ਜਾਣੋ ਕੀ ਹੈ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ’ਚ ਫ਼ਰਕ, ਕਿਸ ਤਰ੍ਹਾਂ ਕੀਤੀ ਜਾਂਦੀ ਹੈ ਚੋਣ

01/26/2024 4:13:34 AM

ਨਵੀਂ ਦਿੱਲੀ (ਵਿਸ਼ੇਸ਼)- ਪਦਮ ਪੁਰਸਕਾਰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ’ਚੋਂ ਇਕ ਹੈ। ਸਾਲ 1954 ਵਿਚ ਭਾਰਤ ਸਰਕਾਰ ਨੇ ਦੋ ਸਰਵਉੱਚ ਨਾਗਰਿਕ ਪੁਰਸਕਾਰਾਂ ‘ਭਾਰਤ ਰਤਨ’ ਅਤੇ ‘ਪਦਮ ਵਿਭੂਸ਼ਣ’ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਪਦਮ ਵਿਭੂਸ਼ਣ ਨੂੰ ਤਿੰਨ ਭਾਗਾਂ (ਪਹਿਲੀ ਸ਼੍ਰੇਣੀ, ਦੂਜੀ ਸ਼੍ਰੇਣੀ ਅਤੇ ਤੀਜੀ ਸ਼੍ਰੇਣੀ) ਵਿਚ ਵੰਡਿਆ ਗਿਆ ਸੀ। 8 ਜਨਵਰੀ, 1955 ਨੂੰ ਰਾਸ਼ਟਰਪਤੀ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਇਨ੍ਹਾਂ ਦਾ ਨਾਂ ‘ਪਦਮ ਵਿਭੂਸ਼ਣ’, ‘ਪਦਮ ਭੂਸ਼ਣ’ ਅਤੇ ‘ਪਦਮਸ਼੍ਰੀ’ ਰੱਖ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਹਰ ਸਾਲ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਜਾਂਦਾ ਹੈ। ਇਹ ਪੁਰਸਕਾਰ ਵੱਖ-ਵੱਖ ਖੇਤਰਾਂ ’ਚ ਜ਼ਿਕਰਯੋਗ ਯੋਗਦਾਨ ਲਈ ਦਿੱਤੇ ਜਾਂਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਗਣਤੰਤਰ ਦਿਵਸ ਤੋਂ ਪਹਿਲਾਂ ਬੋਲੇ ਰਾਸ਼ਟਰਪਤੀ, ਕਿਹਾ- 'ਨਿਆਂ ਪ੍ਰਣਾਲੀ 'ਚ ਜਨਤਾ ਦੀ ਆਸਥਾ ਦਾ ਪ੍ਰਤੀਕ ਹੈ ਰਾਮ ਮੰਦਰ'

ਪਦਮ ਵਿਭੂਸ਼ਣ:

ਪਦਮ ਵਿਭੂਸ਼ਣ ਭਾਰਤ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਹੈ। ਪਹਿਲੇ ਸਥਾਨ ’ਤੇ ‘ਭਾਰਤ ਰਤਨ’ ਨੂੰ ਰੱਖਿਆ ਗਿਆ ਹੈ। ਸਾਲ 1954 ਤੋਂ ਪਦਮ ਵਿਭੂਸ਼ਣ ਪੁਰਸਕਾਰ ਦਿੱਤੇ ਜਾ ਰਹੇ ਹਨ। ਪਹਿਲੀ ਵਾਰ ਸਿਰਫ਼ 6 ਲੋਕਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਸਮੇਂ ਪਦਮ ਵਿਭੂਸ਼ਣ ਨੂੰ ਪਹਿਲੀ ਸ਼੍ਰੇਣੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਪਦਮ ਭੂਸ਼ਣ ਉੱਚ ਪੱਧਰੀ ਸੇਵਾਵਾਂ ਲਈ ਦਿੱਤਾ ਜਾਂਦਾ ਹੈ। ਪੁਰਸਕਾਰ ’ਚ ਕੇਂਦਰ ਵਿਚ ਇਕ ਕਮਲ ਦੇ ਨਾਲ ਇਕ ਕਾਂਸੀ ਦਾ ਤਮਗਾ, ਉਨ੍ਹਾਂ ਦੇ ਵਿਚਕਾਰ ਦੇਵਨਾਗਰੀ ਵਿਚ ‘ਪਦਮ ਵਿਭੂਸ਼ਣ’ ਅਤੇ ਪਿਛਲੇ ਪਾਸੇ ਭਾਰਤੀ ਝੰਡਾ ਸ਼ਾਮਲ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ - Padma Awards 2024: ਵੈਂਕਈਆ ਨਾਇਡੂ, ਵੈਜੰਤੀਮਾਲਾ ਤੇ ਮਿਥੁਨ ਚੱਕਰਵਰਤੀ ਸਣੇ 132 ਨੂੰ ਪਦਮ ਪੁਰਸਕਾਰ

ਪਦਮ ਭੂਸ਼ਣ:

