ਭਾਰਤ ਦੇ ਅਮੀਰ ਲੋਕਾਂ ਦੇ ਵੱਖਰੇ ਸ਼ੌਕ, ਇਨ੍ਹਾਂ ਲਗਜ਼ਰੀ ਚੀਜ਼ਾਂ 'ਤੇ ਪਾਣੀ ਵਾਂਗ ਵਹਾਉਂਦੇ ਨੇ ਪੈਸਾ

Tuesday, Mar 05, 2024 - 06:51 PM (IST)

ਭਾਰਤ ਦੇ ਅਮੀਰ ਲੋਕਾਂ ਦੇ ਵੱਖਰੇ ਸ਼ੌਕ, ਇਨ੍ਹਾਂ ਲਗਜ਼ਰੀ ਚੀਜ਼ਾਂ 'ਤੇ ਪਾਣੀ ਵਾਂਗ ਵਹਾਉਂਦੇ ਨੇ ਪੈਸਾ

ਬਿਜ਼ਨੈੱਸ ਡੈਸਕ : ਭਾਰਤ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਤੋਂ ਬਹੁਤ ਪੈਸਾ ਹੈ। ਅਮੀਰਾਂ ਦੀ ਸੂਚੀ ਵਿਚ ਸ਼ਾਮਲ ਲੋਕਾਂ ਦੇ ਸ਼ੌਕ ਵੀ ਵੱਖਰੇ ਹੀ ਹੁੰਦੇ ਹਨ। ਭਾਰਤ ਦੇ ਅਮੀਰ ਲੋਕ ਆਪਣਾ ਪੈਸਾ ਖ਼ਰਚ ਕਰਨ ਲਈ ਲਗਜ਼ਰੀ ਚੀਜ਼ਾਂ ਨੂੰ ਖਰੀਦਣ ਦਾ ਸ਼ੌਕ ਰੱਖਦੇ ਹਨ। ਸੂਤਰਾਂ ਤੋਂ ਮਿਲੀ ਇਕ ਰਿਪੋਰਟ ਦੇ ਅਨੁਸਾਰ ਅਮੀਰ ਲੋਕ ਆਪਣਾ ਸਭ ਤੋਂ ਜ਼ਿਆਦਾ ਪੈਸਾ ਲਗਜ਼ਰੀ ਚੀਜ਼ਾਂ ਦੀ ਖਰੀਦਦਾਰੀ ਅਤੇ ਆਪਣੇ ਲਗਜ਼ਰੀ ਸ਼ੌਕ ਪੂਰਾ ਕਰਨ ਵਿਚ ਖ਼ਰਚ ਕਰਦੇ ਹਨ। ਅਮੀਰ ਲੋਕਾਂ ਦੇ ਇਹ ਸ਼ੌਕ ਕਿਹੜੇ ਹਨ, ਦੇ ਬਾਰੇ ਆਓ ਜਾਣਦੇ ਹਾਂ......

ਲਗਜ਼ਰੀ ਘੜੀਆਂ ਦਾ ਸ਼ੌਕ
ਭਾਰਤ ਦੇ ਅਤਿ-ਅਮੀਰ ਲੋਕ ਆਪਣੀ ਨਿਵੇਸ਼ਯੋਗ ਦੌਲਤ ਦਾ ਕਰੀਬ 17 ਫ਼ੀਸਦੀ ਹਿੱਸਾ ਲਗਜ਼ਰੀ ਉਤਪਾਦਾਂ 'ਤੇ ਖ਼ਰਚ ਕਰਦੇ ਹਨ। ਉਨ੍ਹਾਂ ਦੀ ਪਹਿਲੀ ਤਰਜੀਹ ਲਗਜ਼ਰੀ ਘੜੀਆਂ ਹੁੰਦੀਆਂ ਹਨ। ਉਹਨਾਂ ਦਾ ਲਗਜ਼ਰੀ ਘੜੀਆਂ ਇੱਕ ਪਸੰਦੀਦਾ ਨਿਵੇਸ਼ ਵਿਕਲਪ ਹੈ, ਜਿਸ ਲਈ ਉਹ ਬਹੁਤ ਸਾਰਾ ਪੈਸਾ ਖ਼ਰਚ ਕਰ ਦਿੰਦੇ ਹਨ। ਇਨ੍ਹਾਂ ਲਗਜ਼ਰੀ ਘੜੀਆਂ ਦੀ ਕੀਮਤ ਕਰੋੜਾਂ 'ਚ ਹੈ।

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਲਈ ਖ਼ਾਸ ਖ਼ਬਰ, ਕੁਝ ਦਿਨਾਂ 'ਚ ਮੋਦੀ ਸਰਕਾਰ ਦੇਣ ਜਾ ਰਹੀ ਹੈ ਇਹ ਵੱਡਾ ਤੋਹਫ਼ਾ

