ਗੁਰੂਗ੍ਰਾਮ ''ਚ ਡੀਜ਼ਲ ਆਟੋ ਹੋਣਗੇ ਬੰਦ, ਸਰਕਾਰ ਨੇ ਦੱਸਿਆ ਸਮਾਂ

Thursday, Jan 09, 2020 - 05:37 PM (IST)

ਗੁਰੂਗ੍ਰਾਮ ''ਚ ਡੀਜ਼ਲ ਆਟੋ ਹੋਣਗੇ ਬੰਦ, ਸਰਕਾਰ ਨੇ ਦੱਸਿਆ ਸਮਾਂ

ਹਰਿਆਣਾ—ਹਰਿਆਣਾ ਦੇ ਗੁਰੂਗ੍ਰਾਮ 'ਚ ਡੀਜ਼ਲ ਆਟੋ ਬੰਦ ਹੋਣ 'ਚ ਹਾਲੇ ਹੋਰ ਸਮਾਂ ਲੱਗੇਗਾ। ਡੀਜ਼ਲ ਆਟੋ ਬੰਦ ਕਰਨ ਤੋਂ ਪਹਿਲਾਂ ਸਰਕਾਰ ਵਲੋਂ ਬਾਇਬੈਕ ਨੀਤੀ ਨੂੰ ਜ਼ਿਲੇ 'ਚ ਲਾਗੂ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਡੀਜ਼ਲ ਆਟੋ ਬੰਦ ਹੋਣਗੇ।

ਸਰਕਾਰ ਵਲੋਂ ਬਾਇਬੈਕ ਨੀਤੀ ਬਣਾਈ ਜਾ ਰਹੀ ਹੈ। ਜਲਦ ਹੀ ਨੀਤੀ ਨੂੰ ਤਿਆਰ ਕਰ ਕੇ ਉਸ ਨੂੰ ਜ਼ਿਲੇ 'ਚ ਲਾਗੂ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਹੀ ਡੀਜ਼ਲ ਆਟੋ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਹਾਲਾਂਕਿ ਹਰਿਆਣਾ ਸਰਕਾਰ ਨੇ ਨਵੰਬਰ 2019 'ਚ ਕਿਹਾ ਸੀ ਇਕ ਜਨਵਰੀ 2020 ਤੋਂ ਗੁਰੂਗ੍ਰਾਮ ਡੀਜ਼ਲ ਆਟੋ ਬੰਦ ਕਰਨ ਦਾ ਵੱਡਾ ਫੈਸਲਾ ਲਿਆ ਸੀ ਪਰ ਹਾਲੇ ਤੱਕ ਜ਼ਿਲੇ 'ਚ ਡੀਜ਼ਲ ਆਟੋ ਨੂੰ ਬੰਦ ਨਹੀਂ ਕੀਤਾ ਜਾ ਸਕਿਆ ਹੈ।

ਮੁੱਖ ਕਾਰਜਕਾਰੀ ਅਧਿਕਾਰੀ ਹਿਮਾਂਸ਼ੂ ਗਰਗ ਨੇ ਦੱਸਿਆ ਕਿ ਆਟੋ ਨੂੰ ਬੰਦ ਕਰਨ ਤੋਂ ਪਹਿਲਾਂ ਬਾਇਬੈਕ ਨੀਤੀ ਬਣਾਈ ਜਾ ਹੈ। ਇਸ 'ਚ ਕੁਝ ਕੰਪਨੀਆਂ ਡੀਜ਼ਲ ਆਟੋ ਨੂੰ ਖ੍ਰੀਦਣਗਈਆਂ ਅਤੇ ਆਟੋ ਦੀ ਰਕਮ ਤੈਅ ਕੀਤੀ ਜਾਵੇਗੀ।


author

Iqbalkaur

Content Editor

Related News