ਪਦਮ ਭੂਸ਼ਣ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਹੈ। ਇਸ ਤੋਂ ਪਹਿਲਾਂ ਭਾਰਤ ਰਤਨ ਅਤੇ ਪਦਮ ਵਿਭੂਸ਼ਣ ਦਾ ਨੰਬਰ ਆਉਂਦਾ ਹੈ। 1954 ਵਿਚ ਪਦਮ ਭੂਸ਼ਣ ਨੂੰ ਦੂਜੀ ਸ਼੍ਰੇਣੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪਹਿਲੀ ਵਾਰ ਦੂਜੀ ਸ਼੍ਰੇਣੀ ਵਜੋਂ 23 ਲੋਕਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ। ਪਦਮ ਭੂਸ਼ਣ ਉੱਚ ਪੱਧਰੀ ਸੇਵਾਵਾਂ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਸੁਨਹਿਰੀ ਰੰਗ ਦਾ ਇਕ ਤਮਗਾ ਹੈ, ਜਿਸ ਦੇ ਸਾਹਮਣੇ ਕਮਲ ਹੈ, ਮੱਧ ’ਚ ਦੇਵਨਾਗਰੀ ’ਚ ‘ਪਦਮ ਭੂਸ਼ਣ’ ਲਿਖਿਆ ਹੈ ਅਤੇ ਪਿਛਲੇ ਪਾਸੇ ਭਾਰਤੀ ਝੰਡਾ ਹੈ।

ਪਦਮਸ਼੍ਰੀ:

ਪਦਮਸ਼੍ਰੀ ਭਾਰਤ ਦੇ ਨਾਗਰਿਕ ਪੁਰਸਕਾਰਾਂ ਦੀ ਸ਼੍ਰੇਣੀ ’ਚ ਚੌਥਾ ਸਭ ਤੋਂ ਵੱਡਾ ਪੁਰਸਕਾਰ ਹੈ। ਇਹ ਪੁਰਸਕਾਰ ਵਿਲੱਖਣ ਸੇਵਾਵਾਂ ਲਈ ਦਿੱਤਾ ਜਾਂਦਾ ਹੈ। 1954 ਵਿਚ ਤੀਜੀ ਸ਼੍ਰੇਣੀ ਪੁਰਸਕਾਰ ਵਜੋਂ ਜਾਣਿਆ ਜਾਂਦਾ ਸੀ। ਪਦਮਸ਼੍ਰੀ ਜੇਤੂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਮੈਡਲ ਸਟੇਨਲੈੱਸ ਸਟੀਲ ਦਾ ਬਣਿਆ ਹੁੰਦਾ ਹੈ। 2023 ਤੱਕ 3421 ਲੋਕਾਂ ਨੂੰ ਇਹ ਪੁਰਸਕਾਰ ਮਿਲ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ - 26 ਜਨਵਰੀ ਤੋਂ ਪਹਿਲਾਂ ਪੰਜਾਬ ਪੁਲਸ 'ਚ ਵੱਡਾ ਫੇਰਬਦਲ, 183 DSPs ਦੀ ਹੋਈ ਬਦਲੀ, ਪੜ੍ਹੋ ਪੂਰੀ ਸੂਚੀ

ਇਸ ਤਰ੍ਹਾਂ ਹੁੰਦੀ ਹੈ ਚੋਣ:

ਪਦਮ ਪੁਰਸਕਾਰਾਂ ਦੇ ਜੇਤੂਆਂ ਦੇ ਨਾਂ ਪਦਮ ਐਵਾਰਡਸ ਕਮੇਟੀ ਤੈਅ ਕਰਦੀ ਹੈ। ਇਸ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਦਾ ਫ਼ੈਸਲਾ ਪ੍ਰਧਾਨ ਮੰਤਰੀ ਹਰ ਸਾਲ ਕਰਦੇ ਹਨ। ਕਮੇਟੀ ਦੀ ਪ੍ਰਧਾਨਗੀ ਕੈਬਨਿਟ ਸਕੱਤਰ ਕਰਦੇ ਹਨ। ਇਸ ’ਚ ਗ੍ਰਹਿ ਸਕੱਤਰ, ਰਾਸ਼ਟਰਪਤੀ ਦੇ ਸਕੱਤਰ ਅਤੇ 4 ਤੋਂ 6 ਹੋਰ ਸਤਿਕਾਰਤ ਲੋਕ ਸ਼ਾਮਲ ਹੁੰਦੇ ਹਨ। ਪੁਰਸਕਾਰਾਂ ਲਈ ਨਾਮਜ਼ਦਗੀ ਪ੍ਰਕਿਰਿਆ ਹੁੰਦੀ ਹੈ। ਤੁਸੀਂ ਇਸ ’ਚ ਆਪਣੇ ਆਪ ਨੂੰ ਵੀ ਨਾਮਜ਼ਦ ਕਰ ਸਕਦੇ ਹੋ। ਨਾਮਜ਼ਦਗੀਆਂ 1 ਮਈ ਤੋਂ 15 ਸਤੰਬਰ ਦਰਮਿਆਨ ਮੰਗੀਆਂ ਜਾਂਦੀਆਂ ਹਨ। ਸਾਰੀਆਂ ਨਾਮਜ਼ਦਗੀਆਂ ਕਮੇਟੀ ਦੇ ਸਾਹਮਣੇ ਰੱਖੀਆਂ ਜਾਂਦੀਆਂ ਹਨ। ਕਮੇਟੀ ਇਨ੍ਹਾਂ ’ਚੋਂ ਜੇਤੂਆਂ ਦੇ ਨਾਵਾਂ ਦੀ ਚੋਣ ਕਰਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News