ਦਿਲਜੀਤ ਦੇ ਜੈਪੁਰ ਸ਼ੋਅ ਨੂੰ ਲੈ ਕੇ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ
Sunday, Nov 03, 2024 - 12:59 PM (IST)
ਐਂਟਰਟੇਨਮੈਂਟ ਡੈਸਕ : ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਜੈਪੁਰ 'ਚ ਅੱਜ ਸ਼ਾਮ 6 ਵਜੇ ਕੰਸਰਟ ਹੈ। ਇਸ ਲਈ ਜੈਪੁਰ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਸ ਨੇ ਜਾਅਲੀ ਟਿਕਟਾਂ ਖਰੀਦਣ ਤੋਂ ਬਚਣ ਲਈ ਕਿਹਾ ਹੈ। ਦਿਲਜੀਤ ਦੋਸਾਂਝ ਦੇ ਕੰਸਰਟ 'ਚ ਐਂਟਰੀ ਲਈ ਸਿਰਫ਼ ਵੈਧ ਟਿਕਟਾਂ ਹੀ ਸਹੀ ਹੋਣਗੀਆਂ। ਬਾਕੀ ਸਾਰੀਆਂ ਗੈਰ-ਕਾਨੂੰਨੀ ਹਨ।
ਦਰਅਸਲ, ਅੱਜ ਸਮਾਰੋਹ ਦਾ ਆਯੋਜਨ ਜੈਪੁਰ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (ਜੇਈਸੀਸੀ) 'ਚ ਹੋਵੇਗਾ। ਇਸ ਸ਼ੋਅ ਦੀਆਂ ਟਿਕਟਾਂ ਇਕ ਹਫ਼ਤਾ ਪਹਿਲਾਂ ਵਿਕੀਆਂ ਸਨ ਪਰ ਇਸ ਤੋਂ ਬਾਅਦ ਵੀ ਲੋਕ ਸੋਸ਼ਲ ਮੀਡੀਆ ਰਾਹੀਂ ਟਿਕਟਾਂ ਵੇਚ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਏਪੀ ਢਿੱਲੋਂ ਦੇ ਘਰ ਫਾਈਰਿੰਗ ਮਾਮਲੇ 'ਤੇ ਕੈਨੇਡਾ ਪੁਲਸ ਦਾ ਵੱਡਾ ਬਿਆਨ, ਜਾਰੀ ਕੀਤੀ ਇਹ ਅਪਡੇਟ
ਜੈਪੁਰ 'ਚ ਬਹੁਤ ਸਾਰੇ ਲੋਕ ਆਪਣੇ ਇੰਸਟਾਗ੍ਰਾਮ ਪੇਜਾਂ 'ਤੇ ਤਸਵੀਰਾਂ ਪੋਸਟ ਕਰਕੇ ਲੋਕਾਂ ਨੂੰ ਟਿਕਟਾਂ ਉਪਲਬਧ ਕਰਾਉਣ ਦੀ ਗੱਲ ਵੀ ਕਰ ਰਹੇ ਹਨ। ਪ੍ਰਬੰਧਕਾਂ ਵੱਲੋਂ ਇਸ ਸ਼ੋਅ ਲਈ 3 ਹਜ਼ਾਰ ਰੁਪਏ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਦੀਆਂ ਟਿਕਟਾਂ ਵੇਚੀਆਂ ਗਈਆਂ। ਹੁਣ ਬਲੈਕ 'ਚ ਲੋਕ ਇਹ ਟਿਕਟ 20 ਹਜ਼ਾਰ ਤੋਂ 80 ਹਜ਼ਾਰ ਰੁਪਏ 'ਚ ਵੇਚ ਰਹੇ ਹਨ। ਸਭ ਤੋਂ ਵੱਧ ਮੰਗ ਫੈਨ ਬੈਲਟ ਦੀ ਹੈ, ਜੋ ਸਟੇਜ ਦੇ ਸਾਹਮਣੇ ਹੈ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ
ਜੈਪੁਰ ਦੇ ਸਾਬਕਾ ਸ਼ਾਹੀ ਪਰਿਵਾਰ ਵੱਲੋਂ ਸ਼ਨੀਵਾਰ ਰਾਤ ਦਿਲਜੀਤ ਦੋਸਾਂਝ ਲਈ ਸ਼ਾਹੀ ਡਿਨਰ ਦਾ ਆਯੋਜਨ ਕੀਤਾ ਗਿਆ। ਦਿਲਜੀਤ ਆਪਣੀ ਟੀਮ ਨਾਲ ਡਿਨਰ 'ਤੇ ਪਹੁੰਚੇ। ਇੱਥੇ ਸ਼ਾਹੀ ਪਰਿਵਾਰ ਦੇ ਸਾਬਕਾ ਮੈਂਬਰ ਪਦਮਨਾਭ ਸਿੰਘ ਨੇ ਦਿਲਜੀਤ ਦਾ ਸਵਾਗਤ ਕੀਤਾ। ਇਸ ਦੌਰਾਨ ਪਰਿਵਾਰ ਦੇ ਕਈ ਮੈਂਬਰ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।