ਮਾਲ ਖੁਫੀਆ ਡਾਇਰੈਕਟੋਰੇਟ ਨੇ ਗੁਜਰਾਤ ''ਚ 5.77 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ

Saturday, Jun 10, 2017 - 02:06 AM (IST)

ਮਾਲ ਖੁਫੀਆ ਡਾਇਰੈਕਟੋਰੇਟ ਨੇ ਗੁਜਰਾਤ ''ਚ 5.77 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ

ਸੂਰਤ— ਮਾਲ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਇਥੇ ਹਜ਼ੀਰਾ ਬੰਦਰਗਾਹ 'ਤੇ 5.77 ਕਰੋੜ ਰੁਪਏ ਦੀ ਤਸਕਰੀ ਕਰਕੇ ਲਿਆਂਦਾ ਗਿਆ 20 ਕਿਲੋ ਸੋਨਾ ਜ਼ਬਤ ਕੀਤਾ। ਡੀ.ਆਰ.ਆਈ. ਵੱਲੋਂ ਜਾਰੀ ਰਿਪੋਰਟ ਮੁਤਾਬਕ ਸੋਨਾ ਰਾਡ ਦੇ ਰੁਪ 'ਚ ਸੀ ਅਤੇ ਕਢਾਈ ਵਾਲੀ ਇਕ ਮਸ਼ੀਨ 'ਚ ਲੁਕਾ ਕੇ ਲਿਆਂਦਾ ਗਿਆ ਸੀ। ਇਸ ਮਸ਼ੀਨ ਨੂੰ ਇਕ ਕੰਟੇਨਰ 'ਚ ਰੱਖਿਆ ਗਿਆ ਸੀ। ਜਿਸ ਨੂੰ ਇਕ ਜਹਾਜ਼ ਤੋਂ ਬੰਦਰਗਾਹ 'ਤੇ ਉਤਾਰਿਆ ਗਿਆ। ਇਹ ਜਹਾਜ਼ ਸ਼ੁੱਕਰਵਾਰ ਨੂੰ ਹੀ ਚੀਨ ਤੋਂ ਆਇਆ ਸੀ। ਖੁਫੀਆ ਸੂਚਨਾ ਮਿਲਣ 'ਤੇ ਡੀ.ਆਰ.ਆਈ. ਅਧਿਕਾਰੀਆਂ ਨੇ ਸਾਰੇ ਕੰਟੇਨਰਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਜਿਸ ਤੋਂ ਬਾਅਦ ਇਕ ਮਸ਼ੀਨ 'ਚੋਂ ਇਹ ਬਰਾਮਦ ਹੋਇਆ। ਦੋ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਪਿਛਲੇ ਮਹੀਨੇ ਡੀ.ਆਰ.ਆਈ. ਨੇ ਤਸਕਰੀ ਕਰਕੇ ਲਿਆਂਦਾ ਗਿਆ 52 ਕਿਲੋ ਸੋਨਾ ਜ਼ਬਤ ਕੀਤਾ ਸੀ ਜਿਸ ਦੀ ਕੀਮਤ ਕਰੀਬ 15 ਕਰੋੜ ਰੁਪਏ ਸੀ।


Related News