ਲਗਜ਼ਰੀ ਕਾਰਾਂ 
ਭਾਰਤ ਦੇ ਅਮੀਰ ਲੋਕ ਆਪਣੀ ਦੌਲਤ ਦਾ ਸਭ ਤੋਂ ਜ਼ਿਆਦਾ ਖ਼ਰਚ ਲਗਜ਼ਰੀ ਕਾਰਾਂ 'ਤੇ ਕਰਦੇ ਹਨ। ਅਮੀਰ ਲੋਕ ਕਲਾਸਿਕ ਕਾਰਾਂ ਖਰੀਦਣ ਲਈ ਬਹੁਤ ਸਾਰਾ ਪੈਸਾ ਖ਼ਰਚ ਕਰਦੇ ਹਨ। ਇਨ੍ਹਾਂ ਕਲਾਸਿਕ ਕਾਰਾਂ ਨੂੰ ਕਰੋੜਾਂ ਰੁਪਏ ਵਿਚ ਖਰੀਦਣ ਤੋਂ ਬਾਅਦ ਅਮੀਰ ਲੋਕ ਆਪਣੇ ਸ਼ੌਕ ਲਈ ਇਨ੍ਹਾਂ ਨੂੰ ਮੋਡੀਫਾਈ ਵੀ ਕਰਵਾਉਂਦੇ ਹਨ, ਜਿਸ ਦੇ ਹੋਰ ਜ਼ਿਆਦਾ ਖ਼ਰਚ ਹੁੰਦਾ ਹੈ।

ਗਹਿਣੇ ਖਰੀਦਣਾ
ਦੇਸ਼ ਦੇ ਅਮੀਰ ਲੋਕ ਗਹਿਣੇ ਖਰੀਦਣ ਵਿੱਚ ਬਹੁਤ ਸਾਰਾ ਪੈਸਾ ਖ਼ਰਚ ਕਰਦੇ ਹਨ। ਅਮੀਰ ਲੋਕ ਗਹਿਣਿਆਂ 'ਤੇ ਕਰੋੜਾਂ ਰੁਪਏ ਖ਼ਰਚ ਕਰ ਦਿੰਦੇ ਹਨ, ਜਿਸ ਵਿਚ ਸੋਨੇ ਅਤੇ ਵੱਖ-ਵੱਖ ਤਰਾਂ ਦੇ ਮਹਿੰਗੇ ਹੀਰੇ ਲੱਗੇ ਹੁੰਦੇ ਹਨ। ਇਹ ਲੋਕ ਸਭ ਤੋਂ ਜ਼ਿਆਦਾ ਹੀਰਿਆਂ ਦੇ ਗਹਿਣੇ ਖਰੀਦਣ ਦਾ ਸ਼ੌਕ ਰੱਖਦੇ ਹਨ। 

ਇਹ ਵੀ ਪੜ੍ਹੋ - Today Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ 10 ਗ੍ਰਾਮ ਸੋਨੇ ਦਾ ਰੇਟ

ਲਗਜ਼ਰੀ ਹੈਂਡਬੈਗ ਖਰੀਦਣ ਦਾ ਸ਼ੌਕ
ਭਾਰਤ ਦੇ ਅਮੀਰ ਲੋਕ ਲਗਜ਼ਰੀ ਘੜੀਆਂ ਅਤੇ ਕਾਰਾਂ ਵਾਂਗ ਲਗਜ਼ਰੀ ਹੈਂਡਬੈਗ ਖਰੀਦਣਾ ਵੀ ਪਸੰਦ ਕਰਦੇ ਹਨ। ਅਮੀਰ ਔਰਤਾਂ ਖ਼ਾਸ ਤੌਰ 'ਤੇ ਲਗਜ਼ਰੀ ਹੈਂਡਬੈਗ ਖਰੀਦਣ ਦਾ ਸ਼ੌਕ ਰੱਖਦੀਆਂ ਹਨ। ਇਨ੍ਹਾਂ ਲਗਜ਼ਰੀ ਹੈਂਡਬੈਗਾਂ ਦੀ ਕੀਮਤ ਵੀ ਲੱਖਾਂ ਤੋਂ ਕਰੋੜਾਂ ਰੁਪਏ ਵਿਚ ਹੁੰਦੀ ਹੈ। ਲਗਜ਼ਰੀ ਹੈਂਡਬੈਗ ਕਈ ਬੈਂਡਸ ਵਿਚ ਮਿਲਦੇ ਹਨ। 

