ ਨੇ ਦੋਸ਼ ਲਾਇਆ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੇ ਨਾਂ ’ਤੇ ਭਾਰਤ ਵਿਚ ਹਿੰਸਾ ਅਤੇ ਅਸ਼ਾਂਤੀ ਫੈਲਾਉਣ ਦੀ ਸਾਜਿਸ਼ ਤਹਿਤ ਇਹ ਟੂਲਕਿੱਟ ਤਿਆਰ ਕੀਤੀ ਗਈ। 

PunjabKesari

ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ 'ਟੂਲਕਿੱਟ' ਬਣਾਉਣ ਵਾਲਿਆਂ ਦੇ ਸੰਬੰਧ 'ਚ ਗੂਗਲ ਤੋਂ ਮੰਗੀ ਜਾਣਕਾਰੀ

ਪੁਲਸ ਦਾ ਦਾਅਵਾ-
ਪੌਣ-ਪਾਣੀ ਵਰਕਰ ਦਿਸ਼ਾ ਰਵੀ ਨੂੰ ਕਿਸਾਨ ਅੰਦੋਲਨ ਦੌਰਾਨ ਹਿੰਸਾ ਭੜਕਾਉਣ ਲਈ ਟੂਲਕਿੱਟ ਬਣਾਉਣ ਦੇ ਦੋਸ਼ ਵਿਚ ਗਿ੍ਰਫ਼ਤਾਰ ਕੀਤਾ ਗਿਆ। ਦਿੱਲੀ ਪੁਲਸ ਦਾ ਦਾਅਵਾ ਹੈ ਕਿ ਇਸ ਦੇ ਪਿੱਛੇ ਖਾਲਿਸਤਾਨ ਨਾਲ ਜੁੜੇ ਸੰਗਠਨਾਂ ਦੀ ਸਾਜਿਸ਼ ਸੀ। ਪੁਲਸ ਨੇ ਦੱਸਿਆ ਕਿ 17 ਅਤੇ 18 ਜਨਵਰੀ ਨੂੰ ਵੀ ਜੂਮ ਮੀਟਿੰਗ ਕੀਤੀ ਗਈ ਅਤੇ 23 ਨੂੰ ਟੂਲਕਿੱਟ ਤਿਆਰ ਹੋਇਆ। ਪੁਲਸ ਇਹ ਵੀ ਦਾਅਵਾ ਕਰ ਰਹੀ ਹੈ ਕਿ ਇਹ ਮਾਮਲੇ ‘ਪੋਏਟਿਕ ਜਸਟਿਸ ਫਾਊਂਡੇਸ਼ਨ’ ਨਾਲ ਜੁੜਿਆ ਹੈ, ਜੋ ਕਿ ਕਿਸਾਨਾਂ ਦੀ ਆੜ ’ਚ ਮਾਹੌਲ ਖਰਾਬ  ਕਰਨ ਦੀ ਫਿਰਾਕ ਵਿਚ ਸੀ। 

ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ 'ਤੇ ਨਹੀਂ ਸਗੋਂ ਟੂਲਕਿੱਟ ਬਣਾਉਣ ਵਾਲਿਆਂ ਵਿਰੁੱਧ ਹੋਈ FIR, ਜਾਣੋ ਕੀ ਹੈ ਟੂਲਕਿੱਟ

 


author

Tanu

Content Editor

Related News