ਦੰਗਿਆਂ ''ਚ 2500 ਲੋਕਾਂ ਦੀ ਮੌਤ ''ਤੇ ਮੁਆਫੀ ਨਾ ਮੰਗਣ ਵਾਲਾ ਕਰ ਰਿਹਾ ਹੈ ਸਭ ਦੇ ਭਰੋਸੇ ਦੀ ਗੱਲ : ਦਿਗਵਿਜੇ

06/26/2019 1:54:13 AM

ਨਵੀਂ ਦਿੱਲੀ–ਸੰਸਦ ਵਿਚ ਮੰਗਲਵਾਰ ਨੂੰ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ 'ਤੇ ਚਰਚਾ ਜਾਰੀ ਰਹੀ। ਰਾਜ ਸਭਾ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਪੀ. ਐੱਮ. ਮੋਦੀ 'ਤੇ ਖੂਬ ਨਿਸ਼ਾਨੇ ਲਾਏ। ਦਿਗਵਿਜੇ ਸਿੰਘ ਨੇ ਗੁਜਰਾਤ ਦੰਗਿਆਂ ਲਈ ਪ੍ਰਧਾਨ ਮੰਤਰੀ 'ਤੇ ਸ਼ਬਦਾਂ ਦੇ ਤੀਰ ਛੱਡੇ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਦੰਗਿਆਂ ਵਿਚ ਮਰੇ 2500 ਲੋਕਾਂ ਬਾਰੇ ਮੁਆਫੀ ਮੰਗਣ ਲਈ ਤਿਆਰ ਨਹੀਂ ਹੋਇਆ,ਉਹ ਅੱਜ ਸਭ ਦੇ ਭਰੋਸੇ ਦੀ ਗੱਲ ਕਰ ਰਿਹਾ ਹੈ। ਇਫਤਾਰ ਪਾਰਟੀ ਵਿਚ ਜਾਣ ਨੂੰ ਰਾਜ਼ੀ ਨਾ ਹੋਣ ਵਾਲਾ ਘੱਟ ਗਿਣਤੀਆਂ ਦਾ ਭਰੋਸਾ ਜਿੱਤਣ ਦੀ ਗੱਲ ਕਰ ਰਿਹਾ ਹੈ। ਦਿਗਵਿਜੇ ਸਿੰਘ ਨੇ ਕਿਹਾ ਕਿ 2014 ਦਾ 'ਸਬ ਕਾ ਸਾਥ, ਸਬ ਕਾ ਵਿਕਾਸ' ਅਤੇ 2019 ਤੱਕ ਆਉਂਦੇ-ਆਉਂਦੇ ਭਰੋਸਾ ਸ਼ਬਦ ਜੁੜ ਗਿਆ ਹੈ। ਜਿਸ ਵਿਅਕਤੀ ਨੇ ਮੁਸਲਿਮ ਟੋਪੀ ਪਹਿਨਣ ਤੋਂ ਇਨਕਾਰ ਕਰ ਦਿੱਤਾ, ਜੋ ਕੇਂਦਰ ਸਰਕਾਰ ਦੀ ਯੋਜਨਾ ਨੂੰ ਲਾਗੂ ਕਰਨ ਤੋਂ ਮਨ੍ਹਾ ਕਰ ਰਿਹਾ ਹੈ, ਉਹ ਭਰੋਸੇ ਦੀ ਗੱਲ ਕਰ ਰਿਹਾ ਹੈ।


Karan Kumar

Content Editor

Related News