ਸਪਨਾ ਚੌਧਰੀ ''ਤੇ ਇਤਰਾਜ਼ਯੋਗ ਟਿੱਪਣੀ ਕਰਕੇ ਫਸੇ ਦਿਗਵਿਜੇ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ

07/10/2019 5:14:01 PM

ਚੰਡੀਗੜ੍ਹ—ਭਾਜਪਾ 'ਚ ਸ਼ਾਮਲ ਹੋਈ ਮਸ਼ਹੂਰ ਹਰਿਆਣਵੀਂ ਡਾਂਸਰ ਸਪਨਾ ਚੌਧਰੀ 'ਤੇ ਇਤਰਾਜ਼ਯੋਗ ਟਿੱਪਣੀ ਕਰਕੇ ਜਨਨਾਇਕ ਜਨਤਾ ਪਾਰਟੀ (ਜਜਪਾ) ਨੇਤਾ ਦਿਗਵਿਜੈ ਚੌਟਾਲਾ ਫਸ ਗਏ ਹਨ। ਸੂਬਾ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭੇਜ ਕੇ 2 ਦਿਨਾਂ 'ਚ ਜਵਾਬ ਮੰਗਿਆ ਹੈ। ਕਮਿਸ਼ਨ ਚੇਅਰਪਰਸਨ ਨੇ ਕਿਹਾ ਹੈ ਜੇਕਰ ਦਿਗਵਿਜੇ ਨੇ 2 ਦਿਨਾਂ 'ਚ ਜਨਤਕ ਰੂਪ 'ਚ ਮਾਫੀ ਮੰਗਣ ਦੇ ਨਾਲ ਕਮਿਸ਼ਨ ਨੂੰ ਲਿਖਤੀ ਰੂਪ 'ਚ ਮਾਫੀਨਾਮਾ ਨਾ ਭੇਜਿਆ ਤਾਂ ਡੀ. ਜੀ. ਪੀ. ਨੂੰ ਉਸ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ ਜਾਵੇਗੀ। 

ਇਤਰਾਜ਼ਯੋਗ ਟਿੱਪਣੀ- 
ਦੱਸ ਦੇਈਏ ਕਿ ਦਿਗਵਿਜੇ ਨੇ ਸਿਰਸਾ 'ਚ ਕਿਹਾ ਸੀ ਕਿ ਸਪਨਾ ਹੁਣ ਠੁਮਕੇ ਲਗਾ ਕੇ ਭਾਜਪਾ ਲਈ ਵੋਟ ਮੰਗੇਗੀ। ਸੂਬਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪ੍ਰਤਿਭਾ ਸੁਮਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਪਨਾ ਚੌਧਰੀ ਲਈ ਇਤਰਾਜ਼ਯੋਗ ਟਿੱਪਣੀ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਦਿਗਵਿਜੇ ਨੇ ਔਰਤਾਂ ਦਾ ਅਪਮਾਣ ਕੀਤਾ ਹੈ। ਕੋਈ ਵੀ ਵਿਅਕਤੀ ਆਪਣੀ ਆਜ਼ਾਦੀ ਨਾਲ ਕੋਈ ਵੀ ਫੀਲਡ ਚੁਣ ਸਕਦਾ ਹੈ। 

ਨੋਟਿਸ ਦਾ ਦੇਵਾਂਗੇ ਜਵਾਬ- ਜਜਪਾ ਬੁਲਾਰਾ
ਦਿਗਵਿਜੇ ਚੌਟਾਲਾ ਦੇ ਹਵਾਲੇ ਤੋਂ ਜਜਪਾ ਦਾ ਬੁਲਾਰਾ ਦੀਪਕਮਲ ਨੇ ਕਿਹਾ ਹੈ ਕਿ ਕਮਿਸ਼ਨ ਦਾ 2 ਦਿਨਾਂ ਦਾ ਨੋਟਿਸ ਮਿਲਿਆ ਹੈ, ਜਿਸ 'ਚ ਸਪੱਸ਼ਟੀਕਰਨ ਮੰਗਿਆ ਗਿਆ ਹੈ। ਇਸ ਦਾ ਜਵਾਬ ਦਿੱਤਾ ਜਾਵਗਾ। ਉਨ੍ਹਾਂ ਨੇ ਕਿਹਾ ਹੈ ਕੀ ਕਮਿਸ਼ਨ ਅਸ਼ਲੀਲ ਡਾਂਸ ਦੇ ਸਮਰਥਨ 'ਚ ਹੈ, ਕੀ ਅਸ਼ਲੀਲ ਡਾਂਸ ਦੀ ਆਲੋਚਨਾ ਕਰਨ ਵਾਲੇ ਮੀਡੀਆ ਨੂੰ ਵੀ ਕਮਿਸ਼ਨ ਵੱਲੋਂ ਨੋਟਿਸ ਭੇਜਿਆ ਜਾਵੇਗਾ,ਭਾਜਪਾ ਹੀ ਦੱਸੇ ਕਿ ਉਨ੍ਹਾਂ ਦੇ ਕਿਸ ਨੇਤਾ ਨੂੰ ਸਪਨਾ ਦਾ ਡਾਂਸ ਪਸੰਦ ਆਇਆ ਹੈ।


Iqbalkaur

Content Editor

Related News