ਦਿਲੀਪ ਕੁਮਾਰ ਨੇ ਫਾਨੀ ਸੰਸਾਰ ਨੂੰ ਆਖਿਆ ਅਲਵਿਦਾ, PM ਮੋਦੀ ਸਮੇਤ ਹੋਰ ਨੇਤਾਵਾਂ ਨੇ ਕੀਤਾ ‘ਆਖ਼ਰੀ ਸਲਾਮ’

Wednesday, Jul 07, 2021 - 10:48 AM (IST)

ਦਿਲੀਪ ਕੁਮਾਰ ਨੇ ਫਾਨੀ ਸੰਸਾਰ ਨੂੰ ਆਖਿਆ ਅਲਵਿਦਾ, PM ਮੋਦੀ ਸਮੇਤ ਹੋਰ ਨੇਤਾਵਾਂ ਨੇ ਕੀਤਾ ‘ਆਖ਼ਰੀ ਸਲਾਮ’

ਨਵੀਂ ਦਿੱਲੀ— ਹਿੰਦੀ ਸਿਨਮਾ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ 98 ਸਾਲ ਦੀ ਉਮਰ ’ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਸਵੇਰੇ ਕਰੀਬ 7.30 ਵਜੇ ਆਖਰੀ ਸਾਹ ਲਿਆ। ਦਿਲੀਪ ਕੁਮਾਰ ਨੂੰ ਸ਼ਾਮ 5 ਵਜੇ ਮੁੰਬਈ ਦੇ ਜੁਹੂ ਕਬਰਸਤਾਨ ’ਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਦੱਸ ਦੇਈਏ ਕਿ ਦਿਲੀਪ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੀਮਾਰ ਸਨ। ਪਿਛਲੇ ਇਕ ਮਹੀਨੇ ਤੋਂ ਉਨ੍ਹਾਂ ਨੂੰ ਦੋ ਵਾਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਬਾਲੀਵੁੱਡ ਦੇ ਟ੍ਰੇਜੇਡੀ ਕਿੰਗ ਦੇ ਨਾਂ ਤੋਂ ਮਸ਼ਹੂਰ ਦਿਲੀਪ ਕੁਮਾਰ ਨੇ ਦੇਵਦਾਸ, ਮੁਗ਼ਲ-ਏ-ਆਜ਼ਮ, ਗੰਗਾ ਜਮੁਨਾ, ਰਾਮ ਅਤੇ ਸ਼ਿਆਮ, ਨਯਾ ਦੌਰ, ਮਧੂਮਤੀ, ਕ੍ਰਾਂਤੀ, ਵਿਧਾਤਾ, ਸ਼ਕਤੀ ਅਤੇ ਮਸ਼ਾਲ ਵਰਗੀਆਂ ਕਈ ਬਿਹਤਰੀਨ ਫਿਲਮਾਂ ਵਿਚ ਕੰਮ ਕੀਤਾ ਅਤੇ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ 'ਦਿਲੀਪ ਕੁਮਾਰ' ਦਾ ਦਿਹਾਂਤ, 98 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

 

