ਦਿਲੀਪ ਸੈਕੀਆ ਆਸਾਮ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਨਿਯੁਕਤ
Friday, Jan 17, 2025 - 09:19 PM (IST)
ਗੁਹਾਟੀ, (ਭਾਸ਼ਾ)- ਲੋਕ ਸਭਾ ਮੈਂਬਰ ਦਿਲੀਪ ਸੈਕੀਆ ਸ਼ੁੱਕਰਵਾਰ ਨੂੰ ਬਿਨਾਂ ਵਿਰੋਧ ਭਾਜਪਾ ਦੀ ਆਸਾਮ ਇਕਾਈ ਦੇ ਨਵੇਂ ਪ੍ਰਧਾਨ ਚੁਣੇ ਗਏ। ਇਸ ਮੌਕੇ ਕੇਂਦਰੀ ਮੰਤਰੀ ਸਰਵਾਨੰਦ ਸੋਨੋਵਾਲ, ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਭਾਵੇਸ਼ ਕਾਲਿਤਾ ਮੌਜੂਦ ਸਨ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਦਾਰਾਂਗ-ਉਦਾਲਗੁਰੀ ਹਲਕੇ (ਪਹਿਲਾਂ ਮੰਗਲਦਾਈ ਵਜੋਂ ਜਾਣਿਆ ਜਾਂਦਾ ਸੀ) ਤੋਂ ਦੂਜੀ ਵਾਰ ਸੰਸਦ ਮੈਂਬਰ ਸੈਕੀਆ ਸੂਬਾ ਭਾਜਪਾ ਪ੍ਰਧਾਨ ਦੇ ਅਹੁਦੇ ਲਈ ਇਕਲੌਤੇ ਉਮੀਦਵਾਰ ਸਨ।
ਦੂਜੇ ਪਾਸੇ, ਵਿਧਾਇਕ ਕਿਰਨ ਸਿੰਘਦੇਵ ਨੂੰ ਇਕ ਵਾਰ ਫਿਰ ਭਾਜਪਾ ਦੀ ਛੱਤੀਸਗੜ੍ਹ ਇਕਾਈ ਦਾ ਪ੍ਰਧਾਨ ਚੁਣਿਆ ਗਿਆ ਹੈ। ਦੇਵ ਨੂੰ ਭਾਜਪਾ ਦੀ ਛੱਤੀਸਗੜ੍ਹ ਇਕਾਈ ਦਾ ਪ੍ਰਧਾਨ ਬਿਨਾਂ ਵਿਰੋਧ ਨਾਮਜ਼ਦ ਕੀਤਾ ਗਿਆ ਅਤੇ ਇਹ ਉਨ੍ਹਾਂ ਦਾ ਇੱਥੇ ਦੂਜਾ ਕਾਰਜਕਾਲ ਹੈ।