ਵੱਖ-ਵੱਖ ਬੈਂਡ ਦੇ ਕੱਪੜੇ 
ਭਾਰਤ ਦੇ ਅਮੀਰ ਲੋਕ ਲਗਜ਼ਰੀ ਘੜੀਆਂ, ਕਾਰਾਂ, ਗਹਿਣੇ ਦੀ ਤਰ੍ਹਾਂ ਵੱਖ-ਵੱਖ ਬੈਂਡ ਦੇ ਕੱਪੜੇ ਪਾਉਣ ਦੇ ਵੀ ਸ਼ੌਕਿਨ ਹੁੰਦੇ ਹਨ। ਇਨ੍ਹਾਂ ਦੇ ਕੱਪੜਿਆਂ ਦੀ ਕੀਮਤ ਲੱਖਾਂ ਰੁਪਏ ਵਿਚ ਹੁੰਦੀ ਹੈ। ਇਨ੍ਹਾਂ ਕੱਪੜਿਆਂ ਨੂੰ ਨਵੇਂ ਫ਼ੈਸ਼ਨ ਦੇ ਹਿਸਾਬ ਨਾਲ ਖ਼ਾਸ ਤੌਰ 'ਤੇ ਤਿਆਰ ਕਰਵਾਇਆ ਜਾਂਦਾ ਹੈ। 

ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ

ਰੰਗਦਾਰ ਹੀਰੇ 
ਭਾਰਤ ਦੇ ਅਮੀਰ ਲੋਕ ਲਗਜ਼ਰੀ ਚੀਜ਼ਾਂ ਦੇ ਨਾਲ-ਨਾਲ ਰੰਗਦਾਰ ਹੀਰੇ ਖਰੀਦਣ ਦਾ ਸ਼ੌਕ ਵੀ ਰੱਖਦੇ ਹਨ। ਦੇਸ਼ ਦੇ ਅਰਬਪਤੀ ਹੀਰਿਆਂ ਵਿੱਚ ਆਪਣਾ ਸਭ ਤੋਂ ਜ਼ਿਆਦਾ ਨਿਵੇਸ਼ ਕਰਦੇ ਹਨ। ਇਨ੍ਹਾਂ ਰੰਗੀਨ ਹੀਰਿਆਂ ਦੀ ਕੀਮਤ ਵੀ ਕਰੋੜਾਂ ਰੁਪਏ ਵਿੱਚ ਬਣਦੀ ਹੈ।

ਮਹਿੰਗੀ ਵਿਸਕੀ ਦਾ ਸ਼ੌਕ
ਭਾਰਤ ਦੇ ਅਮੀਰ ਲੋਕਾਂ ਦੀ ਦੁਰਲੱਭ ਵਿਸਕੀ ਦੀ ਕੀਮਤ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ। ਅਰਬਪਤੀ ਵੀ ਇਨ੍ਹਾਂ ਦੁਰਲੱਭ ਵਿਸਕੀਆਂ ਨੂੰ ਖਰੀਦਣ ਦੇ ਬਹੁਤ ਸ਼ੌਕੀਨ ਹਨ। ਦੇਸ਼ ਦੇ ਸੁਪਰ ਅਮੀਰ ਵਿਸਕੀ 'ਤੇ ਬਹੁਤ ਸਾਰਾ ਪੈਸਾ ਖ਼ਰਚ ਕਰਦੇ ਹਨ।

ਹੋਰ ਲਗਜ਼ਰੀ ਚੀਜ਼ਾਂ
ਇਸ ਤੋਂ ਇਲਾਵਾ ਭਾਰਤ ਦੇ ਅਮੀਰ ਲੋਕ ਕਲਾ, ਫਰਨੀਚਰ, ਜੁੱਤੀਆਂ, ਸਿੱਕਿਆਂ, ਪੇਂਟਿੰਗ, ਸਜਾਵਟ ਦਾ ਸਾਮਾਨ ਆਦਿ 'ਤੇ ਵੀ ਆਪਣਾ ਬਹੁਤ ਸਾਰਾ ਪੈਸਾ ਖ਼ਰਚ ਕਰ ਦਿੰਦੇ ਹਨ। ਲਗਜ਼ਰੀ ਘਰ ਦੀ ਕੀਮਤ ਕਰੋੜਾਂ ਰੁਪਏ ਵਿਚ ਹੁੰਦੀ ਹੈ, ਜਿਸ ਦੇ ਅੰਦਰ ਲੋਕ ਲੱਖਾਂ ਰੁਪਏ ਦੀ ਕੀਮਤ ਵਾਲਾ ਸਾਮਾਨ ਅਤੇ ਫਰਨੀਚਰ ਇਸਤੇਮਾਲ ਕਰਨ ਲਈ ਰੱਖਦੇ ਹਨ। 

ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News