PunjabKesari

ਦਿਲੀਪ ਕੁਮਾਰ ਦੇ ਦਿਹਾਂਤ ਨਾਲ ਹੀ ਹਿੰਦੀ ਸਿਨਮਾ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਬਾਲੀਵੁੱਡ ਦੇ ਇਸ ਦਿੱਗਜ਼ ਦਿਲੀਪ ਕੁਮਾਰ ਦੇ ਦਿਹਾਂਤ ’ਤੇ ਸੋਗ ਜ਼ਾਹਰ ਕੀਤਾ ਹੈ ਅਤੇ ਉਨ੍ਹਾਂ ਨੂੰ ਆਖ਼ਰੀ ਸਲਾਮ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ’ਤੇ ਆਪਣੇ ਸੋਗ ਸੰਦੇਸ਼ ’ਚ ਲਿਖਿਆ ਕਿ ਦਿਲੀਪ ਕੁਮਾਰ ਜੀ ਨੂੰ ਸਿਨਮਾ ਲੀਜੈਂਡ ਦੇ ਰੂਪ ’ਚ ਯਾਦ ਕੀਤਾ ਜਾਵੇਗਾ। ਉਨ੍ਹਾਂ ਨੂੰ ਵਿਲੱਖਣ ਪ੍ਰਤਿਭਾ ਦਾ ਆਸ਼ੀਰਵਾਦ ਪ੍ਰਾਪਤ ਸੀ, ਜਿਸ ਕਾਰਨ ਉਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਦਿਲੀਪ ਕੁਮਾਰ ਦਾ ਜਾਣਾ ਸਾਡੀ ਸੱਭਿਆਚਾਰਕ ਦੁਨੀਆ ਲਈ ਇਕ ਘਾਟਾ ਹੈ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾ ਪ੍ਰਤੀ ਮੇਰੀ ਹਮਦਰਦੀ।

ਇਹ ਵੀ ਪੜ੍ਹੋ : ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਦਿਲੀਪ ਕੁਮਾਰ ਦੀ ਜਾਣੋ ਸੰਘਰਸ਼ ਦੀ ਕਹਾਣੀ

PunjabKesari

ਓਧਰ ਕੇਜਰੀਵਾਲ ਨੇ ਟਵੀਟ ਕਰ ਕੇ ਸੋਗ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਹਿੰਦੀ ਫਿਲਮ ਜਗਤ ਦੇ ਮਸ਼ਹੂਰ ਅਭਿਨੇਤਾ ਦਿਲੀਪ ਕੁਮਾਰ ਜੀ ਦਾ ਚਲੇ ਜਾਣਾ ਬਾਲੀਵੁੱਡ ਦੇ ਇਕ ਅਧਿਆਏ ਦੀ ਸਮਾਪਤੀ ਹੈ। ਯੁਸੂਫ਼ ਸਾਬ੍ਹ ਦਾ ਸ਼ਾਨਦਾਰ ਅਭਿਨੈ ਕਲਾ ਜਗਤ ’ਚ ਇਕ ਯੂਨੀਵਰਸਿਟੀ ਦੇ ਬਰਾਬਰ ਸੀ। ਉਹ ਸਾਡੇ ਸਾਰਿਆਂ ਦੇ ਦਿਲਾਂ ’ਚ ਜ਼ਿੰਦਾ ਰਹਿਣਗੇ। ਪਰਮਾਤਮਾ ਮਰਹੂਮ ਆਤਮਾ ਨੂੰ ਆਪਣੇ ਸ਼ਰਨਾਂ ’ਚ ਸਥਾਨ ਦੇਵੇ। ਸ਼ਰਧਾਂਜਲੀ।

PunjabKesari

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਿਲੀਪ ਕੁਮਾਰ ਦੇ ਦਿਹਾਂਤ ’ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਿਨਮਾ ਵਿਚ ਉਨ੍ਹਾਂ ਦੇ ਅਸਾਧਾਰਣ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗਾਂਧੀ ਨੇ ਟਵੀਟ ਕੀਤਾ ਕਿ ਅਭਿਨੇਤਾ ਦਿਲੀਪ ਕੁਮਾਰ ਦੇ ਪਰਿਵਾਰ, ਦੋਸਤਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਦਿਲੋਂ ਹਮਦਰਦੀ ਜ਼ਾਹਰ ਕਰਦਾ ਹਾਂ। ਭਾਰਤੀ ਸਿਨਮਾ ਦੇ ਵਿਕਾਸ ’ਚ ਉਨ੍ਹਾਂ ਨੇ ਬੇਸ਼ਕੀਮਤੀ ਯੋਗਦਾਨ ਦਿੱਤਾ ਹੈ, ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। 

PunjabKesari


author

Tanu

Content Editor

Related News